ਮੁੱਖ ਖਬਰਾਂ

ਕਿਸਾਨ ਅਤੇ BJP ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਵੇਗੀ ਤਿੱਖੀ ਬਹਿਸ ਅੱਜ ਰਾਤ 09:00 ਵਜੇ PTC News 'ਤੇ  

By Shanker Badra -- January 09, 2021 6:58 pm

ਕਿਸਾਨ ਅਤੇ BJP ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਵੇਗੀ ਤਿੱਖੀ ਬਹਿਸ ਅੱਜ ਰਾਤ 09:00 ਵਜੇ PTC News 'ਤੇ :ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਖੇਤੀ ਕਾਨੂੰਨਾਂ 'ਤੇਪੰਜਾਬ ਭਾਜਪਾ ਲੀਡਰ ਸੁਰਜੀਤ ਜਿਆਣੀ ਦੀ ਚੁਣੌਤੀ ਨੂੰ ਪੀਟੀਸੀ ਨਿਊਜ਼ ਨੇ ਸਵੀਕਾਰ ਕੀਤਾ ਹੈ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੀਟੀਸੀ ਨਿਊਜ਼ 'ਤੇ ਸਭ ਤੋਂ ਵੱਡੀ ਬਹਿਸ ਅੱਜ ਰਾਤ 09:00 ਵਜੇ ਪੀਟੀਸੀ ਨਿਊਜ਼ 'ਤੇ ਹੋਵੇਗੀ।ਇਸ ਬਹਿਸ ਵਿੱਚ ਕਿਸਾਨ ਅਤੇ ਸਰਕਾਰ ਆਹਮੋ -ਸਾਹਮਣੇ ਹੋਣਗੇ।

Farmers Protest : BJP vs Farmers biggest debate on Agriculture laws tonight at 09:00 on PTC News PTC News ਨੇ ਭਾਜਪਾ ਲੀਡਰ ਦੀ ਚੁਣੌਤੀ ਸਵੀਕਾਰ ਕਰਦਿਆਂ ਰੱਖੀ ਵਿਚਾਰ ਤਕਰਾਰ , ਖੇਤੀ ਕਾਨੂੰਨਾਂ 'ਤੇ ਹੋਵੇਗੀ ਤਿੱਖੀ ਬਹਿਸ

BJP vs Farmers : ਇਸ ਬਹਿਸ ਵਿੱਚ ਭਾਜਪਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇਸੀਨੀਅਰ ਵਕੀਲ ਚੇਤਨ ਮਿੱਤਲ ,ਪੰਜਾਬ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ , ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ , ਸੀਨੀਅਰ ਪੱਤਰਕਾਰ ਹਮੀਰ ਸਿੰਘ ਇਸ ਬਹਿਸ ਵਿਚ ਹਿੱਸਾ ਲੈਣਗੇ ਤੇ ਖੇਤੀ ਕਾਨੂੰਨਾਂ 'ਤੇ ਚਰਚਾ ਹੋਵੇਗੀ।

Farmers Protest : BJP vs Farmers biggest debate on Agriculture laws tonight at 09:00 on PTC News PTC News ਨੇ ਭਾਜਪਾ ਲੀਡਰ ਦੀ ਚੁਣੌਤੀ ਸਵੀਕਾਰ ਕਰਦਿਆਂ ਰੱਖੀ ਵਿਚਾਰ ਤਕਰਾਰ , ਖੇਤੀ ਕਾਨੂੰਨਾਂ 'ਤੇ ਹੋਵੇਗੀ ਤਿੱਖੀ ਬਹਿਸ

BJP vs Farmers : ਦਰਅਸਲ 'ਚ ਪੀਟੀਸੀ ਨਿਊਜ਼ ਨੇ ਪੰਜਾਬ ਭਾਜਪਾ ਲੀਡਰ ਸੁਰਜੀਤ ਕੁਮਾਰ ਜਿਆਣੀ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਵਿਚਾਰ ਤਕਰਾਰ ਰੱਖੀ ਸੀ ,ਕਿਉਂਕਿ ਬੀਤੇ ਕੱਲ ਖੇਤੀ ਕਾਨੂੰਨਾਂ ਨੂੰ ਲੈ ਕੇ ਪੀਟੀਸੀ ਨਿਊਜ਼ 'ਤੇ ਚੱਲਦੀ ਡਿਬੇਟ ਦੌਰਾਨ ਪੰਜਾਬ ਭਾਜਪਾ ਲੀਡਰ  ਸੁਰਜੀਤ ਕੁਮਾਰ ਜਿਆਣੀਨੇ ਪੀਟੀਸੀ ਨਿਊਜ਼ ਨੂੰ ਚਣੌਤੀ ਦਿੱਤੀ ਹੈ ਕਿ ਅਸੀਂ ਚੈਨਲ 'ਤੇ ਆਪਣੇ ਵਕੀਲ ਰਾਹੀਂ ਖੇਤੀ ਕਾਨੂੰਨਾਂ ਨੂੰ ਸਮਝਾਉਣ ਦਾ ਚੈਲੰਜ਼ ਦਿੰਦੇ ਹਾਂ ,ਓਥੇ ਹੀ ਪੀਟੀਸੀ ਨਿਊਜ਼ ਨੇ ਵੀ ਭਾਜਪਾ ਲੀਡਰ ਦਾ ਚੈਲੰਜ਼ ਕਬੂਲ ਕਰ ਲਿਆ ਸੀ।

Farmers Protest : BJP vs Farmers biggest debate on Agriculture laws tonight at 09:00 on PTC News PTC News ਨੇ ਭਾਜਪਾ ਲੀਡਰ ਦੀ ਚੁਣੌਤੀ ਸਵੀਕਾਰ ਕਰਦਿਆਂ ਰੱਖੀ ਵਿਚਾਰ ਤਕਰਾਰ , ਖੇਤੀ ਕਾਨੂੰਨਾਂ 'ਤੇ ਹੋਵੇਗੀ ਤਿੱਖੀ ਬਹਿਸ

Farmers Bill 2020 : ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ਵਿਖੇ 8 ਜਨਵਰੀ ਨੂੰ ਅੱਠਵੇਂ ਗੇੜ ਦੀ ਮੀਟਿੰਗ ਹੋਈ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਮੀਟਿੰਗ ਦੌਰਾਨ ਕਿਸਾਨ ਆਗੂ ਅਤੇ ਸਰਕਾਰ ਆਪਣੇ-ਆਪਣੇ ਸਟੈਂਡ 'ਤੇ ਅੜੇ ਰਹੇ। ਹੁਣ ਤੱਕ ਹੋਈਆਂ 8 ਦੌਰ ਦੀਆਂ ਮੀਟਿੰਗਾਂ 'ਚ ਗੱਲਬਾਤ ਕਿਸੇ ਸਿਰੇ 'ਤੇ ਲੱਗਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ।  ਕਿਸਾਨਾਂ ਵੱਲੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕਾਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ।

Farmers Protest , Farmers Bill 2020 , BJP vs Farmers
-PTCNews

  • Share