Tue, Apr 16, 2024
Whatsapp

50ਵੇਂ ਦਿਨ ਵੀ ਡਟੇ ਕਿਸਾਨ ! ਕਿਸਾਨਾਂ ਅਤੇ ਸਰਕਾਰ ਵਿਚਾਲੇ ਭਲਕੇ ਹੋਵੇਗੀ ਮੀਟਿੰਗ

Written by  Shanker Badra -- January 14th 2021 12:17 PM
50ਵੇਂ ਦਿਨ ਵੀ ਡਟੇ ਕਿਸਾਨ ! ਕਿਸਾਨਾਂ ਅਤੇ ਸਰਕਾਰ ਵਿਚਾਲੇ ਭਲਕੇ ਹੋਵੇਗੀ ਮੀਟਿੰਗ

50ਵੇਂ ਦਿਨ ਵੀ ਡਟੇ ਕਿਸਾਨ ! ਕਿਸਾਨਾਂ ਅਤੇ ਸਰਕਾਰ ਵਿਚਾਲੇ ਭਲਕੇ ਹੋਵੇਗੀ ਮੀਟਿੰਗ

ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ 'ਤੇ ਰੋਕ ਲਾਏ ਜਾਣ ਦੇ ਬਾਵਜੂਦ ਵੀ ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਪਿਛਲੇ 50 ਦਿਨਾਂ ਤੋਂ ਦਿੱਲੀ ਦੀਆਂ ਵੱਖ -ਵੱਖ ਸਰਹੱਦਾਂ 'ਤੇ ਡਟੇ ਹੋਏ ਹਨ।  ਕਿਸਾਨਾਂ ਨੇ ਕਿਹਾ ਕਿ ਉਹ 26 ਜਨਵਰੀ ਭਾਵ ਗਣਤੰਤਰ ਦਿਵਸ 'ਤੇ ਸ਼ਾਂਤੀਪੂਰਵਕ ਟਰੈਕਟਰ ਪਰੇਡ ਕਰਨਗੇ। ਸੁਪਰੀਮ ਕੋਰਟ ਨੇ ਟਰੈਕਟਰ ਮਾਰਚ ਕੱਢਣ 'ਤੇ ਵੀ ਕਿਸਾਨਾਂ ਨੂੰ ਨੋਟਿਸ ਜਾਰੀ ਕੀਤਾ ਹੈ। [caption id="attachment_465984" align="aligncenter" width="300"]Farmers Protest 50th day against the Central Government's Farmers laws 2020 50ਵੇਂ ਦਿਨ ਵੀ ਡਟੇ ਕਿਸਾਨ ! ਕਿਸਾਨਾਂ ਅਤੇ ਸਰਕਾਰ ਵਿਚਾਲੇਭਲਕੇ ਹੋਵੇਗੀ ਮੀਟਿੰਗ[/caption] ਪੜ੍ਹੋ ਹੋਰ ਖ਼ਬਰਾਂ : ਬੱਬੂ ਮਾਨ ਦੀ ਸਪੀਚ ਨੇ ਹਿਲਾਇਆ ਦਿੱਲੀ ਦਾ ਤਖ਼ਤ ,ਨੌਜਵਾਨਾਂ 'ਚ ਭਰਿਆ ਜੋਸ਼ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵਿਸ਼ਵਾਸਯੋਗ ਨਹੀਂ ਹੈ ਕਿਉਂਕਿ ਉਹ ਲਿਖਤੀ ਕਹਿ ਰਹੇ ਹਨ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਜਥੇਬੰਦੀਆਂ ਨੇ ਕਦੇ ਮੰਗ ਨਹੀਂ ਕੀਤੀ ਕਿ ਸੁਪਰੀਮ ਕੋਰਟ ਖੇਤੀ ਕਾਨੂੰਨ 'ਤੇ ਵਿਵਾਦ ਖਤਮ ਕਰਨ ਲਈ ਕਮੇਟੀ ਦਾ ਗਠਨ ਕਰੇ। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਇਸ ਪਿੱਛੇ ਕੇਂਦਰ ਸਰਕਾਰ ਦਾ ਹੱਥ ਹੈ। [caption id="attachment_465983" align="aligncenter" width="300"]Farmers Protest 50th day against the Central Government's Farmers laws 2020 50ਵੇਂ ਦਿਨ ਵੀ ਡਟੇ ਕਿਸਾਨ ! ਕਿਸਾਨਾਂ ਅਤੇ ਸਰਕਾਰ ਵਿਚਾਲੇਭਲਕੇ ਹੋਵੇਗੀ ਮੀਟਿੰਗ[/caption] ਉਨ੍ਹਾਂ ਕਿਹਾ ਕਿ ਅਸੀਂ ਸਿਧਾਂਤ ਦੇ ਤੌਰ 'ਤੇ ਕਮੇਟੀ ਦੇ ਖਿਲਾਫ ਹਾਂ। ਇਹ ਪ੍ਰਦਰਸ਼ਨ ਤੋਂ ਧਿਆਨ ਭਟਕਾਉਣ ਲਈ ਸਰਕਾਰ ਦਾ ਤਰੀਕਾ ਹੈ। ਕਿਸਾਨ ਲੀਡਰਾਂ ਨੇ ਕਿਹਾ ਸੁਪਰੀਮ ਕੋਰਟ ਨੋਟਿਸ ਲੈ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਸਕਦਾ ਹੈ। ਕਿਸਾਨ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਗੇ। ਸੰਸਦ ਨੂੰ ਖੇਤੀ ਕਾਨੂੰਨਾਂ 'ਤੇ ਚਰਚਾ ਕਰਨੀ ਚਾਹੀਦੀ ਹੈ ਤੇ ਇਸਦਾ ਹੱਲ ਕੱਢਣਾ ਚਾਹੀਦਾ ਹੈ। ਅਸੀਂ ਕੋਈ ਬਾਹਰੀ ਕਮੇਟੀ ਨਹੀਂ ਚਾਹੁੰਦੇ। ਪੜ੍ਹੋ ਹੋਰ ਖ਼ਬਰਾਂ : ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੋਣਕਾਂ , ਸੰਗਤਾਂ ਦਾ ਆਇਆ ਹੜ [caption id="attachment_465982" align="aligncenter" width="300"]Farmers Protest 50th day against the Central Government's Farmers laws 2020 50ਵੇਂ ਦਿਨ ਵੀ ਡਟੇ ਕਿਸਾਨ ! ਕਿਸਾਨਾਂ ਅਤੇ ਸਰਕਾਰ ਵਿਚਾਲੇਭਲਕੇ ਹੋਵੇਗੀ ਮੀਟਿੰਗ[/caption] ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ਵਿਖੇ 8 ਜਨਵਰੀ ਨੂੰ ਅੱਠਵੇਂ ਗੇੜ ਦੀ ਮੀਟਿੰਗ ਹੋਈ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਮੀਟਿੰਗ ਦੌਰਾਨ ਕਿਸਾਨ ਆਗੂ ਅਤੇ ਸਰਕਾਰ ਆਪਣੇ-ਆਪਣੇ ਸਟੈਂਡ 'ਤੇ ਅੜੇ ਰਹੇ। ਹੁਣ ਤੱਕ ਹੋਈਆਂ 8 ਦੌਰ ਦੀਆਂ ਮੀਟਿੰਗਾਂ 'ਚ ਗੱਲਬਾਤ ਕਿਸੇ ਸਿਰੇ 'ਤੇ ਲੱਗਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ। -PTCNews


Top News view more...

Latest News view more...