ਕਿਸਾਨਾਂ ਤੇ ਆੜ੍ਹਤੀਆਂ ਨਾਲ ਕੇਂਦਰ ਤੇ ਪੰਜਾਬ ਸਰਕਾਰ ਕਰ ਰਹੀ ਹੈ ਧੱਕਾ : ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ

The Punjab Government is silent in front of the Central Government
The Punjab Government is silent in front of the Central Government

ਪੰਜਾਬ ਵਿਚ ਫ਼ਸਲ ਖਰੀਦ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਪਾਉਣ ਦੇ ਮਸਲੇ ‘ਤੇ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਵਫ਼ਦ ਦੇ ਨਾਲ ਲਗਭਗ 2 ਘੰਟੇ ਚੱਲੀ ਬੈਠਕ ਵਿਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਅਦਾਇਗੀ ਸਬੰਧੀ ਮੰਗ ਨੂੰ ਸਿਰੇ ਤੋਂ ਠੁਕਰਾ ਦਿੱਤਾ। ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਉਦੋਂ ਫ਼ਸਲ ਖਰੀਦੇਗੀ, ਜਦੋਂ ਫ਼ਸਲ ਖਰੀਦ ਦੀ ਅਦਾਇਗੀ ਆੜ੍ਹਤੀਆਂ ਦੀ ਬਜਾਏ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਹੋਵੇਗੀ।ਕਿਸਾਨਾਂ ਨੂੰ ਸਿੱਧੀ ਅਦਾਇਗੀ ਬਾਰੇ ਕੇਂਦਰ ਦੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ - ਪ੍ਰੈੱਸ ਰਿਵੀਊ - BBC News ਪੰਜਾਬੀਹੋਰ ਪੜ੍ਹੋ : ਵੈਸਾਖੀ ਮੌਕੇ ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਲਈ…

ਉਥੇ ਹੀ ਇਸ ਵਿਚ ਸ਼ਾਮਿਲ ਹੋਏ ਵਫਦ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਜੇਇੰਦਰ ਸਿੰਗਲਾ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਦੇ ਏ. ਪੀ. ਸਿਨਹਾ ਸ਼ਾਮਲ ਸਨ।

