ਮੁੱਖ ਖਬਰਾਂ

ਸਿੰਘੂ ਬਾਰਡਰ 'ਤੇ ਡਟੇ ਕਿਸਾਨ ਦੀ ਹੋਈ ਮੌਤ , ਮ੍ਰਿਤਕ ਇੱਕ ਏਕੜ ਜ਼ਮੀਨ ਸੀ ਮਾਲਕ

By Shanker Badra -- December 09, 2020 4:12 pm -- Updated:Feb 15, 2021

ਸਿੰਘੂ ਬਾਰਡਰ 'ਤੇ ਡਟੇ ਕਿਸਾਨ ਦੀ ਹੋਈ ਮੌਤ, ਮ੍ਰਿਤਕ ਇੱਕ ਏਕੜ ਜ਼ਮੀਨ ਸੀ ਮਾਲਕ:ਨਵੀਂ ਦਿੱਲੀ : ਦਿੱਲੀ ਦੇ ਸਿੰਘੂ ਸਰਹੱਦ 'ਤੇ ਧਰਨੇ' ਤੇ ਬੈਠੇ ਇਕ ਹੋਰ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦਾ ਨਾਮ ਅਜੇ ਮੋਰ ਹੈਅਤੇ ਉਸ ਦੀ ਉਮਰ 32 ਸਾਲ ਹੈ। ਅਜੇ ਦੀ ਲਾਸ਼ ਇਕ ਟਰੈਕਟਰ ਟਰਾਲੀ ਵਿਚੋਂ ਮਿਲੀ ਹੈ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਿਸਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Farmer killed in Kisan Morcha at Singhu border, had been sleeping under trolley for last 10 days ਸਿੰਘੂ ਬਾਰਡਰ 'ਤੇ ਡਟੇਕਿਸਾਨ ਦੀ ਠੰਢ ਲੱਗਣ ਨਾਲ ਹੋਈ ਮੌਤ , ਮ੍ਰਿਤਕ ਇੱਕ ਏਕੜ ਜ਼ਮੀਨ ਸੀ ਮਾਲਕ

ਜਾਣਕਾਰੀ ਅਨੁਸਾਰ 32 ਸਾਲਾ ਅਜੈ ਦੀ ਮੌਤ ਠੰਢ (ਹਾਈਪੋਥਰਮਿਆ) ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ 10 ਦਿਨਾਂ ਤੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਸੀ ਅਤੇ ਇਸ ਟਰਾਲੀ ਵਿਚ ਸੌ ਰਿਹਾ ਸੀ। ਕਿਸਾਨ ਅੰਦੋਲਨ ਦੌਰਾਨ ਟੀਡੀਆਈ ਸਿਟੀ ਦੇ ਸਾਹਮਣੇ ਹੀ ਕਿਸਾਨ ਦੀ ਮੌਤ ਹੋ ਗਈ ਹੈ।

Farmer killed in Kisan Morcha at Singhu border, had been sleeping under trolley for last 10 days ਸਿੰਘੂ ਬਾਰਡਰ 'ਤੇ ਡਟੇਕਿਸਾਨ ਦੀ ਠੰਢ ਲੱਗਣ ਨਾਲ ਹੋਈ ਮੌਤ , ਮ੍ਰਿਤਕ ਇੱਕ ਏਕੜ ਜ਼ਮੀਨ ਸੀ ਮਾਲਕ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਸੋਨੀਪਤ ਦੇ ਬੜੌਦਾ ਦਾ ਵਸਨੀਕ ਹੈ। ਅਜੇ ਇਕ ਏਕੜ ਜ਼ਮੀਨ ਦਾ ਕਿਸਾਨ ਸੀ ਅਤੇ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਦਾ ਕੰਮ ਕਰਦਾ ਸੀ। ਉਹ ਪਿਛਲੇ 10 ਦਿਨਾਂ ਤੋਂ ਕਿਸਾਨੀ ਅੰਦੋਲਨ ਵਿਚ ਵੀ ਹਿੱਸਾ ਲੈ ਰਿਹਾ ਸੀ। ਉਹ ਰਾਤ ਦੇ ਖਾਣੇ ਤੋਂ ਬਾਅਦ ਸੌਂ ਗਿਆ ਅਤੇ ਸਵੇਰੇ ਨਹੀਂ ਉੱਠਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਮੌਤ ਠੰਢ ਕਾਰਨ ਹੋਈ।

Farmer killed in Kisan Morcha at Singhu border, had been sleeping under trolley for last 10 days ਸਿੰਘੂ ਬਾਰਡਰ 'ਤੇ ਡਟੇਕਿਸਾਨ ਦੀ ਠੰਢ ਲੱਗਣ ਨਾਲ ਹੋਈ ਮੌਤ , ਮ੍ਰਿਤਕ ਇੱਕ ਏਕੜ ਜ਼ਮੀਨ ਸੀ ਮਾਲਕ

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ 14 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹਏ ਹਨ। ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਦੀਆਂ ਟਰਾਲੀਆਂ ਹੇਠਾਂ ਰਾਤ ਕੱਟ ਰਹੇ ਹਨ। ਸਿੰਘੂ , ਟਿਕਰੀ , ਗਾਜੀਪੁਰ ਬਾਰਡਰ 'ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲ ਰਿਹਾ ਹੈ।
-PTCNews