ਪੰਜਾਬ

ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ, ਕੀਤਾ ਐਕਸਈਐਨ ਦਫਤਰ 'ਤੇ ਕਬਜ਼ਾ

By Riya Bawa -- October 12, 2021 2:34 pm -- Updated:October 12, 2021 2:36 pm

ਸੰਗਰੂਰ: ਪੰਜਾਬ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਮੰਗ ਵਧਣ ਦੀ ਸੰਭਾਵਨਾ ਹੈ। ਬਿਜਲੀ ਸੰਕਟ ਲਗਾਤਾਰ ਵਧਣ ਕਰਕੇ ਕਿਸਾਨਾਂ ਥਾਵਾਂ ਤੇ ਧਰਨਾ ਦੇ ਰਹੇ ਹਨ। ਇਸ ਦੇ ਚਲਦੇ ਕਿਸਾਨ ਕੱਲ੍ਹ ਤੋਂ ਲਹਿਰਾਗਾਗਾ ਦੇ ਐਕਸਈਐਨ ਦਫਤਰ ਦਾ ਘਿਰਾਓ ਕਰ ਰਹੇ ਹਨ। ਅੱਜ ਸਵੇਰੇ ਜਿਵੇਂ ਹੀ ਬਿਜਲੀ ਕਰਮਚਾਰੀ ਅਤੇ ਅਧਿਕਾਰੀ ਪਹੁੰਚਣੇ ਸ਼ੁਰੂ ਹੋਏ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਦਫਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਕਿਸਾਨ ਮੈਨ ਗੇਟ 'ਤੇ ਬੈਠੇ ਰਹੇ। ਕਿਸਾਨਾਂ ਨੇ ਐਕਸਈਐਨ ਦਫਤਰ 'ਤੇ ਕਬਜ਼ਾ ਕਰ ਲਿਆ ਹੈ।

Power ministry asks states to use unallocated power to supply electricity to their consumers

ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਖੇਤਾਂ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ 5 ਘੰਟੇ ਵੀ ਬਿਜਲੀ ਦੇਣ ਤੋਂ ਅਸਮਰੱਥ ਹੈ। ਕਿਸਾਨਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਵੀ ਅਸੀਂ ਧਰਨਾ ਦਿੱਤਾ ਸੀ। ਉਨ੍ਹਾਂ ਨੇ ਭਰੋਸਾ ਦੇ ਕੇ ਧਰਨਾ ਚੁਕਾ ਦਿੱਤਾ ਸੀ। ਖੇਤਾਂ ਵਿੱਚ ਝੋਨੇ ਦੀ ਫਸਲ ਆਪਣੇ ਆਖਰੀ ਸਿਖਰ 'ਤੇ ਹੈ, ਹੁਣ ਖੇਤਾਂ ਲਈ ਬਿਜਲੀ ਦੀ ਜ਼ਰੂਰਤ ਵੀ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿਰਫ ਇੱਕ ਜਾਂ ਦੋ ਘੰਟੇ ਹੀ ਬਿਜਲੀ ਮਿਲ ਰਹੀ ਹੈ। ਇਸ ਕਾਰਨ, ਕਿਸਾਨ ਪਰੇਸ਼ਾਨ ਹੋ ਗਿਆ ਅਤੇ ਉਸ ਨੂੰ ਇਹ ਵਿਰੋਧ ਪ੍ਰਦਰਸ਼ਨ ਕਰਨਾ ਪਿਆ। ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਅੰਦਰ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ, ਪਰ ਜੇਕਰ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਮੰਨਦਾ ਤਾਂ ਉਹ ਦਫਤਰ ਤੋਂ ਬਾਹਰ ਨਹੀਂ ਆਵੇਗਾ।

-PTC News

  • Share