Wed, Apr 24, 2024
Whatsapp

Farmers Protest: ਕਿਸਾਨਾਂ ਵੱਲੋਂ ਸੰਗਰੂਰ , ਸੁਨਾਮ , ਕਾਲਾਝਾੜਟੋਲ ਪਲਾਜ਼ਾ ,ਮੂਣਕ ਵਿਖੇ ਚੱਕਾ ਜਾਮ

Written by  Shanker Badra -- February 06th 2021 01:03 PM
Farmers Protest: ਕਿਸਾਨਾਂ ਵੱਲੋਂ ਸੰਗਰੂਰ , ਸੁਨਾਮ , ਕਾਲਾਝਾੜਟੋਲ ਪਲਾਜ਼ਾ ,ਮੂਣਕ ਵਿਖੇ ਚੱਕਾ ਜਾਮ

Farmers Protest: ਕਿਸਾਨਾਂ ਵੱਲੋਂ ਸੰਗਰੂਰ , ਸੁਨਾਮ , ਕਾਲਾਝਾੜਟੋਲ ਪਲਾਜ਼ਾ ,ਮੂਣਕ ਵਿਖੇ ਚੱਕਾ ਜਾਮ

ਸੰਗਰੂਰ : ਖੇਤੀ ਕਾਨੂੰਨਾਂ ਖਿਲਾਫ਼ ,ਦਿੱਲੀ ਦੇ ਬਾਰਡਰਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ, ਬਿਜਲੀ-ਪਾਣੀ ਕੱਟਣ ਦੇ ਵਿਰੋਧ ਅਤੇ ਗ੍ਰਿਫ਼ਤਾਰ ਅੰਦੋਲਨਕਾਰੀਆਂ ਦੀ ਰਿਹਾਈ ਲਈਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ (Farmers Chakka Jam ) ਕੀਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਲਗਪਗ 60 ਹਜ਼ਾਰ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਚਾਰ ਥਾਵਾਂ ਤੇ ਸੜਕਾਂ ਜਾਮ ਕੀਤੀਆਂ ਗਈਆਂ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ [caption id="attachment_472689" align="aligncenter" width="750"]Farmers Chakka Jam : Farmers ‘chakka jam’ against Farmers laws in Punjab Farmers Protest: ਕਿਸਾਨਾਂ ਵੱਲੋਂ ਸੰਗਰੂਰ , ਸੁਨਾਮ , ਕਾਲਾਝਾੜਟੋਲ ਪਲਾਜ਼ਾ ,ਮੂਣਕ ਵਿਖੇ ਕੀਤਾ ਗਿਆ ਚੱਕਾ ਜਾਮ[/caption] Farmers Chakka Jam : ਕਾਲਾਝਾੜ ਟੋਲ ਪਲਾਜ਼ਾ,ਲੱਡਾ ਟੋਲ ਪਲਾਜ਼ਾ, ਸੁਨਾਮ ਆਈ.ਟੀ.ਆਈ ਚੌਂਕ ਅਤੇ ਮੂਣਕ (ਟੋਹਾਣਾ ਕੈਂਚੀਆਂ) ਸੜਕਾਂ 'ਤੇ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ 2 ਮਿੰਟ ਦਾ ਮੌਨ ਧਾਰਿਆਂ ਗਿਆ। ਇਨ੍ਹਾਂ ਸੜਕਾਂ ਤੇ ਭਾਰੀ ਇੱਕਠ ਬਾਰੇ ਦੱਸਦਿਆਂ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਜਗਤਾਰ ਸਿੰਘ ਕਾਲਾਝਾੜ, ਦਰਬਾਰਾ ਸਿੰਘ ਛਾਜਲਾ, ਅਜੈਬ ਸਿੰਘ ਲੱਖੇਵਾਲ, ਬਲਵੀਰ ਸਿੰਘ ਕੌਹਰੀਆਂ, ਧਰਮਿੰਦਰ ਸਿੰਘ ਪਸ਼ੌਰ, ਹਰਬੰਸ ਲੱਡਾ, ਹਰਜੀਤ ਮਹਿਲਾ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਕਿਸਾਨ ਅੰਦੋਲਨ ਪੂਰਨ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ। [caption id="attachment_472690" align="aligncenter" width="750"]Farmers Chakka Jam : Farmers ‘chakka jam’ against Farmers laws in Punjab Farmers Protest: ਕਿਸਾਨਾਂ ਵੱਲੋਂ ਸੰਗਰੂਰ , ਸੁਨਾਮ , ਕਾਲਾਝਾੜਟੋਲ ਪਲਾਜ਼ਾ ,ਮੂਣਕ ਵਿਖੇ ਕੀਤਾ ਗਿਆ ਚੱਕਾ ਜਾਮ[/caption] Farmers Chakka Jam Punjab : ਹਕੂਮਤ ਸੰਘਰਸ਼ ਨੂੰ ਫੇਲ੍ਹ ਕਰਨ ਲਈ ਜ਼ਬਰ ਦੇ ਹਰ ਹੱਥਕੰਡੇ ਵਰਤ ਰਹੀ ਹੈ ਪਰ ਜ਼ਾਬਤੇ ਅਤੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਿੱਤਿਆ ਜਾਵੇਗਾ। ਕਿਸਾਨ ਸਰਕਾਰ ਦੇ ਜ਼ਬਰ ਦਾ ਟਾਕਰਾ ਸਬਰ ਨਾਲ ਕਰ ਰਹੇ ਹਨ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 'ਚੱਕਾ ਜਾਮ' ਸਫਲ ਰਿਹਾ ਹੈ।ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਤੇ ਖ਼ੁਰਾਕ ਖੇਤਰ ਵਿਚ ਵਾੜਨਾ ਚਾਹੁੰਦੀ ਹੈ। ਪੰਜਾਬ ਸਮੇਤ ਹਰਿਆਣਾ,ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਵੱਲੋਂ ਵੱਡੀ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। [caption id="attachment_472688" align="aligncenter" width="750"]Farmers Chakka Jam : Farmers ‘chakka jam’ against Farmers laws in Punjab Farmers Protest: ਕਿਸਾਨਾਂ ਵੱਲੋਂ ਸੰਗਰੂਰ , ਸੁਨਾਮ , ਕਾਲਾਝਾੜਟੋਲ ਪਲਾਜ਼ਾ ,ਮੂਣਕ ਵਿਖੇ ਕੀਤਾ ਗਿਆ ਚੱਕਾ ਜਾਮ[/caption] ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ Kisan Andolan :  ਅੱਜ ਦੇ ਚੱਕਾ ਜਾਮ ਪ੍ਰੋਗਰਾਮ ਵੇਲੇ ਕਿਸਾਨ ਮੋਰਚਿਆਂ ਤੇ ਜ਼ਬਰ ਕਰਨਾ ਬੰਦ ਕਰਨ, ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਨ, ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰਨ, ਦੇਸ਼ ਦੇ ਲੋਕਾਂ ਵਿੱਚ ਧਰਮ ਅਧਾਰਿਤ ਪਾਟਕ ਪਾਉਣੇ ਬੰਦ ਕੀਤੇ ਜਾਣ, ਸਰਵਜਨਿਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਆਦਿ ਮੰਗਾਂ ਉਭਾਰੀਆਂ ਗੲੀਆਂ। Farmers Chakka Jam ।  Farmers protest ।   Farmers Chakka Jam Punjab -PTCNews


Top News view more...

Latest News view more...