Sat, Apr 20, 2024
Whatsapp

ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਖ਼ਤਮ, 5 ਦਸੰਬਰ ਨੂੰ ਮੁੜ ਤੋਂ ਮਿਲੀ ਇਕ ਹੋਰ ਤਾਰੀਖ਼

Written by  Jagroop Kaur -- December 03rd 2020 07:55 PM -- Updated: December 03rd 2020 08:30 PM
ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਖ਼ਤਮ, 5 ਦਸੰਬਰ ਨੂੰ ਮੁੜ ਤੋਂ ਮਿਲੀ ਇਕ ਹੋਰ ਤਾਰੀਖ਼

ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਖ਼ਤਮ, 5 ਦਸੰਬਰ ਨੂੰ ਮੁੜ ਤੋਂ ਮਿਲੀ ਇਕ ਹੋਰ ਤਾਰੀਖ਼

ਕਿਸਾਨੀਂ ਸੰਘਰਸ਼ ਵਿੱਢ ਰਹੇ ਕਿਸਾਨਾਂ ਦੀ ਮੀਟਿੰਗ ਖਤਮ ਹੋ ਚੁੱਕੀ ਹੈ , ਜਿਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਇਕ ਨਵੇਂ ਭਰੋਸੇ ਦੇ ਨਾਲ ਕਿਸਾਨਾਂ ਨੂੰ ਮੁੜ ਤੋਂ ਮੀਟਿੰਗ ਦੇ ਲਈ ਬੁਲਾਇਆ ਗਿਆ ਹੈ। ਭਾਰਤ ਸਰਕਾਰ ਨੇ 5 ਦਸੰਬਰ ਨੂੰ ਬਾਅਦ ਦੁਪਹਿਰ 2 ਵਜੇ ਮੀਟਿੰਗ ਸੱਦੀ ਹੈ। ਮੀਟਿੰਗ ਤੋਂ ਬਾਅਦ ਤੋਮਰ ਵੱਲੋਂ ਮੰਡੀਕਰਨ ਸਿਸਟਮ ਨੂੰ ਹੋਰ ਮਜ਼ਬੂਤ ਕਰਨੀ ਦੀ ਆਖੀ ਗੱਲ।, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪਿਛਲੀਆਂ ਮੀਟਿੰਗਾਂ ਅਤੇ ਅੱਜ ਦੀ ਮੀਟਿੰਗ ਵਿਚ ਕੁਝ ਨੁਕਤੇ ਉਠਾਏ ਗਏ ਹਨ। ਕਿਸਾਨ ਯੂਨੀਅਨਾਂ ਮੁੱਖ ਤੌਰ 'ਤੇ ਇਨ੍ਹਾਂ ਬਾਰੇ ਚਿੰਤਤ ਹਨ। ਸਰਕਾਰ ਦੀ ਕੋਈ ਹਉਮੈ ਨਹੀਂ, ਇਹ ਖੁੱਲੇ ਮਨ ਨਾਲ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਕਰ ਰਹੀ ਸੀ। ਕਿਸਾਨ ਚਿੰਤਤ ਹਨ ਕਿ ਨਵੇਂ ਕਾਨੂੰਨ ਏਪੀਐਮਸੀ ਨੂੰ ਖਤਮ ਕਰ ਦੇਣਗੇ ਕਿਸਾਨਾਂ ਅਤੇ ਕੇਂਦਰੀਆਂ ਮੰਤਰੀਆਂ ਵਿਚਕਾਰ ਪਿਛਲੇ ਕਰੀਬ 8 ਘੰਟਿਆਂ ਤੋਂ ਚੱਲੀ ਮੀਟਿੰਗ ਖਤਮ ਹੋ ਗਈ ਹੈ। ਜਿਸ 'ਚ ਕਿਸਾਨਾਂ ਅਤੇ ਮੰਤਰੀਆਂ ਵਿਚਕਾਰ ਕਿਸੇ ਵੀ ਗੱਲ 'ਤੇ ਸਹਿਮਤੀ ਨਹੀਂ ਬਣੀ। ਕਿਸਾਨ ਲਗਾਤਾਰ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਰ ਰਹੇ ਹਨ ਜਦ ਕਿ ਕੇਂਦਰ ਸਰਕਾਰ ਦੇ ਮੰਤਰੀ ਕਾਨੂੰਨਾਂ 'ਚ ਸੋਧ ਕਰਨ ਨੂੰ ਤਿਆਰ ਹਨ, ਜਿਸ ਨੂੰ ਕਿ ਕਿਸਾਨਾਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੂਰਨ ਤੌਰ 'ਤੇ ਕਾਨੂੰਨੀ ਬਿੱਲਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ , ਨਾ ਕਿ ਕੋਈ ਬਦਲਾਅ। ਵੀਰਵਾਰ ਨੂੰ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਦਿੱਲੀ 'ਚ ਚੌਥੇ ਦੌਰ ਦੀ ਗੱਲਬਾਤ ਹੋਈ। ਸਰਕਾਰ ਨਾਲ ਬੈਠਕ 'ਚ ਕਿਸਾਨ ਜੱਥੇਬੰਦੀਆਂ ਦੇ 35 ਆਗੂ ਸ਼ਾਮਲ ਹੋਏ, ਜਿਨ੍ਹਾਂ 'ਚ ਇੱਕ ਸਾਬਕਾ ਫੁੱਟਬਾਲ ਖਿਡਾਰੀ, ਇੱਕ ਸਾਬਕਾ ਫੌਜੀ ਅਤੇ ਇੱਕ ਸਾਬਕਾ ਡਾਕਟਰ ਸ਼ਾਮਲ ਹਨ। ਜੋ ਕਿ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਜੁਟੇ ਹੋਏ ਹਨ , ਕਿਓਂਕਿ ਇਹ ਮਾਮਲਾ ਸਿਰਫ ਕਿਸਾਨਾਂ ਨਾਲ ਜੁੜਿਆ ਨਹੀਂ ਹੈ ਬਲਕਿ ਪੂਰੀ ਕੌਮ ਦਾ ਹੈ

ਬੈਠਕ 'ਚ ਕਿਸਾਨਾਂ ਵਲੋਂ ਕਿਹਾ ਗਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਕਿਹਾ ਕਿ ਜਦ ਤਕ ਇਹ ਉਕਤ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤਦ ਤਕ ਕਿਸਾਨ ਜਥੇਬੰਦੀਆਂ ਆਪਣੇ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੀਆਂ।

Top News view more...

Latest News view more...