ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ, ਜੇਕਰ ਬੋਨਸ ਨਾ ਮਿਲਿਆ ਤਾ ਸੜਕਾਂ ‘ਤੇ ਸੁੱਟੀ ਜਾਵੇਗੀ ਪਰਾਲੀ

ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ, ਜੇਕਰ ਬੋਨਸ ਨਾ ਮਿਲਿਆ ਤਾ ਸੜਕਾਂ ‘ਤੇ ਸੁੱਟੀ ਜਾਵੇਗੀ ਪਰਾਲੀ

ਚੰਡੀਗੜ੍ਹ: ਝੋਨੇ ਦੀ ਪਰਾਲੀ ਦੇ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਝੋਨੇ ਦੀ ਫਸਲ ‘ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਨਹੀਂ ਦਿੰਦੀ ਤਾਂ ਪਰਾਲੀ ਨੂੰ ਸੜਕਾਂ ‘ਤੇ ਸੁੱਟਿਆ ਜਾਵੇਗਾ।

ਸੂਤਰਾਂ ਅਨੁਸਾਰ ਯੂਨੀਅਨ ਦੇ ਉ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਇਹ ਬੋਨਸ ਨਹੀਂ ਦੇ ਸਕਦੀ ਤਾਂ 5,000 ਰੁਪਏ ਪ੍ਰਤੀ ਏਕੜ ਦੇ ਦਰ ਨਾਲ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਹੋਰ ਪੜ੍ਹੋ: ਅਬੋਹਰ ਰੈਲੀ ਦੀ ਤਿਆਰੀ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਹੀ ਰੈਲੀ ਵਿਚ ਬਦਲੀ

ਇਸ ਦੌਰਾਨ ਪਾਰਟੀ ਦੇ ਨੁਮਾਇੰਦਿਆਂ ਨੇ ਗੰਨੇ ਦੀ ਬਕਾਇਆ ਰਕਮ ਦੁਹਰਾਉਂਦੇ ਕਿਹਾ ਕਿ ਸਰਕਾਰ ਆਪਣੇ ਕੀਤੇ ਹੋਏ ਵਾਦਿਆ ਤੋਂ ਮੁੱਕਰ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹੁਣ ਅਸੀਂ ਸਰਕਾਰ ਦੇ ਕਿਸੇ ਵੀ ਝਾਂਸੇ ਵਿੱਚ ਨਹੀਂ ਆਵਾਂਗੇ।

—PTC News