ਹੋਰ ਪੜ੍ਹੋ : ਗੁਜਰਾਤ ਦੇ ਸਕੂਲ ‘ਚ ਅੱਗ ਲੱਗਣ ਨਾਲ ਫ਼ਸੇ ਬੱਚੇ ਅਤੇ ਕਰਮਚਾਰੀ, ਵੀਡੀਓ ਵਾਇਰਲ

ਉਥੇ ਹੀ ਅੱਜ ਇਸ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਂਫਰਸਨ ਕੀਤੀ , ਆਸ ਦੌਰਾਨ ਉਹਨਾਂ ਕੈਪਟਨ ਸਰਕਾਰ ਨੂੰ ਘੇਰਦੇ ਹੋਏ ਸਵਾਲ ਕੀਤਾ ਕਿ ਉਹ ਇੰਨਾ ਸਮਾਂ ਕੇਂਦਰ ਦੇ ਇਸ਼ਾਰੇ ‘ਤੇ ਕਿਓਂ ਚਲ ਰਹੇ ਹਨ , ਕਿਸਾਨਾਂ ਅਤੇ ਆੜਤੀਆਂ ਨੂੰ ਹੀ ਫੈਸਲਾ ਕਿਓਂ ਨਹੀਂ ਕਰਨ ਦਿੰਦੇ ਕਿ ਆਖਿ ਉਹ ਕੀ ਚਾਹੁੰਦੇ ਹਨ। ਅੱਜ ਕਿਸਾਨ ਸਰਹੱਦਾਂ ‘ਤੇ ਲੜ ਰਿਹਾ ਹੈ ਤਾਂ ਉਸ ਨੂੰ ਹਰ ਪਾਸੇ ਘਾਟਾ ਪਾਉਣ ਦੀ ਤਿਆਰੀ ਕਿਓਂ ਕੀਤੀ ਜਾ ਰਹੀ ਹੈ। ਕੇਂਦਰ ‘ਤੇ ਇਸ਼ਸਰੇ ‘ਤੇ Captain Amarinder singh ਦਾ ਚਲਣਾ , ਭਾਵ ਈਹੀ ਹੈ ਕਿ ਜੱਜ ਹੀ ਵਕੀਲ ਨਾਲ ਰਲਿਆ ਹੋਇਆ ਹੈ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਆੜਤੀਆਂ ਅਤੇ ਕਿਸਾਨਾਂ ਵਿਚਕਾਰ ਲੜਾਈ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾ ਕਿਹਾ ਕਿ ਖਰੀਦ ਦੇ ਪ੍ਰਬੰਧ ਅਧੂਰੇ ਹਨ | ਕੱਲ ਸ਼ੁਰੂ ਹੋਣ ਜਾ ਰਹੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਉਥੇ ਹੀ ਸਰਕਾਰ ਦਾ ਇਹ ਰਵਈਆਂ ਦੇਖ ਕੇ ਆੜ੍ਹਤੀ ਕਲ ਓਂ ਹੜਤਾਲ ‘ਤੇ ਜਾਨ ਦੀ ਗੱਲ ਆਖ ਰਹੇ ਹਨ।ਕਾਂਫਰਸਨ ‘ਚ ਸੀਨੀਅਰ ਅਕਾਲੀ ਲੀਡਰ ਨੇ ਕਹੀਆਂ ਇਹ ਅਹਿਮ ਗੱਲਾਂ
ਕੇਂਦਰ ਸਰਕਾਰ ਨੇ ਖਾਧ ਦੀਆਂ ਕੀਮਤਾਂ ਵਧਾਈਆਂ
ਯੂਰੀਆ ਡੀਏਪੀ ਦਾ ਭਾਅ ਦੋ ਗੁਣਾ ਵਧਾਏ ਕੇਂਦਰ ਸਰਕਾਰ ਨੇ
ਠੇਕਾ ਤੇ ਜਮੀਨ ਲੈਣ ਵਾਲੇ ਕਿਸਾਨਾ ਦੀ ਸਿੱਧੀ ਲੁੱਟ ਹੋਵੇਗੀ
ਖਾਨਾਜੰਗੀ ਕਰਵਾਉਣ ਦੀ ਕੋਸ਼ਿਸ਼
ਪੰਜਾਬ ਸਰਕਾਰ ਕੇਂਦਰ ਸਰਕਾਰ ਸਾਹਮਣੇ ਚੁੱਪ ਕਿਉ
ਕਿਸ ਦਬਾਅ ਹੇਠ ਚੁੱਪ ਹੈ ਪੰਜਾਬ ਸਰਕਾਰ
ਵਾਅਦਾ ਮੁਆਫ ਗਵਾਹ ਬਣ ਕੇ ਕੰਮ ਕਰ ਰਹੀ ਕੇਂਦਰ ਸਰਕਾਰ
800 ਕਰੋੜ ਦਾ ਆਰਡੀਐਫ ਬਕਾਇਆ ਕੇਂਦਰ ਵੱਲ ਪੈਡਿੰਗ
ਕੈਪਟਨ ਸਰਕਾਰ ਆਰਡੀਐਫ ਤੇ ਗੰਭੀਰ ਨਹੀਂ
ਕੱਲ ਖਰੀਦ ਸ਼ੁਰੂ ਹੋਣ ਵੇਲੇ ਅਕਾਲੀ ਦਲ ਕਿਸਾਨਾਂ ਦੇ ਨਾਲ ਖੜੇਗਾ
ਸਰਕਾਰ ਇਸ ਗੱਲ ਦੀ ਜਾਂਚ ਕਰਵਾਏ ਕਿ ਕਿਹੜਾ ਕਾਂਗਰਸੀ ਆਗੂ ਹੈ ਜਿਸ ਦੇ ਕਹਿਣ ਦੇ ਬਾਅਦ ਪੰਜਾਬ ਦੀਆ ਮੰਡੀਆਂ ‘ਚ ਝੋਨਾ ਲਾਉਣ ਨਹੀਂ ਦਿੱਤਾ ਜਾ ਰਿਹਾ

Click here to follow PTC News on Twitter