Fri, Apr 26, 2024
Whatsapp

ਕਿਸਾਨਾਂ ਨੂੰ ਦਿੱਲੀ ਧਰਨਾ ਦੇਣ ਦੀ ਮਿਲੀ ਇਜਾਜ਼ਤ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ

Written by  Shanker Badra -- November 27th 2020 02:18 PM -- Updated: November 27th 2020 04:49 PM
ਕਿਸਾਨਾਂ ਨੂੰ ਦਿੱਲੀ ਧਰਨਾ ਦੇਣ ਦੀ ਮਿਲੀ ਇਜਾਜ਼ਤ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਦਿੱਲੀ ਧਰਨਾ ਦੇਣ ਦੀ ਮਿਲੀ ਇਜਾਜ਼ਤ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਦਿੱਲੀ ਧਰਨਾ ਦੇਣ ਦੀ ਮਿਲੀ ਇਜਾਜ਼ਤ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਹਰਿਆਣਾ 'ਚ ਵੱਖ-ਵੱਖ ਥਾਵਾਂ 'ਤੇ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਬਲ ਨਾਲ ਮੁਕਾਬਲਾ ਕਰਦਿਆਂ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਪਹੁੰਚ ਗਏ ਹਨ ਤੇ ਦਿੱਲੀ ਪੁਲਿਸ ਨਾਲ ਕਿਸਾਨਾਂ ਦੀਆਂ ਝੜਪਾਂ ਹੋ ਰਹੀਆਂ ਹਨ। [caption id="attachment_453025" align="aligncenter" width="300"] Farmers Protest : Farmers allowed to Delhi dharna by Union govt ਕਿਸਾਨਾਂ ਨੂੰ ਦਿੱਲੀ ਧਰਨਾ ਦੇਣ ਦੀ ਮਿਲੀ ਇਜਾਜ਼ਤ , ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ[/caption] ਇਸ ਦੌਰਾਨ ਕੇਂਦਰ ਸਰਕਾਰ ਵੀ ਕਿਸਾਨਾਂ ਦੇ ਰੋਹ ਅੱਗੇ ਝੁਕ ਗਈ ਹੈ ਅਤੇ ਕਿਸਾਨਾਂ ਨੂੰ ਦਿੱਲੀ ਵਿਖੇ ਬੁਰਾੜੀ ਦੀ ਨਿਰੰਕਾਰੀ ਗਰਾਊਂਡ 'ਚ ਧਰਨਾ ਦੇਣ ਦੀ ਇਜਾਜ਼ਤ ਮਿਲ ਗਈ ਹੈ। ਇਸ ਸਬੰਧੀ ਬੀ.ਕੇ.ਯੂ. ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਸਿੰਘੁ ਬਾਰਡਰ ਨੂੰ ਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸਾਨ ਹੁਣ ਦਿੱਲੀ 'ਚ ਦਾਖ਼ਲ ਹੋ ਸਕਣਗੇ। ਹਾਲਾਂਕਿ ਦਿੱਲੀ ਪੁਲਿਸ ਦੀ ਇਕ ਟੀਮ ਕਿਸਾਨਾਂ ਦੇ ਨਾਲ ਰਹੇਗੀ ਅਤੇ ਉਨ੍ਹਾਂ 'ਤੇ ਨਜ਼ਰ ਰੱਖੇਗੀ। [caption id="attachment_453024" align="aligncenter" width="300"] Farmers Protest : Farmers allowed to Delhi dharna by Union govt ਕਿਸਾਨਾਂ ਨੂੰ ਦਿੱਲੀ ਧਰਨਾ ਦੇਣ ਦੀ ਮਿਲੀ ਇਜਾਜ਼ਤ , ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ[/caption] ਦਿੱਲੀ-ਬਹਾਦੁਰਗੜ੍ਹ ਹਾਈਵੇਅ ਨੇੜੇ ਟਿਕਰੀ ਬਾਰਡਰ 'ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਟਿਕਰੀ ਸਰਹੱਦ 'ਤੇ ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਹਨ ਅਤੇ ਹੰਝੂ ਗੈਸ ਦੇ ਗੋਲ਼ੇ ਵੀ ਦਾਗ਼ੇ ਹਨ। ਦਿੱਲੀ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਕਿਸਾਨ ਅਤੇ ਪੁਲਿਸ ਆਹਮੋ -ਸਾਹਮਣੇ ਹਨ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। [caption id="attachment_453028" align="aligncenter" width="300"] ਕਿਸਾਨਾਂ ਨੂੰ ਦਿੱਲੀ ਧਰਨਾ ਦੇਣ ਦੀ ਮਿਲੀ ਇਜਾਜ਼ਤ , ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦਿੱਤੀ ਜਾਣਕਾਰੀ[/caption] ਇਸ ਤੋਂ ਪਹਿਲਾਂ ਦਿੱਲੀ ਦੇ ਮੂੰਡਕਾ ਬਾਰਡਰ ,ਸਿੰਘੂ ਬਾਰਡਰ 'ਤੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ ਸੀ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਵੱਡੇ-ਵੱਡੇ ਪੱਥਰਾਂ ਦੇ ਉੱਪਰ ਮਿੱਟੀ ਦੇ 10-10 ਫੁੱਟ ਢੇਰ ਲਾ ਦਿੱਤੇ ਸਨ ਤਾਂ ਕਿ ਕਿਸਾਨ ਹਰਿਆਣਾ 'ਚ ਦਾਖਲ ਨਾ ਹੋ ਸਕਣ। ਸ਼ੰਭੂ ਬਾਰਡਰ 'ਤੇ ਵੀ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਕੇ ਨਹਿਰ 'ਚ ਸੁੱਟ ਦਿੱਤੇ ਹਨ ਅਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਪੁਲਿਸ ਨੇ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਸਨ। -PTCNews


Top News view more...

Latest News view more...