
ਕਿਸਾਨ ਜਥੇਬੰਦੀਆਂ ਦਾ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰ ‘ਤੇ ਅੰਦੋਲਨ ਨੂੰ 49 ਦਿਨ ਪੂਰੇ ਹੋ ਚੁਕੇ ਹਨ। ਉਥੇ ਹੀ ਇਸ ਸੰਘਰਸ਼ ਵਿਚਾਲੇ ਕਿਸਾਨਾਂ ਵੱਲੋਂ ਸਿੰਘੂ ਬਾਰਡਰ ‘ਤੇ ਬੁੱਧਵਾਰ ਸ਼ਾਮ ਨੂੰ ਲੋਹੜੀ ਵੀ ਆਪਣੇ ਅੰਦਾਜ਼ ‘ਚ ਮਨਾਈ। ਇਸ ਮੌਕੇ ਕਿਸਾਨਾਂ ਨੇ ਜਿਥੇ ਬਰਡਰਾਂ ‘ਤੇ ਲੋਹੜੀ ਮਨਾਈ ਉਥੇ ਹੀ ਇਹ ਲੋਹੜੀ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾਡੀ ਕੇ ਆਪਣੀ ਭੜਾਸ ਵੀ ਸਰਕਾਰ ਖਿਲਾਫ ਕੱਢੀ।
ਪੜ੍ਹੋ ਹੋਰ ਖ਼ਬਰਾਂ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ , ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ‘ਤੇ ਲਾਈ ਰੋਕ
ਕਿਸਾਨ ਕਮੇਟੀਆਂ ਨੇ ਦੱਸਿਆ ਕਿ ਤਿੰਨ ਖੇਤੀਬਾੜੀ ਕਾਨੂੰਨ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ‘ਤੇ ਸਰਕਾਰ ਦਾ ਰਵੱਈਆ ਅੜਿਅਲ ਹੈ। ਉਸ ਦੇ ਖ਼ਿਲਾਫ਼ ਮੁਹਿੰਮ ਤੇਜ਼ ਕਰਦੇ ਹੋਏ ਦੇਸ਼ਭਰ ਵਿੱਚ 20 ਹਜ਼ਾਰ ਨਾਲ ਜ਼ਿਆਦਾ ਸਥਾਨਾਂ ‘ਤੇ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਸਾਰੇ ਸਥਾਨਾਂ ‘ਤੇ ਕਿਸਾਨਾਂ ਨੇ ਇਕੱਠੇ ਹੋ ਕੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਅਤੇ ਉਨ੍ਹਾਂ ਨੂੰ ਰੱਦ ਕਰਨ ਦੇ ਨਾਅਰੇ ਲਗਾਏ।ਕਿਸਾਨੀ ਸੰਘਰਸ਼ ‘ਚ ਬੈਠੇ ਕਿਸਾਨਾਂ ਨੇ ਦਿੱਲੀ ਦੇ ਨੇੜੇ 300 ਕਿ.ਮੀ. ਦੇ ਦਾਇਰੇ ਵਿੱਚ ਸਥਿਤ ਸਾਰੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੀ ਤਿਆਰੀ ਵਿੱਚ ਲੱਗਣ ਅਤੇ ਬਾਰਡਰ ‘ਤੇ ਇਕੱਠੇ ਹੋਣ। ਜਿੱਥੇ 18 ਜਨਵਰੀ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ|
Delhi: Farmers protesting at Tikri border burn the copies of three farm laws on occasion of Lohri pic.twitter.com/uWFy0xoZJJ
— ANI (@ANI) January 13, 2021
ਉਥੇ ਹੀ ਬੰਗਾਲ ਵਿੱਚ 20 ਤੋਂ 22 ਜਨਵਰੀ, ਮਹਾਰਾਸ਼ਟਰ ਵਿੱਚ 24 ਤੋਂ 26 ਜਨਵਰੀ, ਕੇਰਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ਵਿੱਚ 23 ਤੋਂ 25 ਜਨਵਰੀ ਅਤੇ ਓਡਿਸ਼ਾ ਵਿੱਚ 23 ਜਨਵਰੀ ਨੂੰ ਰਾਜਪਾਲ ਦੇ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੈਲੀ ਆਯੋਜਿਤ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਲੋਹੜੀ ਦੀ ਸ਼ਾਮ ਦੇਸ਼ ਭਰ ‘ਚ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ , ਲੋਕਾਂ ਵੱਲੋਂ ਮੋਦੀ ਸਰਕਾਰ ਖਿਲਾਫ ਨਾਅਰੇ ਲਾਏ ਅਤੇ ਬੋਲੀਆਂ ਵਿਚ ਵੀ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਭੜਾਸ ਕੱਢੀ।