Advertisment

ਕਿਸਾਨਾਂ ਨੂੰ ਝੋਨਾ ਲਗਾਉਣ ਦੀ ਇਜਾਜ਼ਤ ਦਵੇ ਪੰਜਾਬ ਸਰਕਾਰ, ਨਹੀਂ ਤਾ ਰਹੇ ਨਤੀਜਾ ਭੁਗਤਣ ਨੂੰ ਤਿਆਰ - ਕਿਸਾਨ ਯੂਨੀਅਨ

author-image
Ragini Joshi
New Update
ਕਿਸਾਨਾਂ ਨੂੰ ਝੋਨਾ ਲਗਾਉਣ ਦੀ ਇਜਾਜ਼ਤ ਦਵੇ ਪੰਜਾਬ ਸਰਕਾਰ, ਨਹੀਂ ਤਾ ਰਹੇ ਨਤੀਜਾ ਭੁਗਤਣ ਨੂੰ ਤਿਆਰ - ਕਿਸਾਨ ਯੂਨੀਅਨ
Advertisment
ਕਿਸਾਨਾਂ ਨੂੰ ਝੋਨਾ ਲਗਾਉਣ ਦੀ ਇਜਾਜ਼ਤ ਦਵੇ ਪੰਜਾਬ ਸਰਕਾਰ, ਨਹੀਂ ਤਾ ਰਹੇ ਨਤੀਜਾ ਭੁਗਤਣ ਨੂੰ ਤਿਆਰ - ਕਿਸਾਨ ਯੂਨੀਅਨ, ਮਲੇਰਕੋਟਲਾ ਆਪਣੀਆਂ ਮੰਗਾਂ ਨੂੰ ਲੈ ਕਿਸਾਨ ਯੂਨੀਅਨਾਂ ਵੱਲੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸ ਦੇ ਚਲਦਿਆ ਮਲੇਰਕੋਟਲਾ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਮਲੇਰਕੋਟਲਾ ਦੇ ਵੱਖ ਵੱਖ ਇਲਾਕਿਆ ਵਿੱਚੋ ਦੀ ਰੋਸ ਰੈਲੀ ਕੱਢੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।ਉਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰਨਾ ਬੰਦ ਕਰੇ ਅਤੇ ਕਿਸਾਨਾਂ ਨੂੰ ੧੬ ਘੰਟੇ ਨਿਰਵਿਘਣ ਬਿਜਲੀ ਦੇਣ ਦੀ ਮੰਗ ਕੀਤੀ ਗਈ। ਕਿਸਾਨ ਯੂਨੀਅਨ ਵੱਲੋ ਮਲੇਰਕੋਟਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋ ਦੀ ਰੋਸ ਰੈਲੀ ਕੱਢ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।ਇਸ ਮੋਕੇ ਕਿਸਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸਰਕਾਰ ਉਨਾਂ ਨੂੰ ਝੋਨਾ ਲਗਾਉਣ ਲਈ ਪੂਰੀ ਤੇ ਜਰੂਰਤ ਮੁਤਾਬਕ ਨਿਰਵਿਘਨ ਬਿਜਲੀ ਦੇਵੇ। farmers paddy permission punjab governmentਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਝੋਨਾ ਜਲਦ ਨਾਂ ਲਗਾਇਆ ਗਿਆ ਤਾਂ ਝੋਨਾ ਸਮਂੇ ਸਿਰ ਨਹੀ ਪੱਕਦਾ ਜਿਸ ਕਰਕੇ ਖ੍ਰੀਦ ਸਮੇਂ ਉਨਾਂ ਦੇ ਝੋਨੇ ਵੀ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਖ੍ਰੀਦੀਆ ਨਹੀ ਜਾਂਦਾ ਜਿਸ ਕਰਕੇ ਕਿਸਾਨਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਸਰਕਾਰ ਆਪਣਾ ਫੈਸਲਾ ਬਦਲੇ ਅਤੇ ਕਿਸਾਨਾ ਨੁੰ ਝੋਨਾ ਲਗਾਉਣ ਦਿੱਤਾ ਜਾਵ, ਨਹੀ ਤਾਂ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਜਿਸ ਦਾ ਨਤੀਜਾ ਆਉਣ ਵਾਲੇ ਸਮੇ ਵਿੱਚ ਸਰਕਾਰ ਨੂੰ ਚੁਕਾਉਣਾ ਪਵੇਗਾ। farmers paddy permission punjab government —PTC News-
Advertisment

Stay updated with the latest news headlines.

Follow us:
Advertisment