Advertisment

ਕਿਸਾਨ ਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ

author-image
Shanker Badra
Updated On
New Update
ਕਿਸਾਨ ਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ
Advertisment
ਕਿਸਾਨ ਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ:ਚੰਡੀਗੜ੍ਹ : ਪੰਜਾਬ ਦੀਆਂ
Advertisment
30 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 20 ਅਕਤੂਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਮੀਟਿੰਗ ਹੋਣੀ ਸੀ ਪਰ 30 ਕਿਸਾਨ ਜਥੇਬੰਦੀਆਂ ਨੇ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ 21 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਕਿਸਾਨ ਆਗੂਆਂ ਨੇ ਕੈਬਨਿਟ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਇਸ ਦਾ ਐਲਾਨ ਕੀਤਾ ਹੈ। Farm Bill 2020 : Farmers organizations postpone meeting on October 20 ਕਿਸਾਨਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ
Advertisment
ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਵਿਚ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮਤੇ 19 ਦੀ ਥਾਂ 20 ਅਕਤੂਬਰ ਨੂੰ ਲਿਆਉਣ ਕਾਰਨ ਮੀਟਿੰਗ ਅੱਗੇ ਪਾਈ ਗਈ ਹੈ। ਜਿਸ ਕਾਰਨ ਹੁਣ 30 ਕਿਸਾਨ ਜਥੇਬੰਦੀਆਂ 21 ਅਕਤੂਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਮੀਟਿੰਗ ਕਰਨਗੀਆਂ। Farm Bill 2020 : Farmers organizations postpone meeting on October 20 ਕਿਸਾਨਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ ਦੱਸਣਯੋਗ ਹੈ ਕਿ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੀਆਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਦੇ ਰੇਲਵੇ ਟਰੈਕ ਅਤੇ ਕਈ ਥਾਵਾਂ ਉੱਤੇ ਰਿਲਾਇੰਸ ਦੇ ਸ਼ਾਪਿੰਗ ਮਾਲ ,ਪੈਟਰੌਲ ਪੰਪ ਅਤੇ ਭਾਜਪਾ ਆਗੂਆਂ ਦੇ ਘਰ ਘੇਰੇ ਹੋਏ ਹਨ ਅਤੇ ਇਹਰੋਸ ਪ੍ਰਦਰਸ਼ਨ ਅਜੇ ਵੀ ਜਾਰੀ ਰਹਿਣਗੇ। Farm Bill 2020 : Farmers organizations postpone meeting on October 20 ਕਿਸਾਨਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਤੋਂ 2 ਦਿਨਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋਇਆ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਖ਼ਤਮ ਹੋ ਗਈ ਹੈ। ਜਿਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਕੱਲ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਬਿੱਲ ਕੱਲ ਪੇਸ਼ ਕੀਤਾ ਜਾਵੇਗਾ। ਅੱਜ ਸ਼ਾਮ 5 ਵਜੇ ਤੱਕ ਪੇਸ਼ ਕੀਤੇ ਜਾਣ ਵਾਲੇ ਬਿੱਲ ਦੀਆਂ ਕਾਪੀਆਂ ਸਾਰੇ ਵਿਧਾਇਕਾਂ ਕੋਲ ਪੁੱਜ ਜਾਣਗੀਆਂ। -PTCNews-
farmers-protest-in-punjab farm-bill-2020 farmers-meeting-postponed %e0%a8%95%e0%a8%bf%e0%a8%b8%e0%a8%be%e0%a8%a8-%e0%a8%9c%e0%a8%a5%e0%a9%87%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%a6%e0%a9%80-%e0%a8%ae%e0%a9%80%e0%a8%9f%e0%a8%bf%e0%a9%b0
Advertisment

Stay updated with the latest news headlines.

Follow us:
Advertisment