ਮੁੱਖ ਖਬਰਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ਾਮ 7 ਵਜੇ ਮਿਲਣਗੇ ਕਿਸਾਨ ਆਗੂ

By Jagroop Kaur -- December 08, 2020 3:12 pm -- Updated:Feb 15, 2021

ਨਵੀਂ ਦਿੱਲੀ- ਦਿੱਲੀ 'ਚ ਸਿੰਘੂ ਬਾਰਡਰ 'ਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਯੂਨੀਅਨ ਅੰਦੋਲਨ ਕਰ ਰਹੇ ਹਨ। ਕਿਸਾਨ ਜੱਥੇਬੰਦੀਆਂ ਨੇ ਅੱਜ ਯਾਨੀ ਮੰਗਲਵਾਰ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਸੀ, ਜਿਸ ਦਾ ਅਸਰ ਕਈ ਸੂਬਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਕਈ ਵੱਡੀਆਂ ਪਾਰਟੀਆਂ ਵੀ ਨਾਲ ਖੜ੍ਹੀਆਂ ਦਿੱਸ ਰਹੀਆਂ ਹਨ। ਉਥੇ ਹੀ ਇਸ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ

Farmers meeting with Amit Shah amid protest: Amid Bharat Bandh, farmers, protesting against farm laws 2020, to meet Amit Shah on Tuesday.

ਜਿਥੇ ਅੱਜ ਸ਼ਾਮ ਨੂੰ ਕਿਸਾਨ ਆਗੂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਦੀ ਜਾਣਕਰੀਪੀਟੀਸੀ ਨਿਊਜ਼ ਨਾਲ ਖਾਸ ਗੱਲਬਾਤ ਕਰਦੇ ਹੋਏ ਕਸੀਆਂ ਆਗੂਆਂ ਨੇ ਦਿੱਤੀ। ਉਥੇ ਹੀ ਇਸ ਅਤੋਂ ਪਹਿਲਾਂ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ। ਜਿਸ ਵਿਓਚ ਹੋਰ ਨੀਤੀਆਂ ਬਾਰੇ ਖੁਲਾਸਾ ਕੀਤਾ ਜਾਵੇਗਾ ,ਉਥੇ ਹੀ ਇਸ ਮੀਟਿੰਗ ਵਿਚ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਵਫਦ ਦੇ 13 ਮੈਂਬਰ ਸ਼ਾਮਿਲ ਹੋਣਗੇ। ਜਿਥੇ ਖੇਤੀ ਕਾਨੂੰਨ ਬਾਰੇ ਅਹਿਮ ਚਰਚਾ ਅਤੇ ਫੈਸਲੇ ਦੀ ਗੱਲ ਸਾਹਮਣੇ ਆਵੇਗੀ।

 

ਦਸਣਯੋਗ ਹੈ ਕਿ ਖੇਤੀ ਬਿੱਲਾਂ ਖਿਲਾਫ ਇਕੱਠੇ ਹੋਏ ਜਨਸਮੂਹ ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਮਜਬੂਰ ਹੋ ਚੁਕੀ ਹੈ ਜਿਸ ਤਹਿਤ ਮੀਟਿੰਗ ਤੋਂ ਪਹਿਲਾਂ ਦੀ ਮੀਟਿੰਗ ਵੀ ਬੁਲਾਈ ਗਈ ਹੈ। ਹੁਣ ਦੇਖਣਾ ਹੋਵੇ ਕਿ 9 ਦਸੰਬਰ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਦੀ ਅੱਜ ਦੀ ਇਸ ਮੀਟਿੰਗ ਵਿਚ ਕੀ ਸ੍ਹਾਮਣੇ ਆਉਂਦਾ ਹੈ।Bharat Bandh on 8 December against Central Government's Farm laws 2020ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ-ਯੂ.ਪੀ. ਬਾਰਡਰ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਈ ਥਾਂਵਾਂ 'ਤੇ ਰੇਲ ਆਵਾਜਾਈ ਰੋਕ ਕੇ ਚੱਕਾ ਜਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

  • Share