Sat, Apr 20, 2024
Whatsapp

ਕਿਸਾਨਾਂ ਨੇ ਦਿੱਲੀ 'ਚ ਦਾਖਲ ਹੋਣ ਤੋਂ ਬਾਅਦ ਖ਼ਤਮ ਕੀਤੀ ਕਿਸਾਨ ਕ੍ਰਾਂਤੀ ਯਾਤਰਾ

Written by  Shanker Badra -- October 03rd 2018 11:01 AM -- Updated: October 03rd 2018 12:33 PM
ਕਿਸਾਨਾਂ ਨੇ ਦਿੱਲੀ 'ਚ ਦਾਖਲ ਹੋਣ ਤੋਂ ਬਾਅਦ ਖ਼ਤਮ ਕੀਤੀ ਕਿਸਾਨ ਕ੍ਰਾਂਤੀ ਯਾਤਰਾ

ਕਿਸਾਨਾਂ ਨੇ ਦਿੱਲੀ 'ਚ ਦਾਖਲ ਹੋਣ ਤੋਂ ਬਾਅਦ ਖ਼ਤਮ ਕੀਤੀ ਕਿਸਾਨ ਕ੍ਰਾਂਤੀ ਯਾਤਰਾ

ਕਿਸਾਨਾਂ ਨੇ ਦਿੱਲੀ 'ਚ ਦਾਖਲ ਹੋਣ ਤੋਂ ਬਾਅਦ ਖ਼ਤਮ ਕੀਤੀ ਕਿਸਾਨ ਕ੍ਰਾਂਤੀ ਯਾਤਰਾ:ਨਵੀਂ ਦਿੱਲੀ: ਦਿੱਲੀ 'ਚ ਮੰਗਲਵਾਰ ਨੂੰ ਦੇਸ਼ ਭਰ ਦੀਆਂ 26 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਇਸ ਦੌਰਾਨ ਦਿੱਲੀ ਵਿੱਚ ਕਿਸਾਨਾਂ ਦੀ ਕ੍ਰਾਂਤੀਕਾਰੀ ਯਾਤਰਾ ਹਰਿਦੁਆਰ ਤੋਂ ਸ਼ੁਰੂ ਹੋ ਕੇ ਦਿੱਲੀ 'ਚ ਪਹੁੰਚੀ ਸੀ।ਜਿਸ ਦੇ ਲਈ ਕਿਸਾਨਾਂ ਵੱਲੋਂ ਰਾਜਘਾਟ ਤੋਂ ਲੈ ਕੇ ਸੰਸਦ ਤੱਕ ਰੋਸ ਮਾਰਚ ਕੀਤਾ ਜਾਣਾ ਸੀ ਪਰ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ -ਯੂਪੀ ਦੇ ਬਾਰਡਰ 'ਤੇ ਰੋਕ ਰੋਕ ਲਿਆ ਸੀ।ਜਿਸ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਕਿਸਾਨਾਂ ਨੇ ਦਿੱਲੀ ਦਾਖ਼ਲ ਹੋਣ ਦੀ ਇਜਾਜ਼ਤ ਨਾ ਮਿਲਣ 'ਤੇ ਬਾਰਡਰ ਉੱਤੇ ਕਾਫ਼ੀ ਹਿੰਸਾ ਕੀਤੀ।ਇਹ ਸਭ ਵੇਖਦੇ ਹੋਏ ਬੀਤੀ ਦੇਰ ਰਾਤ ਪੁਲਿਸ ਨੇ ਬੈਰੀਅਰ ਖੋਲ੍ਹ ਕਿਸਾਨਾਂ ਨੂੰ ਦਿੱਲੀ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਕ੍ਰਾਂਤੀ ਯਾਤਰਾ ਨੂੰ ਦਿੱਲੀ ਪੁਲਿਸ ਨੇ ਦਿੱਲੀ ਦਾਖ਼ਲ ਹੋਣ ਦੀ ਇਜਾਜ਼ਤ ਤਾਂ ਦੇ ਦਿੱਤੀ ਪਰ ਉਨ੍ਹਾਂ ਨੇ ਇਜਾਜ਼ਤ ਦੀ ਸ਼ਰਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।ਇਸ ਦੌਰਾਨ ਯੂਪੀ ਗੇਟ ਅਤੇ ਲਿੰਕ ਰੋਡ 'ਤੇ ਲਗਭਗ 3000 ਕਿਸਾਨ ਮੌਜੂਦ ਸਨ, ਜੋ ਦਿੱਲੀ ਦਾਖਿਲ ਹੋਣ ਤੋਂ ਬਾਅਦ ਬੈਨਰ ਲੈ ਕ, ਨਾਅਰੇ ਲਗਾਉਂਦੇ ਕਿਸਾਨ ਘਾਟ ਪੁੱਜੇ ਤੇ ਇੱਥੇ ਉਨ੍ਹਾਂ ਹੜਤਾਲ ਖਤਮ ਕਰ ਦਿੱਤੀ।ਇਸ ਮੌਕੇ ਕਿਸਾਨਾਂ ਦੇ ਚਿਹਰੇ 'ਤੇ ਖ਼ੁਸ਼ੀ ਵਿਖਾਈ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਤੇ ਕਿਸਾਨ ਆਗੂ ਚੌਧਰੀ ਚਰਣ ਸਿੰਘ ਦੇ ਸਮਾਰਕ ਘਾਟ ਪਹੁੰਚ ਕੇ ਕਿਸਾਨਾਂ ਨੇ ਆਪਣਾ ਅੰਦੋਲਨ ਵਾਪਿਸ ਲੈਣ ਦੀ ਘੋਸ਼ਣਾ ਕੀਤੀ।ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਦਿੱਤੀ ਹੈ। -PTCNews


Top News view more...

Latest News view more...