ਕਰਨਾਲ ਪੱਕੇ ਮੋਰਚੇ ਨਾਲ ਜੁੜੀ ਵੱਡੀ ਖ਼ਬਰ , ਕਿਸਾਨਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਿਚਾਲੇ ਹੋਇਆ ਸਮਝੌਤਾ

By Shanker Badra - September 11, 2021 11:09 am

ਕਰਨਾਲ : ਕਿਸਾਨਾਂ ਦੇ ਸਿਰ ਫੋੜਨ ਦੇ ਹੁਕਮ ਦੇਣ ਵਾਲੇ ਐਸ.ਡੀ.ਐਮ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਸ਼ਨੀਵਾਰ ਨੂੰ ਮੁੜ ਗੱਲਬਾਤ ਹੋਈ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਸਮਝੌਤਾ ਹੋ ਗਿਆ ਹੈ। ਇਸ ਬਾਰੇ ਕਿਸਾਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ।

ਕਰਨਾਲ ਪੱਕੇ ਮੋਰਚੇ ਨਾਲ ਜੁੜੀ ਵੱਡੀ ਖ਼ਬਰ , ਕਿਸਾਨਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਿਚਾਲੇ ਹੋਇਆ ਸਮਝੌਤਾ

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਚੜ੍ਹੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜ੍ਹੂਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਕਰਨਾਲ ਲਾਠੀਚਾਰਜ ਦੀ ਜਾਂਚ ਹਾਈਕੋਰਟ ਦੇ ਸੇਵਾ ਮੁਕਤ ਜੱਜ ਦੀ ਨਿਗਰਾਨੀ 'ਚ ਹੋਵੇਗੀ। ਮ੍ਰਿਤਕ ਕਿਸਾਨ ਦੇ ਪਰਿਵਾਰ ਦੇ 2 ਮੈਂਬਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਡੀਸੀ ਰੇਟ ’ਤੇ ਨੌਕਰੀ ਦਿੱਤੀ ਜਾਵੇਗੀ।

ਕਰਨਾਲ ਪੱਕੇ ਮੋਰਚੇ ਨਾਲ ਜੁੜੀ ਵੱਡੀ ਖ਼ਬਰ , ਕਿਸਾਨਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਿਚਾਲੇ ਹੋਇਆ ਸਮਝੌਤਾ

ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਤਤਕਾਲੀ ਐੱਸ.ਡੀ.ਐੱਮ. ਆਊਸ਼ ਸਿਨਹਾ ਕੇਸ ਦੀ ਨਿਆਂਇਕ ਜਾਂਚ ਹੋਵੇਗੀ। ਜਾਂਚ ਹੋਣ ਤੱਕ ਤਤਕਾਲੀ ਐੱਸ.ਡੀ.ਐੱਮ. ਆਊਸ਼ ਸਿਨਹਾ ਇੱਕ ਮਹੀਨੇ ਦੀ ਛੁੱਟੀ 'ਤੇ ਰਹਿਣਗੇ। ਐੱਸ.ਡੀ.ਐੱਮ. ਆਊਸ਼ ਸਿਨਹਾ ਦੇ ਖਿਲਾਫ਼ ਏ.ਸੀ.ਐਸ ਦਵਿ਼ੰਦਰ ਸਿੰਘ ਜਾਂਚ ਕਰਨਗੇ। ਸਹਿਮਤੀ ਤੋਂ ਬਾਅਦ ਕਰਨਾਲ 'ਚ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ ਹੈ।

ਕਰਨਾਲ ਪੱਕੇ ਮੋਰਚੇ ਨਾਲ ਜੁੜੀ ਵੱਡੀ ਖ਼ਬਰ , ਕਿਸਾਨਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਿਚਾਲੇ ਹੋਇਆ ਸਮਝੌਤਾ

ਦੱਸ ਦੇਈਏ ਕਿ 28 ਅਗਸਤ ਨੂੰ ਕਰਨੈਲ ਦੇ ਬਸਤਾੜਾ ਟੋਲ ਪਲਾਜ਼ਾ ਵਿਖੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਸੀ। ਜਿਥੇ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਕਿਸਾਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ 'ਚ ਕਿਸਾਨ ਸੁਸ਼ੀਲ ਕਾਜਲ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਲਾਠੀਚਾਰਜ 'ਚ ਕਈ ਕਿਸਾਨ ਜ਼ਖਮੀ ਵੀ ਹੋ ਗਏ ਸਨ।
-PTCNews

adv-img
adv-img