Advertisment

ਕਿਸਾਨਾਂ ਦੀ ਅੱਜ ਦੀ ਮੀਟਿੰਗ ਵੀ ਰਹੀ ਬੇਸਿੱਟਾ, 8 ਜਨਵਰੀ ਤੈਅ ਹੋਈ ਅਗਲੀ ਮੀਟਿੰਗ ਦੀ ਤਰੀਕ

author-image
Jagroop Kaur
New Update
ਕਿਸਾਨਾਂ ਦੀ ਅੱਜ ਦੀ ਮੀਟਿੰਗ ਵੀ ਰਹੀ ਬੇਸਿੱਟਾ, 8 ਜਨਵਰੀ ਤੈਅ ਹੋਈ ਅਗਲੀ ਮੀਟਿੰਗ ਦੀ ਤਰੀਕ
Advertisment
ਕੇਂਦਰ ਨਾਲ ਕਿਸਾਨਾਂ ਦੀ ਸੱਤਵੇਂ ਗੇੜ ਦੀ ਮੀਟਿੰਗ ਖਤਮ ਹੋ ਚੁੱਕੀ ਹੈ। ਇਸ ਦੌਰਾਨ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਮਸਲੇ ’ਤੇ ਵਿਚਾਰ-ਚਰਚਾ ਕਰਨ ਲਈ ਤਿਆਰ ਹੈ ਪਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਤੌਰ ’ਤੇ ਜ਼ਾਹਰ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਕੀਮਤ ’ਤੇ ਰੱਦ ਨਹੀਂ ਹੋਣਗੇ। ਕਿਸਾਨ ਚਾਹੁਣ ਤਾਂ ਐੱਮ. ਐੱਸ. ਪੀ. ਦੇ ਮੁੱਦੇ ’ਤੇ ਗਰੰਟੀ ਕਾਨੂੰਨ ਨੂੰ ਲੈ ਕੇ ਸਹਿਮਤੀ ਬਣਾਈ ਜਾ ਸਕਦੀ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਆਪਣੇ ਪੱਖ ’ਤੇ ਅੜੀਆਂ ਰਹੀਆਂ ਅਤੇ ਬੈਠਕ ਤੋਂ ਅਸੰਤੁਸ਼ਟ ਜਾਪੀਆਂ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ’ਤੇ ਅੜੇ ਹਨ। ਫ਼ਿਲਹਾਲ ਅੱਜ ਦੀ ਬੈਠਕ ’ਚ ਕਿਸੇ ਵੀ ਮੁੱਦੇ ’ਤੇ ਸਹਿਮਤੀ ਹੁੰਦੀ ਨਜ਼ਰ ਨਹੀਂ ਆਈ। ਅਗਲੀ ਬੈਠਕ 8 ਜਨਵਰੀ 2021 ਨੂੰ ਹੋਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਅੱਗੇ ਕੀ ਫ਼ੈਸਲਾ ਲੈਂਦੀਆਂ ਹਨ | publive-image ਉਥੇ ਹੀ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਨਰੇਂਦਰ ਤੋਮਰ ਨੇ ਕਿਹਾ ਕਿ ਅਸੀਂ ਹਰ ਪੱਖੋਂ ਗੱਲ ਕਰਨ ਦੀ ਗੱਲ ਕੀਤੀ ਪਰ ਕਿਸਾਨ ਸਾਡੀ ਗੱਲ ਨਹੀਂ ਸਮਝ ਰਹੇ। ਤੋਮਰ ਦਾ ਕਹਿਣਾ ਹੈ ਕਿ ਅਸੀਂ MSP 'ਤੇ ਸਾਰੀਆਂ ਮੰਗਾਂ ਮੰਨਣ ਲਈ ਤਿਆਰ। ਇਸ ਦੇ ਨਾਲ ਹੀ 'ਪੂਰੇ ਦੇਸ਼ ਦੇ ਮੱਦੇਨਜ਼ਰ ਲਿਆ ਜਾਵੇਗਾ ਕੋਈ ਫੈਸਲਾ' . ਉਹਨਾਂ ਕਿਹਾ ਕਿ 8 ਜਨਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਕਾਨੂੰਨਾਂ 'ਤੇ ਕਰਾਂਗੇ ਚਰਚਾ , ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਪ੍ਰਵਾਹ ਹੈ।-
farmer farm-law farmer-s-next-meeting-date-announced farmers-centre-talks-conclude
Advertisment

Stay updated with the latest news headlines.

Follow us:
Advertisment