ਨਸ਼ਾ ਤਸਕਰਾਂ ਨੂੰ ਇਸ ਪਿੰਡ ਵਿੱਚ ਨਸ਼ਾ ਵੇਚਣਾ ਪਿਆ ਮਹਿੰਗਾ, ਪਿੰਡ ਵਾਲਿਆਂ ਨੇ ਘੇਰ ਕੇ ਚਾੜਿਆ ਕੁਟਾਪਾ

faridkot-village-chahal Punjab Drugs Smugglers Villagers Strangled
ਨਸ਼ਾ ਤਸਕਰਾਂ ਨੂੰ ਇਸ ਪਿੰਡ ਵਿੱਚ ਨਸ਼ਾ ਵੇਚਣਾ ਪਿਆ ਮਹਿੰਗਾ , ਪਿੰਡ ਵਾਲਿਆਂ ਨੇ ਘੇਰ ਕੇ ਚਾੜਿਆ ਕੁਟਾਪਾ

ਨਸ਼ਾ ਤਸਕਰਾਂ ਨੂੰ ਇਸ ਪਿੰਡ ਵਿੱਚ ਨਸ਼ਾ ਵੇਚਣਾ ਪਿਆ ਮਹਿੰਗਾ , ਪਿੰਡ ਵਾਲਿਆਂ ਨੇ ਘੇਰ ਕੇ ਚਾੜਿਆ ਕੁਟਾਪਾ :ਫਰੀਦਕੋਟ : ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਸਾਡੇ ਸਮਾਜਿਕ, ਧਾਰਮਿਕ ਤੇ ਸਿਆਸੀ ਜੀਵਨ ਨੂੰ ਤਬਾਹ ਕਰ ਰਿਹਾ ਹੈ।ਸਰਕਾਰਾਂ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਬਾਵਜੂਦ ਸਾਡੀ ਜਵਾਨੀ ਨਸ਼ਿਆਂ ਦੀ ਲਪੇਟ ਵਿੱਚ ਆ ਗਈ ਹੈ।

faridkot-village-chahal Punjab Drugs Smugglers Villagers Strangled

ਨਸ਼ਾ ਤਸਕਰਾਂ ਨੂੰ ਇਸ ਪਿੰਡ ਵਿੱਚ ਨਸ਼ਾ ਵੇਚਣਾ ਪਿਆ ਮਹਿੰਗਾ , ਪਿੰਡ ਵਾਲਿਆਂ ਨੇ ਘੇਰ ਕੇ ਚਾੜਿਆ ਕੁਟਾਪਾ

ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨਸ਼ੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਪੁਲਿਸ ਅਤੇ ਸਰਕਾਰ ਇਸ ਨੂੰ ਕਾਬੂ ਕਰਨ ਤੋਂ ਅਸਮਰੱਥ ਹੈ।ਇਸ ਤੋਂ ਤੰਗ ਆ ਕੇ ਪਿੰਡ ਵਾਲੇ ਆਪ ਹੀ ਆਪਣੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਫਰੀਦਕੋਟ ਵਿੱਚ ਦੇਖਣ ਨੂੰ ਮਿਲਿਆ ਹੈ।

faridkot-village-chahal Punjab Drugs Smugglers Villagers Strangled

ਨਸ਼ਾ ਤਸਕਰਾਂ ਨੂੰ ਇਸ ਪਿੰਡ ਵਿੱਚ ਨਸ਼ਾ ਵੇਚਣਾ ਪਿਆ ਮਹਿੰਗਾ , ਪਿੰਡ ਵਾਲਿਆਂ ਨੇ ਘੇਰ ਕੇ ਚਾੜਿਆ ਕੁਟਾਪਾ

ਜਿਥੇ ਫਰੀਦਕੋਟ ਦੇ ਪਿੰਡ ਚਹਲ ‘ਚ 3 ਤਸਕਰ ਨਸ਼ੇ ਦੀ ਤਸਕਰੀ ਕਰਨ ਆਏ ਸਨ ,ਇਸ ਗੱਲ ਬਾਰੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਖ਼ੂਬ ਕੁਟਾਪਾ ਚਾੜਿਆ ਹੈ।

faridkot-village-chahal Punjab Drugs Smugglers Villagers Strangled

ਨਸ਼ਾ ਤਸਕਰਾਂ ਨੂੰ ਇਸ ਪਿੰਡ ਵਿੱਚ ਨਸ਼ਾ ਵੇਚਣਾ ਪਿਆ ਮਹਿੰਗਾ , ਪਿੰਡ ਵਾਲਿਆਂ ਨੇ ਘੇਰ ਕੇ ਚਾੜਿਆ ਕੁਟਾਪਾ

ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਤਿੰਨਾਂ ਤਸਕਰਾਂ ਨੂੰ ਚਿੱਟੇ ਸਣੇ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ।ਇਨ੍ਹਾਂ ਹੀ ਨਹੀਂ ਪਿੰਡ ਵਾਲਿਆਂ ਨੇ ਨਸ਼ਾ ਤਸਕਰਾਂ ਦੀ ਗੱਡੀ ਦੀਆਂ ਬਾਰੀਆਂ ਅਤੇ ਸ਼ੀਸ਼ੇ ਭੰਨ ਦਿੱਤੇ ਹਨ।

faridkot-village-chahal Punjab Drugs Smugglers Villagers Strangled

ਨਸ਼ਾ ਤਸਕਰਾਂ ਨੂੰ ਇਸ ਪਿੰਡ ਵਿੱਚ ਨਸ਼ਾ ਵੇਚਣਾ ਪਿਆ ਮਹਿੰਗਾ , ਪਿੰਡ ਵਾਲਿਆਂ ਨੇ ਘੇਰ ਕੇ ਚਾੜਿਆ ਕੁਟਾਪਾ

ਇਸ ਤੋਂ ਬਾਅਦ ਪੁਲਿਸ ਵੀ ਕਾਬੂ ਕੀਤੇ ਇਹਨਾਂ ਨਸ਼ਾ ਤਸਕਰਾਂ ਪਾਸੋਂ ਪੁੱਛ ਗਿੱਛ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ।
-PTCNews