ਕਿਸਾਨੀ ਅੰਦੋਲਨ ‘ਚ ਇਕ ਹੋਰ ਕਿਸਾਨ ਚੜ੍ਹਿਆ ਕਾਲੇ ਕਾਨੂੰਨਾਂ ਦੀ ਭੇਂਟ

ਤਰਨਤਾਰਨ :ਕਾਲੇ ਖ਼ੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ ਸਾਲ 26 ਨਵੰਬਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਨੇ ਕਈ ਜਾਨਾਂ ਵੀ ਲੈ ਲਈਆਂ ਹਨ। ਦਿੱਲੀ ਸਰਹੱਦਾਂ ‘ਤੇ ਹੁਣ ਤੱਕ ਪੰਜਾਬ 70 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਚੁਕੀਆਂ ਹਨ, ਜਿਨਾਂ ਵਿੱਚੋਂ ਕੁਝ ਈਦ ਮੌਤ ਦਿਲੀ ਦੇ ਬਾਰਡਰ ਸਿੰਘੁ ਅਤੇ ਟਿਕਰੀ ‘ਤੇ ਹੋਈਆਂ ਹਨ।ਅਜਿਹੀ ਹੀ ਮੰਦਭਾਗੀ ਖਬਰ ਹੁਣ ਇਕ ਵਾਰ ਫਿਰ ਤੋਂ ਸਾਹਮਣੇ ਆਈ ਹੈ ਜਿਥੇ ਤਰਨਤਾਰਨ ਦੇ ਰਹਿਣ ਵਾਲੇ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ ਦਰਅਸਲ ਇਹ ਕਿਸਾਨ ਦਿੱਲੀ ਦੇ ਜਾਣਕਾਰੀ ਮੁਤਾਬਿਕ ਇਹ ਬਜ਼ੁਰਗ ਕਿਸਾਨ ਗਾਜ਼ੀਪੁਰ ਬਾਰਡਰ ‘ਤੇ ਸੇਵਾ ਨਿਭਾਅ ਰਹੇ ਸਨ ,ਅਤੇ ਇਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਦੇ ਚਲਦਿਆਂ ਘਰ, ਤਰਨਤਾਰਨ ਦੇ ਨੌਸ਼ਹਿਰਾ ਲਿਆਂਦਾ ਗਿਆ ਸੀ ਜਿਥੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਹਿਚਾਣ ਤੀਰਥ ਸਿੰਘ ਵੱਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਸਕਦੇ ਹਨ, ਹਾਲਾਂਕਿ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਦੇ ਹਿਤ ਵਿੱਚ ਦੱਸਦੀ ਹੈ। ਪਰ ਸਾਨੂ ਇਹ ਮਨਜ਼ੂਰ ਨਹੀਂ ਹੈ।Haryana farmers and women join dharna over traditional Agricultural implements

ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ

ਸੜਕ ਹਾਦਸਿਆਂ ਤੋਂ ਲੈ ਕੇ ਠੰਢ ਤੱਕ ਕਈ ਕਾਰਨਾਂ ਕਰ ਕੇ ਕਿਸਾਨਾਂ ਦੀ ਮੌਤ ਹੋਈ ਹੈ ਜਦਕਿ ਕੁੱਝ ਨੇ ਖ਼ੁਦ ਆਪਣੀ ਜਾਨ ਲਈ ਹੈ।