Thu, Apr 25, 2024
Whatsapp

ਫ਼ਰੀਦਕੋਟ 'ਚ ਚੋਰਾਂ ਦੇ ਹੌਸਲੇ ਬੁਲੰਦ, ਗੁਰੂ ਘਰ 'ਚੋਂ ਕੀਤੀ ਗੋਲਕ ਚੋਰੀ

Written by  Shanker Badra -- July 27th 2018 06:08 PM
ਫ਼ਰੀਦਕੋਟ 'ਚ ਚੋਰਾਂ ਦੇ ਹੌਸਲੇ ਬੁਲੰਦ, ਗੁਰੂ ਘਰ 'ਚੋਂ ਕੀਤੀ ਗੋਲਕ ਚੋਰੀ

ਫ਼ਰੀਦਕੋਟ 'ਚ ਚੋਰਾਂ ਦੇ ਹੌਸਲੇ ਬੁਲੰਦ, ਗੁਰੂ ਘਰ 'ਚੋਂ ਕੀਤੀ ਗੋਲਕ ਚੋਰੀ

ਫ਼ਰੀਦਕੋਟ 'ਚ ਚੋਰਾਂ ਦੇ ਹੌਸਲੇ ਬੁਲੰਦ, ਗੁਰੂ ਘਰ 'ਚੋਂ ਕੀਤੀ ਗੋਲਕ ਚੋਰੀ:ਫ਼ਰੀਦਕੋਟ 'ਚ ਚੋਰਾਂ ਦੇ ਹੌਸਲੇ ਇਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨੂੰ ਹੀ ਨਿਸ਼ਾਨਾ ਬਣਾ ਕੇ ਚੋਰੀ ਕਰ ਲਈ ਹੈ।ਜਾਣਕਾਰੀ ਅਨੁਸਾਰ ਪਿੰਡ ਘੁਮਿਆਰਾ ਦੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ।ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ।Faridkot Village Ghoomiyara in Guru ghar Golak thiefਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਚੋਰਾਂ ਨੇ ਕਿਵੇਂ ਗੁਰੂਘਰ 'ਚੋਂ ਗੋਲਕ ਨੂੰ ਗਾਇਬ ਕੀਤਾ ਹੈ ਅਤੇ ਬਾਹਰ ਲਿਜਾ ਕੇ ਗੋਲਕ ਨੂੰ ਖਾਲੀ ਕਰਕੇ ਸੁੱਟ ਦਿੱਤਾ।Faridkot Village Ghoomiyara in Guru ghar Golak thiefਗੁਰਦੁਆਰਾ ਸਾਹਿਬ ਪ੍ਰਬੰਧਕਾਂ ਨੇ ਦੱਸਿਆ ਕਿ ਗੋਲਕ ਨੂੰ ਕਈ ਮਹੀਨਿਆਂ ਤੋਂ ਖੋਲ੍ਹਿਆ ਨਹੀਂ ਸੀ ਗਿਆ।ਉਨ੍ਹਾਂ ਨੇ ਕਿਹਾ ਕਿ ਸੰਗਤਾਂ ਵੱਲੋਂ ਗੁਰੂ ਘਰ ਨੂੰ ਦਿੱਤਾ ਦਾਨ ਵੱਡੀ ਮਾਤਰਾ ਵਿੱਚ ਜਮ੍ਹਾ ਪਿਆ ਸੀ।ਜਿਸ ਨੂੰ ਅੱਜ ਚੋਰਾਂ ਨੇ ਸਾਫ਼ ਕਰ ਦਿੱਤਾ ਹੈ।Faridkot Village Ghoomiyara in Guru ghar Golak thiefਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਫਿਲਹਾਲ ਖਾਲੀ ਹਨ।ਪੁਲਿਸ ਦੇ ਵੱਲੋਂ ਕਾਰਵਾਈ ਨਾ ਕੀਤੇ ਜਾਣ 'ਤੇ ਪਿੰਡ ਵਾਸੀਆਂ ਵਿੱਚ ਕਾਫੀ ਰੋਸ ਹੈ। -PTCNews


Top News view more...

Latest News view more...