ਕਿਸਾਨਾਂ ਦੀ ਮੋਦੀ ਨੂੰ ਚਿੱਠੀ, ਰੱਖੀਆਂ ਇਹ ਤਿੰਨ ਮੰਗਾਂ

ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ‘ਚ ਮੌਜੂਦ ਨਿਰੰਕਾਰੀ ਗਰਾਊਂਡ ‘ਚ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਕਿਸਾਨ ਇਸ ਦੌਰਾਨ ਦਿੱਲੀ ਦੇ ਕਿਸੇ ਹੋਰ ਇਲਾਕੇ ‘ਚ ਨਹੀਂ ਜਾ ਸਕਣਗੇ। ਨਾਲ ਹੀ ਇਸ ਦੌਰਾਨ ਪੁਲਸ ਕਿਸਾਨਾਂ ਨਾਲ ਹੀ ਰਹੇਗੀ। ਸ਼ੁੱਕਰਵਾਰ ਨੂੰ ਸਿੰਧੂ ਬਾਰਡਰ ‘ਤੇ ਕਿਸਾਨਾਂ ਅਤੇ ਪੁਲਸ ਦਰਮਿਆਨ ਜੰਮ ਕੇ ਹੰਗਾਮਾ ਹੋਇਆ। ਕਿਸਾਨਾਂ ਨੇ ਪੁਲਸ ‘ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਵੀ ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲ਼ੇ ਦਾਗ਼ੇ।

पत्रकार ने कहा, मोदी जी किसान बिल पर आपकी मंत्री इस्तीफा दे गई और आप चले  हैं किसानों का भ्रम दूर करने

ਉਥੇ ਹੀ ਇਸ ਦੌਰਾਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਅੱਗੇ ਤਿੰਨ ਮੰਗਾਂ ਰੱਖੀਆਂ ਹਨ। ਕਿਸਾਨਾਂ ਨੇ ਚਿੱਠੀ ਵਿਚ ਕਿਹਾ ਕਿ ਉਹਨਾਂ ਨੂੰ ਦਿੱਲੀ ਆਉਣ ਲਈ ਸੁਰੱਖਿਅਤ ਰਾਹ ਦਿੱਤਾ ਜਾਵੇ। ਕਿਸਾਨਾਂ ਨੇ ਦੂਜੀ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਰਾਮਲੀਲਾ ਮੈਦਾਨ ਵਰਗੀ ਥਾਂ ਮੁਹੱਈਆ ਕਰਾਵੇ।

Punjab farmers' protest clicks with virtual followers - chandigarh -  Hindustan Times

ਇਸ ਦੇ ਨਾਲ ਹੀ ਉਹਨਾਂ ਨੇ ਤੀਜੀ ਮੰਗ ਵਿਚ ਕਿਹਾ ਕਿ ਭਾਰਤੀ ਅਤੇ ਖੇਤਰੀ ਪੱਧਰ ਦੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਸੀਨੀਅਰ ਮੰਤਰੀ ਨੂੰ ਭੇਜਿਆ ਜਾਵੇ। ਦੱਸ ਦਈਏ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਦੇ ਚਲਦਿਆ ‘ਦਿੱਲੀ ਚਲੋ’ ਮੁਹਿੰਮ ਦਾ ਐਲ਼ਾਨ ਕੀਤਾ ਗਿਆ ਸੀ।

ਤਸ਼ੱਦਦ ਸਹਿਣ ਤੋਂ ਬਾਅਦ ਹੁਣ ਦਿੱਲੀ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਦਿੱਲੀ ਪ੍ਰਦਰਸ਼ਨ ਕਰਨਗੇ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ।