Sat, Apr 20, 2024
Whatsapp

ਬਲਾਚੌਰ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਸੰਸਦ ਮਨੀਸ਼ ਤਿਵਾੜੀ ਦਾ ਕੀਤਾ ਵਿਰੋਧ

Written by  Shanker Badra -- July 24th 2021 08:33 PM
ਬਲਾਚੌਰ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਸੰਸਦ ਮਨੀਸ਼ ਤਿਵਾੜੀ ਦਾ ਕੀਤਾ ਵਿਰੋਧ

ਬਲਾਚੌਰ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਸੰਸਦ ਮਨੀਸ਼ ਤਿਵਾੜੀ ਦਾ ਕੀਤਾ ਵਿਰੋਧ

ਨਵਾਂਸ਼ਹਿਰ : ਜ਼ਿਲ੍ਹਾ ਨਵਾਂਸ਼ਹਿਰ ਦੇ ਹਲਕਾ ਬਲਾਚੌਰ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਮਨੀਸ਼ ਤਿਵਾੜੀ ਦਾ ਵਿਰੋਧ ਕੀਤਾ ਹੈ। ਸੰਸਦ ਮਨੀਸ਼ ਤਿਵਾੜੀ ਬਲਾਚੌਰ ਵਿਖੇ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਲਈ ਇੱਕ ਚੈੱਕ ਭੇਂਟ ਕਰਨ ਆਏ ਹਨ। ਤਿਵਾੜੀ ਦੇ ਬਲਾਚੌਰ ਆਉਣ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੇ ਸਮੂਹ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਇੱਕਠੇ ਹੋ ਗਏ। ਇਸ ਮੌਕੇ ਦੇ ਹਾਲਤ ਦੇਖਦੇ ਹੋਏ ਬਲਾਚੌਰ ਕਸਬੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। [caption id="attachment_517531" align="aligncenter" width="300"] ਬਲਾਚੌਰ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਸੰਸਦ ਮਨੀਸ਼ ਤਿਵਾੜੀ ਦਾ ਕੀਤਾ ਵਿਰੋਧ[/caption] ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਟਿੰਕੂ ਨੇ ਕਿਸਾਨਾਂ ਨੂੰ ਮਨੀਸ਼ ਤਿਵਾੜੀ ਨਾਲ ਮਿਲਾਉਣ ਦਾ ਵਾਅਦਾ ਕਰਕੇ ਕਿਸਾਨਾਂ ਦੇ ਵਿਰੋਧ ਨੂੰ ਕੀਤਾ। ਦੂਜੇ ਪਾਸੇ ਕਿਸਾਨਾਂ ਨਾਲ ਗੁਪਤ ਮੀਟਿੰਗ ਕਰਨ ਤੋਂ ਬਾਅਦ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਂਉਂਦੇ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇ ਕੇਂਦਰ ਸਰਕਾਰ ਨੇ ਕਿਸਾਨਾਂ ਖਿਲਾਫ਼ ਕਾਲੇ ਕਾਨੂੰਨ ਲਾਗੂ ਕੀਤੇ ਗਏ ਹਨ ,ਉਦੋਂ ਤੋਂ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ। [caption id="attachment_517530" align="aligncenter" width="300"] ਬਲਾਚੌਰ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਸੰਸਦ ਮਨੀਸ਼ ਤਿਵਾੜੀ ਦਾ ਕੀਤਾ ਵਿਰੋਧ[/caption] ਤਿਵਾੜੀ ਨੇ ਕਿਹਾ ਕਿ ਹੁਣ ਜਦੋਂ 22 ਜੁਲਾਈ ਤੋਂ ਸੰਸਦ ਦਾ ਮਾਨਸੂਨ ਸ਼ੈਸ਼ਨ ਸ਼ੁਰੂ ਹੋਇਆ ਹੈ , ਮੈਂ ਇਸਦਾ ਸਵਾਲ ਸਾਂਸਦ ਦੇ ਸ਼ੈਂਸ਼ਨ ਵਿੱਚ ਰੱਖਿਆ ਹੈ। ਕਿਸਾਨ ਆਗੂਆਂ ਨੇ ਤਿਵਾੜੀ ਨਾਲ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੋਈ ਹੈ ਕਿ ਕੋਈ ਵੀ ਆਗੂ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਆ ਸਕਦਾ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਸ਼ੈਸ਼ਨ ਚੱਲ ਰਿਹਾ ਹੈ ,ਜਿਹਨਾਂ ਆਗੂਆਂ ਨੂੰ ਕਿਸਾਨਾਂ ਦੀ ਆਵਾਜ਼ ਸ਼ੈਸ਼ਨ ਵਿੱਚ ਚੁੱਕਣੀ ਹੈ ,ਉਹ ਇੱਥੇ ਬਲਾਚੌਰ ਵਿੱਚ ਚੈੱਕ ਵੰਡ ਰਹੇ ਹਨ। [caption id="attachment_517529" align="aligncenter" width="300"] ਬਲਾਚੌਰ ਵਿਖੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਸੰਸਦ ਮਨੀਸ਼ ਤਿਵਾੜੀ ਦਾ ਕੀਤਾ ਵਿਰੋਧ[/caption] ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਪੋਰਨ ਫ਼ਿਲਮਾਂ ਬਣਾਉਣ ਦੇ ਮਾਮਲੇ 'ਚ ਗ੍ਰਿਫਤਾਰ ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਦੇ ਉਦਮ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਉਨ੍ਹਾਂ ਦੇ ਦਫਤਰ ਵਿੱਚ ਮੀਡੀਆ ਦੀ ਗੈਰਹਾਜ਼ਰੀ ਵਿੱਚ ਸਾਂਸਦ ਮਨੀਸ਼ ਤਿਵਾੜੀ ਅਤੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨਾਲ ਕਰਵਾਈ ਗਈ, ਜਿੱਥੇ ਤਿਵਾੜੀ ਨੇ ਕਿਸਾਨੀ ਦੀਆਂ ਸਾਰੀਆਂ ਗੱਲਾਂ ਨੂੰ ਸੁਣਿਆ ਅਤੇ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨਾਂ ਨੂੰ ਤਿਵਾੜੀ ਨੇ ਉਹਨਾਂ ਦੀ ਹਰ ਆਵਾਜ਼ ਸ਼ੈਸ਼ਨ ਵਿੱਚ ਚੁੱਕਣ ਦਾ ਭਰੋਸਾ ਦਿੱਤਾ। -PTCNews


Top News view more...

Latest News view more...