Advertisment

ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ

author-image
Jashan A
Updated On
New Update
ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ
Advertisment
ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ,ਚੰਡੀਗੜ੍ਹ: ਪਿਛੇਲ ਦਿਨੀਂ ਅੰਮ੍ਰਿਤਸਰ ਰੇਲਵੇ ਟਰੈਕ 'ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਮਾਮਲੇ 'ਚ ਅੱਜ ਚੰਡੀਗੜ੍ਹ ਵਿਖੇ ਹਾਈਕੋਰਟ 'ਚ ਸੁਣਵਾਈ ਕੀਤੀ ਗਈ। ਕੋਰਟ ਵੱਲੋਂ ਕਿਸਾਨ ਆਗੂਆਂ ਨੂੰ ਇਕ ਘੰਟੇ 'ਚ ਧਰਨੇ ਨੂੰ ਚੁੱਕਣ ਦੇ ਹੁਕਮ ਦਿੱਤੇ ਗਏ ਹਨ। ਉਥੇ ਹੀ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਬਾਰਡਰ 'ਤੇ ਤਣਾਅਪੂਰਨ ਸਥਿਤੀ ਦਰਮਿਆਨ ਰੇਲ ਟਰੈਕ ਨੂੰ ਰੋਕਣਾ ਸਹੀ ਨਹੀਂ ਹੈ। hc ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ ਉਥੇ ਹੀ ਰੇਲਵੇ ਟਰੈਕ ਖਾਲੀ ਕਰਵਾਉਣ ਲਈ ਵੱਡੀ ਮਾਤਰਾ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। hc ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ ਜਿਸ 'ਤੇ ਹੁਣ ਕਿਸਾਨਾਂ ਨੇ ਸਹਿਮਤੀ ਬਣਾ ਲਈ ਹੈ ਤੇ ਇਸ ਧਰਨੇ ਉਠਾਉਣ ਲਈ ਤਿਆਰ ਹੋ ਗਏ ਹਨ। ਇਸ ਮੌਕੇ ਚੀਫ ਜਸਟਿਸ ਨੇ ਕਿਹਾ ਕਿ ਅਸੀਂ 1 ਘੰਟੇ 'ਚ ਕਿਸਾਨਾਂ ਨਾਲ ਗੱਲਬਾਤ ਕਰਕੇ ਹੱਲ ਕੱਢ ਲਿਆ ਹੈ, ਕੀ ਸਰਕਾਰ ਅਜਿਹਾ ਕਰ ਨਹੀਂ ਸਕਦੀ ਸੀ। ਉਹਨਾਂ ਕਿਹਾ ਕਿ ਕਿਸਾਨ ਸਾਡੀ ਗੱਲ ਸਮਝ ਗਏ। ਹਾਈਕੋਰਟ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਸਹਿਮਤੀ ਜਤਾਉਂਦੇ ਕਿਹਾ ਕਿ 19 ਤਾਰੀਖ਼ ਤੋਂ ਪਹਿਲਾ ਸਰਕਾਰ ਕੋਰਟ ਨੂੰ ਲਿਖ ਕੇ ਦੇਵੇਗੀ ਕਿ ਕਿਹੜੀਆਂ ਮੰਗਾਂ ਮੰਨੀਆ ਜਾਣਗੀਆਂ। ਕੋਰਟ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਸੁਣਵਾਈ 19 ਮਾਰਚ ਨੂੰ ਹੋਵੇਗੀ। hc ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ ਜ਼ਿਕਰਯੋਗ ਹੈ ਕਿ ਧਰਨੇ ਨਾਲ ਰੇਲ ਆਵਾਜਾਈ ਠੱਪ ਹੋ ਗਈ ਹੈ।ਇਸ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਕ ਦਰਜਨ ਤੋਂ ਵੱਧ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ। -PTC News-
punjabi-news latest-punjabi-news farmer-protest-news news-in-punjabi highcourt-news latest-highcourt-news
Advertisment

Stay updated with the latest news headlines.

Follow us:
Advertisment