Fri, Apr 26, 2024
Whatsapp

ਲੋਕ ਸਭਾ ਚੋਣਾਂ 2019: ਫਰੀਦਕੋਟ ਤੋਂ "ਆਪ" ਉਮੀਦਵਾਰ ਪ੍ਰੋ ਸਾਧੂ ਸਿੰਘ ਨੇ ਪਾਈ ਵੋਟ

Written by  Jashan A -- May 19th 2019 08:17 AM -- Updated: May 19th 2019 11:29 AM
ਲੋਕ ਸਭਾ ਚੋਣਾਂ 2019: ਫਰੀਦਕੋਟ ਤੋਂ

ਲੋਕ ਸਭਾ ਚੋਣਾਂ 2019: ਫਰੀਦਕੋਟ ਤੋਂ "ਆਪ" ਉਮੀਦਵਾਰ ਪ੍ਰੋ ਸਾਧੂ ਸਿੰਘ ਨੇ ਪਾਈ ਵੋਟ

Lok Sabha Elections 2019: ਫਰੀਦਕੋਟ ਤੋਂ "ਆਪ" ਉਮੀਦਵਾਰ ਪ੍ਰੋ ਸਾਧੂ ਸਿੰਘ ਨੇ ਪਾਈ ਵੋਟ,ਫਰੀਦਕੋਟ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਭਾਵ 7ਵੇਂ ਪੜਾਅ 'ਤੇ ਪਹੁੰਚ ਚੁੱਕਿਆ ਹੈ। ਇਸ ਪੜਾਅ 'ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ 'ਤੇ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਇਥੇ ਵੀ ਵੋਟਰ ਅਤੇ ਉਮੀਦਵਾਰ ਕਾਫੀ ਉਤਸ਼ਾਹ ਦਿਖਾ ਰਹੇ ਹਨ, ਉਥੇ ਵੱਖ-ਵੱਖ ਪਾਰਟੀ ਦੇ ਦਿੱਗਜ ਨੇਤਾਵਾਂ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਫਰੀਦਕੋਟ ਤੋਂ "ਆਪ" ਉਮੀਦਵਾਰ ਪ੍ਰੋ ਸਾਧੂ ਸਿੰਘ ਨੇ ਫਰੀਦਕੋਟ ਪੰਡਤ ਚੇਤਨ ਦੇਵ ਬੀਐੱਡ ਕਾਲਜ 'ਚ ਵੋਟ ਪਾਈ। ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ 'ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,08,92,674 ਵੋਟਰ ਕਰ ਰਹੇ ਹਨ। ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ


Top News view more...

Latest News view more...