ਹੋਰ ਖਬਰਾਂ

ਕਿਸਾਨਾਂ ਦੀ ਸੰਸਦ ਦੂਸਰੇ ਦਿਨ ਵੀ ਜਾਰੀ, ਖੇਤੀਬਾੜੀ ਮੰਤਰੀ ਵੀ ਬਣਾਇਆ

By Jashan A -- July 23, 2021 2:23 pm

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਤੋਂ ਬਾਅਦ ਅੱਜ ਫਿਰ ਕਿਸਾਨ ਸੰਸਦ (Farmer Parliament) ਜੰਤਰ ਮੰਤਰ (Jantar Mantar) 'ਤੇ ਲੱਗੀ। ਕੁੰਡਲੀ ਬਾਰਡਰ ਤੋਂ 200 ਕਿਸਾਨਾਂ (200 Farmer) ਦਾ ਜਥਾ 5 ਬੱਸਾਂ ਵਿੱਚ ਦਿੱਲੀ ਅੰਦਰ ਜੰਤਰ-ਮੰਤਰ ਵਿਖੇ ਪਹੁੰਚਿਆ। ਅੱਜ ਕਿਸਾਨਾਂ ਵੱਲੋਂ ਖੇਤੀਬਾੜੀ ਮੰਤਰੀ (Agriculture Minister) ਵੀ ਬਣਾਇਆ ਗਿਆ ਤੇ ਨਾਲ ਹੀ ਪ੍ਰਧਾਨ ਮੰਤਰੀ ਵੀ ਬਣਾਇਆ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਹਰਦੀਪ ਸਿੰਘ ਅਰਸ਼ੀ ਨੂੰ ਸਪੀਕਰ ਬਣਾਇਆ ਗਿਆ। ਇਸ ਸੰਸਦ ਦੌਰਾਨ ਮੰਡੀਕਰਨ ਅਤੇ ਐਮਐਸਪੀ 'ਤੇ ਚਰਚਾ ਕੀਤੀ ਗਈ।

ਸਰਕਾਰ ਨੇ ਕੱਲ੍ਹ ਕਿਸਾਨਾਂ ਨੂੰ ਜੰਤਰ-ਮੰਤਰ ਤੋਂ ਪਾਰ ਨਹੀਂ ਜਾਣ ਦਿੱਤਾ, ਵੱਡੇ-ਵੱਡੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ ਸੀ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਨਿਰੰਤਰ ਜਾਰੀ ਹੈ।

ਹੋਰ ਪੜ੍ਹੋ: ਕਿਸਾਨਾਂ ਦੇ ਹੱਕ ‘ਚ ਮੁੜ ਨਿੱਤਰੀ “ਸੋਨੀਆ ਮਾਨ’, ਕਿਹਾ-ਸਾਡੀਆਂ ਮੰਗਾਂ ਪੂਰੀਆਂ ਕਰੋ

ਕਿਸਾਨਾਂ ਦਾ ਕਹਿਣਾ ਹੈ ਕਿ ਕੱਲ੍ਹ ਪਹਿਲਾ ਦਿਨ ਸੀ ਤੇ ਸਰਕਾਰ ਨੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ ਤੇ ਇਧਰ-ਉਧਰ ਦਿੱਲੀ ਵਿੱਚ ਹੀ ਘੁਮਾਉਂਦੇ ਰਹੇ।

ਜ਼ਿਕਰ ਏ ਖਾਸ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਸੰਘਰਸ਼ ਨਿਰੰਤਰ ਜਾਰੀ ਹੈ, ਜਦ ਕਿ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਰਣਨੀਤੀਆਂ ਬਣਾ ਕੇ ਸਰਕਾਰ' ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਸਰਕਾਰ ਉਨ੍ਹਾਂ ਦੀ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ।

-PTC News

  • Share