Fri, Apr 19, 2024
Whatsapp

ਫ਼ਰੀਦਕੋਟ ਦੇ ਸ਼ਿਮਰੇਵਾਲਾ ਪਿੰਡ 'ਚ ਕਾਂਗਰਸ ਨੇ ਆਪਣੀ ਹਾਰ ਨੂੰ ਵੇਖਦੇ ਹੋਏ ਬੂਥ 'ਤੇ ਕੀਤਾ ਕਬਜ਼ਾ

Written by  Shanker Badra -- September 19th 2018 03:27 PM -- Updated: September 19th 2018 03:29 PM
ਫ਼ਰੀਦਕੋਟ ਦੇ ਸ਼ਿਮਰੇਵਾਲਾ ਪਿੰਡ 'ਚ ਕਾਂਗਰਸ ਨੇ ਆਪਣੀ ਹਾਰ ਨੂੰ ਵੇਖਦੇ ਹੋਏ ਬੂਥ 'ਤੇ ਕੀਤਾ ਕਬਜ਼ਾ

ਫ਼ਰੀਦਕੋਟ ਦੇ ਸ਼ਿਮਰੇਵਾਲਾ ਪਿੰਡ 'ਚ ਕਾਂਗਰਸ ਨੇ ਆਪਣੀ ਹਾਰ ਨੂੰ ਵੇਖਦੇ ਹੋਏ ਬੂਥ 'ਤੇ ਕੀਤਾ ਕਬਜ਼ਾ

ਫ਼ਰੀਦਕੋਟ ਦੇ ਸ਼ਿਮਰੇਵਾਲਾ ਪਿੰਡ 'ਚ ਕਾਂਗਰਸ ਨੇ ਆਪਣੀ ਹਾਰ ਨੂੰ ਵੇਖਦੇ ਹੋਏ ਬੂਥ 'ਤੇ ਕੀਤਾ ਕਬਜ਼ਾ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਪੰਜਾਬ ਅੰਦਰ ਕੁੱਝ ਥਾਵਾਂ 'ਤੇ ਅਮਨ ਸ਼ਾਂਤੀ ਨਾਲ ਚੋਣਾਂ ਹੋ ਰਹੀਆਂ ਹੈ ਪਰ ਕਈ ਥਾਵਾਂ 'ਤੇ ਧੱਕੇਸ਼ਾਹੀ ,ਕੁੱਟਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਫ਼ਰੀਦਕੋਟ ਦੇ ਸ਼ਿਮਰੇਵਾਲਾ ਪਿੰਡ 'ਚ ਵੀ ਕਾਂਗਰਸ ਨੇ ਰੱਜ ਕੇ ਗੁੰਡਾਗਰਦੀ ਕੀਤੀ ਹੈ।ਕਾਂਗਰਸੀਆਂ ਨੇ ਆਪਣੀ ਹਾਰ ਨੂੰ ਵੇਖਦੇ ਹੋਏ ਬੂਥ ਕੈਪਚਰਿੰਗ ਕੀਤੀ ਹੈ ਅਤੇ ਕਾਫ਼ੀ ਸਮਾਂ ਬੂਥ 'ਤੇ ਕਬਜਾ ਕਰੀ ਰੱਖਿਆ ਹੈ। ਇਸ ਦੌਰਾਨ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੌਰਾਨ ਫ਼ਰੀਦਕੋਟ ਵਿਖੇ ਦੁਪਹਿਰ 12 ਵਜੇ ਤੱਕ ਕਰੀਬ 27 ਪ੍ਰਤੀਸ਼ਤ ਪੋਲਿੰਗ ਹੋਈ ਦੱਸੀ ਜਾ ਰਹੀ ਹੈ। -PTCNews


Top News view more...

Latest News view more...