Thu, Apr 25, 2024
Whatsapp

ਫਰੀਦਕੋਟ: ਮਹਿਲਾ ਡਾਕਟਰ ਦੇ ਹੱਕ 'ਚ "ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ" ਵੱਲੋਂ ਰੋਸ ਪ੍ਰਦਰਸ਼ਨ

Written by  Jashan A -- December 18th 2019 07:25 PM
ਫਰੀਦਕੋਟ: ਮਹਿਲਾ ਡਾਕਟਰ ਦੇ ਹੱਕ 'ਚ

ਫਰੀਦਕੋਟ: ਮਹਿਲਾ ਡਾਕਟਰ ਦੇ ਹੱਕ 'ਚ "ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ" ਵੱਲੋਂ ਰੋਸ ਪ੍ਰਦਰਸ਼ਨ

ਫਰੀਦਕੋਟ: ਮਹਿਲਾ ਡਾਕਟਰ ਦੇ ਹੱਕ 'ਚ "ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ" ਵੱਲੋਂ ਰੋਸ ਪ੍ਰਦਰਸ਼ਨ,ਫਰੀਦਕੋਟ: ਫਰੀਦਕੋਟ 'ਚ ਬੀਤੇ ਕਈ ਦਿਨਾਂ ਤੋਂ ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਦੀ ਮਹਿਲਾ ਡਾਕਟਰ ਨਾਲ ਹੋਏ ਜਿਨਸੀ ਛੇੜ ਛਾੜ ਮਾਮਲੇ ਵਿਚ ਅੱਜ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। Fdk Protest ਅੱਜ ਵੱਡੀ ਗਿਣਤੀ 'ਚ ਪੰਜਾਬ ਦੇ ਕਈ ਜਿਲ੍ਹਿਆਂ ਤੋਂ ਪਹੁੰਚੇ ਲੋਕਾਂ ਨੇ ਪੀੜਤ ਮਹਿਲਾ ਨੂੰ ਇਨਸਾਫ ਦੇਣ, ਕਥਿਤ ਦੋਸ਼ੀ ਡਾਕਟਰ ਖਿਲਾਫ ਮੁਕੱਦਮਾਂ ਦਰਜ ਕਰਨ ਅਤੇ ਐਕਸ਼ਨ ਕਮੇਟੀ ਦੇ ਆਗੂਆਂ 'ਤੇ ਦਰਜ ਮੁਕੱਦਮੇ ਰੱਦ ਕਰਨ ਅਤੇ ਬੀਤੇ ਦਿਨੀ ਹੋਏ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹੋਰ ਪੜ੍ਹੋ:ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਕੈਪਟਨ ਅਤੇ ਵਿਧਾਇਕਾਂ ਨੂੰ ਧੱਕੇਸ਼ਾਹੀ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ ਪ੍ਰਦਰਸ਼ਨਕਾਰੀਆਂ ਵਲੋਂ ਪਹਿਲਾਂ ਫਰੀਦਕੋਟ ਦੇ ਦਰਬਾਰਗੰਜ ਕੰਪਲੈਕਸ 'ਚ ਵੱਡਾ ਇਕੱਠ ਕੀਤਾ ਗਿਆ ਅਤੇ ਊਸ ਤੋਂ ਬਾਅਦ SSP ਦਫਤਰ ਫਰੀਦਕੋਟ ਤੱਕ ਰੋਸ ਮਾਰਚ ਕੀਤਾ ਗਿਆ। ਪੁਲਿਸ ਵਲੋਂ ਮਿੰਨੀ ਸਕੱਤਰੇਤ ਫਰੀਦਕੋਟ ਦੇ ਪਹਿਲੇ ਗੇਟ ਤੇ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੇ ਕਰੀਬ 7 ਮੈਂਬਰੀ ਵਫਦ ਦੀ ਜਿਲ੍ਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਲਈ ਮੀਟਿੰਗ ਕਰਵਾਈ। Fdk Protest ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਅੱਜ ਦਾ ਸੰਘਰਸ਼ ਸਮਾਪਤ ਕੀਤਾ ਅਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਐਕਸ਼ਨ ਕਮੇਟੀ ਦੀ ਅਗਲੀ ਹੋਣ ਵਾਲੀ ਮੀਟਿੰਗ 'ਚ ਤੈਅ ਕੀਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਆਗੂਆਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਨਾਲ ਉਹਨਾਂ ਦੀ ਅੱਜ ਮੀਟਿੰਗ ਹੋਈ ਹੈ। ਜਿਸ 'ਚ ਜਿਲ੍ਹਾ ਪ੍ਰਸ਼ਾਸ਼ਨ ਨੇ ਮੰਨਿਆ ਕਿ ਮਹਿਲਾ ਡਾਕਟਰ ਨਾਲ ਜਿਨਸੀ ਛੇੜ ਛਾੜ ਮਾਮਲੇ ਵਿਚ ਜੋ ਇਨਕੁਆਰੀ ਕਮੇਟੀ ਦੀ ਰਿਪੋਰਟ ਆਈ ਹੈ, ਉਸ ਨੂੰ ਫਾਈਨਲ ਨਹੀਂ ਮੰਨਿਆ ਜਾ ਸਕਦਾ। Fdk Protest ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਿਹਾ ਹੈ ਕਿ ਇਨਕੁਆਰੀ ਨੂੰ ਹਾਇਰ ਅਥਾਰਟੀ ਵਲੋਂ ਰੀ ਓਪਨ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਦਰਸ਼ਨਕਾਰੀਆਂ ਦੀ ਦੂਜੀ ਮੰਗ ਕਿ ਗਿਰਫ਼ਤਾਰ ਕੀਤੇ ਗਏ ਐਕਸ਼ਨ ਕਮੇਟੀ ਆਗੂਆਂ ਖਿਲਾਫ ਦਰਜ ਮੁਕ਼ਦਮਿਆਂ ਦੀ ਮੁੜ ਜਾਂਚ ਕੀਤੀ ਜਾਵੇਗੀ। -PTC News


Top News view more...

Latest News view more...