ਲੁਧਿਆਣਾ ‘ਚ ਕਿਸਾਨਾਂ ਵੱਲੋਂ ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ

Farmers Protest Against Punjab BJP president Ashwani Sharma's in Ludhiana
ਲੁਧਿਆਣਾ 'ਚ ਕਿਸਾਨਾਂ ਵੱਲੋਂ ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ  

ਲੁਧਿਆਣਾ ‘ਚ ਕਿਸਾਨਾਂ ਵੱਲੋਂ ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ:ਲੁਧਿਆਣਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਦੇ ਕਿਸਾਨ ਸੜਕਾਂ ‘ਤੇ ਹਨ। ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਹੁਣ ਪਾਰਟੀ ਲਈ ਗਲੇ ਦੀ ਹੱਡੀ ਬਣ ਗਏ ਹਨ। ਇਨ੍ਹਾਂ ਖ਼ੇਤੀ ਬਿੱਲਾਂ ਖਿਲਾਫ਼ ਹੋ ਰਹੇ ਵਿਰੋਧ ਕਰਕੇ ਪੰਜਾਬ ਭਾਜਪਾ ਅੰਦਰ ਹੀ ਬਗਾਵਤ ਖੜੀ ਹੋ ਗਈ ਹੈ।

ਖੇਤੀ ਕਾਨੂੰਨਾਂ ਦੇ ਖਿਲਾਫ਼ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਮਾਲਵਿੰਦਰ ਸਿੰਘ ਕੰਗ ਨੇ ਦਿੱਤਾ ਅਸਤੀਫ਼ਾ

Farmers Protest Against Punjab BJP president Ashwani Sharma's in Ludhiana
ਲੁਧਿਆਣਾ ‘ਚ ਕਿਸਾਨਾਂ ਵੱਲੋਂ ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ

ਲੁਧਿਆਣਾ ‘ਚ ਅੱਜ ਕਿਸਾਨ ਮੁੜ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮਾਗਮ ਦਾ ਘਿਰਾਓ ਕਰਨ ਪਹੁੰਚ ਗਏ ਹਨ ਪਰ ਪੁਲਿਸ ਨੇ ਕਿਸਾਨਾਂ ਨੂੰ ਹੋਟਲ ਮਹਾਰਾਜਾ ਰਿਜੈਂਸੀ ਦੇ ਬਾਹਰ ਹੀ ਰੋਕ ਦਿੱਤਾ ਹੈ। ਇਸ ਦੌਰਾਨ ਕਿਸਾਨ ਪ੍ਰਧਾਨ ਮੰਤਰੀ ਮੋਦੀ ਤੇ ਅਸ਼ਵਨੀ ਸ਼ਰਮਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨੇ ‘ਤੇ ਬੈਠ ਗਏ ਹਨ।

Farmers Protest Against Punjab BJP president Ashwani Sharma's in Ludhiana
ਲੁਧਿਆਣਾ ‘ਚ ਕਿਸਾਨਾਂ ਵੱਲੋਂ ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ

ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਦੇ ਹੋਟਲ ਮਹਾਰਾਜਾ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਜਿਥੇ ਐਡਵੋਕੇਟ ਵਿਕਰਮਜੀਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਣਾ ਸੀ ਪਰ ਕਿਸਾਨਾਂ ਨੇ ਹੋਟਲ ਮਹਾਰਾਜਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਅਸ਼ਵਨੀ ਦਾ ਘਿਰਾਓ ਕੀਤਾ। ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

Farmers Protest Against Punjab BJP president Ashwani Sharma's in Ludhiana
ਲੁਧਿਆਣਾ ‘ਚ ਕਿਸਾਨਾਂ ਵੱਲੋਂ ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੌਲਾਂਗ ਟੋਲ ਪਲਾਜ਼ਾ ‘ਤੇ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਨ੍ਹਾਂ ‘ਤੇ ਕਿਸੇ ਸ਼ਰਾਰਤੀ ਅਨਸਰਾਂ ਨੇ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਸੂਬੇ ‘ਚ ਲੀਡਰਾਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-PTCNews