ਮੁੱਖ ਖਬਰਾਂ

ਬਠਿੰਡਾ 'ਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਜ਼ਬਰਦਸਤ ਵਿਰੋਧ, ਸਥਿਤੀ ਬਣੀ ਤਣਾਅਪੂਰਨ

By Shanker Badra -- December 25, 2020 2:19 pm

ਬਠਿੰਡਾ 'ਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਜ਼ਬਰਦਸਤ ਵਿਰੋਧ, ਸਥਿਤੀ ਬਣੀ ਤਣਾਅਪੂਰਨ:ਬਠਿੰਡਾ : ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਭਾਜਪਾ ਬਠਿੰਡਾ ਸ਼ਹਿਰੀ ਵੱਲੋਂ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 96ਵੀਂ ਜੈਅੰਤੀ ਮੌਕੇ ਸਮਾਗਮ ਕੀਤਾ ਜਾ ਰਿਹਾ ਸੀ। ਇਸ ਦੀ ਭਿਣਕ ਜਿਵੇਂ ਹੀ ਕਿਸਾਨਾਂ ਨੂੰ ਪਈ ਤਾਂ ਉਹ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸਮਾਗਮ ਵਾਲੀ ਥਾਂ ਨੇੜੇ ਪੁੱਜ ਗਏ ਹਨ।ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣਾ ਚਾਹਿਆ ਪਰ ਮਾਹੌਲ ਭੜਕ ਗਿਆ।

Farmers protest against BJP leaders in Bathinda ,Breaking of chairs ਬਠਿੰਡਾ 'ਚ ਕਿਸਾਨਾਂ ਵੱਲੋਂਭਾਜਪਾ ਆਗੂਆਂ ਦਾ ਜ਼ਬਰਦਸਤ ਵਿਰੋਧ, ਸਥਿਤੀ ਬਣੀ ਤਣਾਅਪੂਰਨ

ਪੜ੍ਹੋ ਹੋਰ ਖ਼ਬਰਾਂ : ਉਤਰਾਖੰਡ ਦੇ ਕਿਸਾਨਾਂ ਦਾ ਪ੍ਰਦਰਸ਼ਨ, ਦਿੱਲੀ ਵੱਲ ਕੂਚ ਕਰਨ ਲਈ ਕਾਸ਼ੀਪੁਰ 'ਚ ਤੋੜਿਆ ਪੁਲਿਸ ਬੈਰੀਕੇਡ

ਇਸ ਦੌਰਾਨ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਤਿੰਨਾਂ ਪਾਸਿਆਂ ਤੋਂ ਬੈਰੀਕੇਡ ਲਗਾਏ ਗਏ ਸੀ ਪਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤੇ ਜਾਣ 'ਤੇ ਕਿਸਾਨਾਂ ਨੇ ਪ੍ਰੋਗਰਾਮ ਦਾ ਬਾਈਕਾਟ ਕਰਦਿਆਂ ਕੁਰਸੀਆਂ ਤੇ ਹੋਰ ਸਾਮਾਨ ਦੀ ਭੰਨਤੋੜ ਕੀਤੀ। ਕਿਸਾਨਾਂ ਨੇ ਭਾਜਪਾ ਨੇਤਾਵਾਂ ਨੂੰ ਉਥੋਂ ਭਜਾ ਦਿੱਤਾ, ਜਿਸ ਤੋਂ ਬਾਅਦ ਭਾਜਪਾ ਕਾਰਕੁਨ ਅਤੇ ਪੁਲਿਸ ਦੇ ਆਗੂ ਪੁਲਿਸ ਨਾਲ ਉਲਝਦੇ ਵੇਖੇ ਗਏ ਹਨ। ਇਸ ਦੇ ਨਾਲ ਹੀ ਇੱਥੇ ਪੁਲਿਸ ਤੇ ਭਾਜਪਾ ਵਰਕਰਾਂ ਵਿੱਚ ਝੜਪ ਹੋ ਗਈ।

Farmers protest against BJP leaders in Bathinda ,Breaking of chairs ਬਠਿੰਡਾ 'ਚ ਕਿਸਾਨਾਂ ਵੱਲੋਂਭਾਜਪਾ ਆਗੂਆਂ ਦਾ ਜ਼ਬਰਦਸਤ ਵਿਰੋਧ, ਸਥਿਤੀ ਬਣੀ ਤਣਾਅਪੂਰਨ

ਇਸ ਮੌਕੇ ਕਿਸਾਨਾਂ ਦੇ ਹੱਥਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜੇ ਹੋਏ ਸੀ ਤੇ ਕਿਸਾਨਾਂ ਨੇ ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ। ਉਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ ਜਦੋਂ ਭਾਜਪਾ ਆਗੂਆਂ ਨੇ ਵੀ ਸੜਕਾਂ 'ਤੇ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ 'ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ ,ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਭਾਜਪਾ ਦੇ ਇਸ ਸਮਾਗਮ ਸਥਾਨ 'ਤੇ ਆ ਕੇ ਨਾਅਰੇਬਾਜ਼ੀ ਕੀਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਹਰਿਆਣੇ 'ਚ ਕਿਸਾਨਾਂ ਵੱਲੋਂ ਅੰਦੋਲਨ ਤੇਜ਼ , ਜੀਂਦ 'ਚ ਕਿਸਾਨਾਂ ਨੇ ਟੋਲ ਪਲਾਜ਼ਾ ਕੀਤਾ ਫ੍ਰੀ

Farmers protest against BJP leaders in Bathinda ,Breaking of chairs ਬਠਿੰਡਾ 'ਚ ਕਿਸਾਨਾਂ ਵੱਲੋਂਭਾਜਪਾ ਆਗੂਆਂ ਦਾ ਜ਼ਬਰਦਸਤ ਵਿਰੋਧ, ਸਥਿਤੀ ਬਣੀ ਤਣਾਅਪੂਰਨ

ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ,ਉਦੋਂ ਤੱਕ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਓਧਰ ਦੂਜੇ ਪਾਸੇ ਭਾਜਪਾ ਸ਼ਹਿਰੀ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਦਾ ਕਹਿਣਾ ਹੈ ਕਿ ਉਹ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮੌਕੇ ਇੱਥੇ ਇਕੱਠੇ ਹੋਏ ਸੀ ,ਜਿਸ ਦਾ ਕਿਸਾਨਾਂ ਨੇ ਬਾਈਕਾਟ ਕੀਤਾ ਹੈ।
-PTCNews

  • Share