Tue, Apr 23, 2024
Whatsapp

ਕਰਜ਼ ਦੀ ਮਾਰ ਨਾ ਝਲਦੇ ਹੋਏ ਕਿਸਾਨ ਨੇ ਦਿੱਤੀ ਜਾਨ, ਕੁਝ ਦਿਨ ਪਹਿਲਾਂ ਅੰਦੋਲਨ ਤੋਂ ਕੀਤੀ ਸੀ ਵਾਪਸੀ

Written by  Jagroop Kaur -- March 30th 2021 09:02 PM
ਕਰਜ਼ ਦੀ ਮਾਰ ਨਾ ਝਲਦੇ ਹੋਏ ਕਿਸਾਨ ਨੇ ਦਿੱਤੀ ਜਾਨ, ਕੁਝ ਦਿਨ ਪਹਿਲਾਂ ਅੰਦੋਲਨ ਤੋਂ ਕੀਤੀ ਸੀ ਵਾਪਸੀ

ਕਰਜ਼ ਦੀ ਮਾਰ ਨਾ ਝਲਦੇ ਹੋਏ ਕਿਸਾਨ ਨੇ ਦਿੱਤੀ ਜਾਨ, ਕੁਝ ਦਿਨ ਪਹਿਲਾਂ ਅੰਦੋਲਨ ਤੋਂ ਕੀਤੀ ਸੀ ਵਾਪਸੀ

ਜ਼ੀਰਾ ਡਿਵੀਜ਼ਨ ਦੇ ਨਾਲ ਲੱਗਦੇ ਪਿੰਡ ਸਨ੍ਹੇਰ ਦੇ ਇਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਨਰਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਿਤਾ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਜਾ ਰਹੇ ਸੀ ਤੇ ਉੱਥੋਂ ਦੇ ਮਾਹੌਲ ਨੂੰ ਵੇਖ ਕੇ ਕਾਫ਼ੀ ਪ੍ਰੇਸ਼ਾਨ ਰਹਿ ਰਿਹਾ ਸੀ | Another farmer from Haryana commits suicide near Tikri border Also Read | Coronavirus: DGCA issues new directives for all airports to fine mask violators ਕੁਝ ਦਿਨ ਪਹਿਲਾਂ ਵੀ ਉਹ ਸੰਘਰਸ਼ ਤੋਂ ਵਾਪਸ ਆਏ ਤੇ ਸਿਰ ਚੜ੍ਹੇ ਕਰਜ਼ੇ ਨੂੰ ਵੇਖ ਕੇ ਪ੍ਰੇਸ਼ਾਨ ਰਹਿਣ ਲੱਗੇ ਜਿੱਥੇ ਉਨ੍ਹਾਂ ਉੱਪਰ ਬਾਰਾਂ ਤੋਂ ਚੌਦਾਂ ਲੱਖ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਸੀ ਜਿਸ ਦਾ ਕਾਰਨ ਮਹਿੰਗਾਈ ਤੇ ਘਰ ਦੀਆਂ ਮਜਬੂਰੀਆਂ ਸਾਲ ਇਸ ਕਾਰਾਂ ਨੌਜੁਆਨਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਕਰਜ਼ਾ ਮੁਆਫ਼ ਕੀਤਾ ਜਾਵੇ |Depressed at failure of talks': Farmer dies by suicide at protest site at  Singhu border

READ MORE : ਯੂਥ ਮੰਗਦਾ ਜਵਾਬ’ ਰੈਲੀ ਮੌਕੇ ਪਰਮਬੰਸ ਬੰਟੀ ਰੋਮਾਣਾ ਨੇ ਕੈਪਟਨ ਸਰਕਾਰ ‘ਤੇ ਕੀਤੇ ਸ਼ਬਦੀ ਹਮਲੇ
ਇਸ ਮੌਕੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਕਾਫੀ ਸਮੇਂ ਤੋਂ ਸੰਘਰਸ਼ ਵਿਚ ਵੀ ਪ੍ਰੇਸ਼ਾਨ ਰਹਿੰਦਾ ਸੀ ਤੇ ਕਰਜ਼ੇ ਨੂੰ ਲੈ ਕੇ ਤੰਗ ਪ੍ਰੇਸ਼ਾਨ ਸੀ। ਇਸ ਮੌਕੇ ਜਦ ਪਿੰਡ ਦੇ ਸਰਪੰਚ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਕੋਲ ਦੋ ਏਕੜ ਜ਼ਮੀਨ ਹੈ ਤੇ ਇਸ ਜ਼ਿਮੀਂਦਾਰ ਉੱਪਰ ਬਾਰਾਂ ਤੋਂ ਚੌਦਾਂ ਲੱਖ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਸੀ|
ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਪੰਚਾਇਤ ਵੱਲੋਂ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦਾ ਕਰਜ਼ਾ ਮੁਆਫ ਕੀਤਾ ਜਾਵੇ | ਇਸ ਮੌਕੇ ਥਾਣਾ ਸਦਰ ਦੀ ਤਫ਼ਤੀਸ਼ ਕਰਨ ਪਹੁੰਚੇ ਪੁਲਸ ਅਧਿਕਾਰੀ ਵੰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ਦਫ਼ਾ 174 ਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।

Top News view more...

Latest News view more...