Tue, Apr 16, 2024
Whatsapp

ਕੇਂਦਰ ਖ਼ਿਲਾਫ਼ ਕਿਸਾਨੀ ਸੰਘਰਸ਼ ਫਤਿਹ ਕਰਨ ਲਈ ਕਿਸਨਾਂ ਨੇ ਘੜੀ ਨਵੀਂ ਰਣਨੀਤੀ

Written by  Jagroop Kaur -- November 29th 2020 03:21 PM -- Updated: November 29th 2020 03:24 PM
ਕੇਂਦਰ ਖ਼ਿਲਾਫ਼ ਕਿਸਾਨੀ ਸੰਘਰਸ਼ ਫਤਿਹ ਕਰਨ ਲਈ ਕਿਸਨਾਂ ਨੇ ਘੜੀ ਨਵੀਂ ਰਣਨੀਤੀ

ਕੇਂਦਰ ਖ਼ਿਲਾਫ਼ ਕਿਸਾਨੀ ਸੰਘਰਸ਼ ਫਤਿਹ ਕਰਨ ਲਈ ਕਿਸਨਾਂ ਨੇ ਘੜੀ ਨਵੀਂ ਰਣਨੀਤੀ

ਦਿੱਲੀ 'ਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਣ ਜਾਰੀ ਹੈ। ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋਏ ਹਨ, ਅਤੇ ਆਪਣੀ ਹੱਕੀਂ ਮੰਗਾਂ ਨੂੰ ਲੈਕੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰਾਂ 'ਤੇ ਡੇਰੇ ਲਾਏ ਹੋਏ ਹਨ। ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਨੂੰ ਲੈ ਕੇ ਬੈਠਕ ਕੀਤੀ ਗਈ , ਜੋ ਕਿ ਹੁਣ ਖਤਮ ਹੋ ਗਈ ਹੈ। ਇਸ ਬੈਠਕ 'ਚ ਕਿਸਾਨਾਂ ਨੇ ਅਮਿਤ ਸ਼ਾਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ, ਅਤੇ ਹੁਣ ਕਿਸਾਨ ਯੂਨੀਅਨਾ ਨੇ ਵੱਡਾ ਫੈਸਲਾ ਕੀਤਾ ਹੈ ਅਤੇ ਸਟੇਜ ਦਾ ਸੰਚਾਲਨ ਲਈ ਕਮੇਟੀ ਬਣਾਈ ਗਈ ਹੈ। ਜਿਥੇ ਉਹਨਾਂ ਵੱਲੋਂ ਤੈਅ ਕੀਤਾ ਗਿਆ ਹੈ ਕਿ ਕੁਝ ਲੋਕ ਜੋ ਕਿਸਾਨਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ , ਜਿਸ ਦੇ ਸੁਧਾਰ ਲਈ ਅਤੇ ਮਾਹੌਲ ਠੀਕ ਰੱਖਣ ਲਈ ਵਲੰਟੀਅਰ ਕਮੇਟੀ ਬਣਾਈ ਗਈ ਹੈ , ਜੋ ਕਿ ਧਿਆਨ ਰਖੇਗੀ ਕਿ ਕਿਸਾਨਾਂ 'ਚ ਕੋਈ ਬਾਹਰੀ ਵਿਅਕਤੀ ਸ਼ਾਮਿਲ ਹੋ ਕੇ ਖਰਾਬੀ ਨਾ ਕਰੇ। ਇਸ ਦੇ ਲਈ ਕਿਸਾਨਾਂ ਨੂੰ ਵੱਖਰੀਆਂ ਡਾਂਗਾਂ ਦਿੱਤੀਆਂ ਜਾਣਗੀਆਂ , ਤਾਂ ਜੋ ਕਿਸਾਨਾਂ ਦੀ ਪਹਿਚਾਣ ਹੋ ਸਕੇ। ਇਸ ਦੇ ਨਾਲ ਹੀ ਨੈਸ਼ਨਲ ਮੀਡੀਆ ਤੋਂ ਗੁਰੇਜ ਕਰਨ ਦੀ ਗੱਲ ਆਖੀ ਹੈ। ਉਥੇ ਹੀ ਕਿਸਾਨ ਆਗੂਆਂ ਨੇ ਸਟੇਜ 'ਤੇ ਅਉਣਾਉਂਸਮੇਂਟ ਵੀ ਕੀਤੀ ਜਿਥੇ ਉਹਨਾਂ ਮੀਡੀਆ ਕਰਮੀਆਂ ਨਾਲ ਹੋਣ ਵਾਲੀ ਬਦਤਮੀਜ਼ੀ 'ਤੇ ਮੁਆਫੀ ਵੀ ਮੰਗੀ ਹੈ , ਤੇ ਖ਼ਾਸ ਕਰ ਪੀਟੀਸੀ ਦੇ ਪੱਤਰਕਾਰਾਂ ਨਾਲ ਹੋਣ ਵਾਲੀ ਬਦਸਲੂਕੀ ਲਈ ਮੰਚ ਤੋਂ ਹਰਮੀਤ ਕਾਦੀਆਂ ਨੇ ਸਾਰੀਆਂ ਜਥੇਬੰਦੀਆ ਵੱਲੋਂ ਮੁਆਫੀ ਮੰਗੀ। Farmers Protest : Union Government ready for Meeting with the farmers' organizations ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਦ ਤਕ ਅਮਿਤ ਸ਼ਾਹ ਕਿਸਾਨਾਂ ਨਾਲ ਗੱਲ ਨਹੀਂ ਕਰਦੇ ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ, ਤੇ ਸਿੰਘੁ ਬਾਰਡਰ , ਬਹਾਦਰਗੜ੍ਹ ਬਾਰਡਰ, ਜੈਪੁਰ ਰੋਡ ਦਿੱਲੀ ਪੇਰੂਹੜਾ ਬਾਰਡਰ ਜਾਮ ਕਰਨ ਦੀ ਗੱਲ ਆਖਿ ਹੈ। ਹੋਰ ਪੜ੍ਹੋ :‘ਮਨ ਕੀ ਬਾਤ’ ‘ਚ ਮੋਦੀ ਨੇ ਕਿਸਾਨੀ ਬਿੱਲਾਂ ‘ਤੇ ਬੋਲੀ ਵੱਡੀ ਗੱਲ

ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀ ਪ੍ਰਧਾਨ ਵੱਲੋਂ ਕੀਤੀ ਗਈ ਗੱਲ ਹੀ ਮਾਈਨੇ ਰੱਖੀ ਜਾਵੇਗੀ।
Farmers Protest: Following 'Dilli Chalo' agitation, the government of India has agreed for the talks with the farmers organizations. ਦਰਅਸਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਲਈ ਰਾਸ਼ਟਰੀ ਰਾਜਧਾਨੀ ਦੇ ਬੁਰਾੜੀ ਮੈਦਾਨ 'ਚ ਚੱਲੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਤੈਅ ਥਾਂ 'ਤੇ ਜਾਂਦੇ ਹੀ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹੈ, ਤਾਂ ਇਕ ਮੁੱਦੇ ਦਾ ਛੇਤੀ ਤੋਂ ਛੇਤੀ ਹੱਲ ਹੋਣ ਦਾ ਰਾਹ ਨਿਕਲ ਸਕੇ। Bathinda triple murder case: In a shocking incident, three family members were reportedly killed at Kamla Nehru Colony in Bathinda. ਦੱਸ ਦੇਈਏ ਇਕ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਆਪਣੀ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਿਸਾਨ ਜਿੱਦ 'ਤੇ ਅੜੇ ਹਨ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਹ ਆਪਣਾ ਅੰਦੋਲਨ ਜਾਰੀ ਰੱਖਣਗੇ। ਦੱਸਣਯੋਗ ਹੈ ਕਿ ਦਿੱਲੀ ਚਲੋ ਅੰਦਲੋਨ 'ਚ ਹਿੱਸਾ ਲੈਣ ਵਾਲੇ ਕਿਸਾਨ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਪਾਣੀ ਲੈ ਕੇ ਆਏ ਹਨ।

Top News view more...

Latest News view more...