ਬੈਰੀਕੇਡ ਤੋੜ ਕੇ ਮਿੰਨੀ ਸਕੱਤਰੇਤ ਪਹੁੰਚਿਆ ਕਿਸਾਨਾਂ ਦਾ ਕਾਫ਼ਲਾ, ਹਾਲਾਤ ਤਣਾਪੂਰਣ

By Riya Bawa - September 07, 2021 7:09 pm

ਕਰਨਾਲ: ਕਰਨਾਲ 'ਚ ਬੈਰੀਕੇਡ ਤੋੜ ਕੇ ਕਿਸਾਨਾਂ ਦਾ ਕਾਫ਼ਲਾ ਹੁਣ ਮਿੰਨੀ ਸਕੱਤਰੇਤ ਪਹੁੰਚ ਚੁੱਕਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਮਿੰਨੀ ਸਕੱਤਰੇਤ ਦੇ ਬਾਹਰ ਇਕੱਠੇ ਹੋਏ ਹਨ। ਮਿੰਨੀ ਸਕੱਤਰੇਤ ਪਹੁੰਚਣ 'ਤੇ ਕਿਸਾਨਾਂ 'ਤੇ ਪੁਲਸ ਵੱਲੋਂ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਪਰ ਕਿਸਾਨ ਜਲ ਤੋਪਾਂ ਅੱਗੇ ਝੁਕੇ ਨਹੀਂ ਅਤੇ ਹੁਣ ਮਿੰਨੀ ਸਕੱਤਰੇਤ ਜਾ ਕੇ ਧਰਨਾ ਲਾ ਲਿਆ।

ਵੱਡੀ ਗਿਣਤੀ 'ਚ ਕਿਸਾਨ ਜ਼ਿਲ੍ਹਾ ਸਕੱਤਰੇਤ ਦੇ ਗੇਟ 'ਤੇ ਮੌਜੂਦ ਹਨ। ਪਹਿਲੀ ਲਾਈਨ 'ਚ ਕਿਸਾਨ ਆਗੂ ਬੈਠੇ ਹਨ ਤੇ ਉਨ੍ਹਾਂ ਦੇ ਪਿੱਛੇ ਕਿਸਾਨਾਂ ਦਾ ਭਾਰੀ ਇਕੱਠ ਹੈ। ਇਸ ਦੌਰਾਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰਨਾਲ ਦੇ ਕਿਸਾਨਾਂ ਨੇ ਨਿਰਮਲ ਕੁਟੀਆ ਵਾਲਾ ਬੇਰੀਗੇਟ ਤੋੜ ਦਿੱਤਾ ਅਤੇ ਪੁਲਿਸ ਅਤੇ ਫੋਰਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਹਜ਼ਾਰਾਂ ਕਿਸਾਨਾਂ ਨੂੰ ਰੋਕ ਨਹੀਂ ਸਕੇ।

ਇਸ ਤੋਂ ਬਾਅਦ ਹੁਣ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਹਨ। ਦਰਅਸਲ ਇਸ ਤੋਂ ਪਹਿਲਾਂ ਹਿਰਾਸਤ 'ਚ ਲਏ ਗਏ ਕਿਸਾਨ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਮਗਰੋਂ ਪੁਲਸ ਨੇ ਰਿਹਾਅ ਕਰ ਦਿੱਤਾ ਸੀ।

ਮੰਗਲਵਾਰ ਨੂੰ ਕਿਸਾਨ ਆਗੂਆਂ ਅਤੇ ਕਰਨਾਲ ਪ੍ਰਸ਼ਾਸਨ ਦਰਮਿਆਨ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਹਜ਼ਾਰਾਂ ਕਿਸਾਨ ਹਰਿਆਣਾ ਦੇ 'ਮਿੰਨੀ ਸਕੱਤਰੇਤ' ਵੱਲ ਮਾਰਚ ਕਰ ਰਹੇ ਹਨ। ਪੁਲਿਸ ਵੱਲੋਂ ਇਨ੍ਹਾਂ ਲੋਕਾਂ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ।

 

-PTC News

adv-img
adv-img