ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ‘ਤੇ ਕੁਦਰਤੀ ਕਹਿਰ ਨੂੰ ਬੱਬੂ ਮਾਨ ਨੇ ਇੰਝ ਕੀਤਾ ਬਿਆਨ, ਹੋਏ ਭਾਵੁਕ, ਦੇਖੋ ਵੀਡੀਓ

ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ‘ਤੇ ਕੁਦਰਤੀ ਕਹਿਰ ਨੂੰ ਬੱਬੂ ਮਾਨ ਨੇ ਇੰਝ ਕੀਤਾ ਬਿਆਨ, ਹੋਏ ਭਾਵੁਕ, ਦੇਖੋ ਵੀਡੀਓ,ਪੰਜਾਬ ਦੇ ਕਿਸਾਨਾਂ ‘ਤੇ ਇੱਕ ਪਾਸੇ ਮੌਜੂਦਾ ਸਰਕਾਰ ਦੀ ਮਾਰ ਪੈ ਰਹੀ ਹੈ ਤੇ ਦੂਜੇ ਪਾਸੇ ਰੱਬ ਵੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ।

ਹੋਰ ਪੜ੍ਹੋ:ਪਾਕਿਸਤਾਨ ਦੌਰੇ ‘ਤੇ ਇੱਕ ਤੋਂ ਬਾਅਦ ਇੱਕ ਮੁਸ਼ਕਿਲਾਂ ‘ਚ ਘਿਰੇ ਸਿੱਧੂ, ਜਨਰਲ ਬਾਜਵਾ ਨੂੰ ਗਲੇ ਮਿਲਣ ‘ਤੇ ਹੋਇਆ ਵਿਵਾਦ

ਕਿਸਾਨਾਂ ਦੀਆਂ ਫ਼ਸਲਾਂ ਪੱਕ ਚੁੱਕੀਆਂ ਨੇ ਜਿਨ੍ਹਾਂ ‘ਤੇ ਕੁਦਰਤ ਦੀ ਮਾਰ ਪੈ ਰਹੀ ਹੈ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਗਈਆਂ ਫ਼ਸਲਾਂ ਬਰਬਾਦ ਹੋ ਰਹੀਆਂ ਨੇ। ਹਾਲ ਹੀ ਵਿੱਚ ਪੰਜਾਬ ਦੇ ਕਈ ਪਿੰਡਾਂ ‘ਚ ਮੀਂਹ ਕਾਰਨ ਕਈਆਂ ਕਿਸਾਨਾਂ ਦੀ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਸੀ ਤੇ ਹੁਣ ਦਿਨ ਬ ਦਿਨ ਕਿਸਾਨਾਂ ਦੀਆਂ ਫਸਲਾਂ ਅੱਗ ਦੀ ਭੇਂਟ ਚੜ੍ਹ ਰਹੀਆਂ ਹਨ।

ਕਿਸਾਨਾਂ ਦੇ ਇਸ ਦਰਦ ਨੂੰ ਗਾਇਕ ਬੱਬੂ ਮਾਨ ਨੇ ਇੱਕ ਗੀਤ ਰਾਹੀਂ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

 

View this post on Instagram

 

A post shared by Babbu Maan (@babbumaaninsta) on

ਜਿਸ ‘ਚ ਉਹ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਰੱਬ ਅੱਗੇ ਵੀ ਇੱਕ ਅਰਜੋਈ ਕਰਦੇ ਨੇ ਕਿ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ‘ਤੇ ਉਹ ਕੁਦਰਤੀ ਕਹਿਰ ਕਿਉਂ ਵਰਾਉਣ ਲੱਗਿਆ ਹੈ।

-PTC News