Fri, Apr 19, 2024
Whatsapp

ਚੱਕਾ ਜਾਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ , ਪੜ੍ਹੋ ਕਿੱਥੇ -ਕਿੱਥੇ ਹੋਵੇਗਾ ਚੱਕਾ ਜਾਮ

Written by  Shanker Badra -- February 05th 2021 05:14 PM -- Updated: February 05th 2021 05:16 PM
ਚੱਕਾ ਜਾਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ , ਪੜ੍ਹੋ ਕਿੱਥੇ -ਕਿੱਥੇ ਹੋਵੇਗਾ ਚੱਕਾ ਜਾਮ

ਚੱਕਾ ਜਾਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ , ਪੜ੍ਹੋ ਕਿੱਥੇ -ਕਿੱਥੇ ਹੋਵੇਗਾ ਚੱਕਾ ਜਾਮ

ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 72ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਲਾਲ ਕਿਲੇ ਦੀ ਘਟਨਾ ਮਗਰੋਂ ਭਲਕੇ ਕਿਸਾਨ ਜਥੇਬੰਦੀਆਂ ਮੁੜ ਪੂਰੇ ਦੇਸ਼ ਵਿੱਚ ਵੱਡਾ ਐਕਸਨ ਕਰਨ ਜਾ ਰਹੀਆਂ ਹਨ। ਸੰਯੁਕਤਕਿਸਾਨ ਮੋਰਚਾ ਵੱਲੋਂ 6 ਫਰਵਰੀ ਲਈ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧ ਵਿਚ ਕੁੱਝ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਵਿੱਚ ਸਾਡਾ ਸਹਿਯੋਗ ਕਰਨ। ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਫੁੱਟਬਾਲਰ JuJu Smith-Schuster ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ [caption id="attachment_472468" align="aligncenter" width="700"]Farmers' protest : Farmers Announce 'Chakka Jam' On Feb 6 Outside Delhi for 3 Hours ਚੱਕਾ ਜਾਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ , ਪੜ੍ਹੋ ਕਿੱਥੇ -ਕਿੱਥੇ ਹੋਵੇਗਾਚੱਕਾ ਜਾਮ[/caption] ਦੇਸ਼ ਭਰ ਦੇ ਰਾਸ਼ਟਰੀ ਅਤੇ ਰਾਜਾਂ ਦੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ। ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰੀ ਅਫਸਰਾਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਕਿਸੇ ਵੀ ਟਕਰਾਅ ਵਿੱਚ ਹਿੱਸਾ ਨਾ ਲੈਣ। [caption id="attachment_472469" align="aligncenter" width="750"]Farmers' protest : Farmers Announce 'Chakka Jam' On Feb 6 Outside Delhi for 3 Hours ਚੱਕਾ ਜਾਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ , ਪੜ੍ਹੋ ਕਿੱਥੇ -ਕਿੱਥੇ ਹੋਵੇਗਾਚੱਕਾ ਜਾਮ[/caption] ਦਿੱਲੀ ਐੱਨ.ਸੀ.ਆਰ. ਵਿਚ ਕੋਈ ਚੱਕਾ ਜਾਮ ਪ੍ਰੋਗਰਾਮ ਨਹੀਂ ਹੋਵੇਗਾ ਕਿਉਂਕਿ ਸਾਰੇ ਧਰਨਿਆਂ ਕਰਕੇ ਪਹਿਲਾਂ ਹੀ ਇਕ ਚੱਕਾ ਜਾਮ ਲੱਗਾ ਹੋਇਆ ਹੈ। ਦਿੱਲੀ ਵਿੱਚ ਦਾਖਲ ਹੋਣ ਲਈ ਸਾਰੀਆਂ ਸੜਕਾਂ ਖੁੱਲੀਆਂ ਰਹਿਣਗੀਆਂ ਸਿਵਾਏ ਉਨਾਂ ਦੇ, ਜਿਥੇ ਪਹਿਲਾਂ ਹੀ ਧਰਨੇ ਲੱਗੇ ਹੋਏ ਹਨ। ਚੱਕਾ ਜਾਮ ਪ੍ਰੋਗਰਾਮ 3 ਵਜੇ 1 ਮਿੰਟ ਤੱਕ ਵਾਹਨ ਦਾ ਹੋਰਨ ਬਜਾਕੇ ਕਿਸਾਨਾਂ ਏਕਤਾ ਦਾ ਸੰਦੇਸ਼ਾਂ ਦਿੰਦਿਆ ਹੋਇਆ ਪੁਰਾ ਹੋਵੇਗਾ। [caption id="attachment_472467" align="aligncenter" width="700"]Farmers' protest : Farmers Announce 'Chakka Jam' On Feb 6 Outside Delhi for 3 Hours ਚੱਕਾ ਜਾਮ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ , ਪੜ੍ਹੋ ਕਿੱਥੇ -ਕਿੱਥੇ ਹੋਵੇਗਾਚੱਕਾ ਜਾਮ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਗ੍ਰੇਟਾ ਥਰਨਬਰਗ ਖਿਲਾਫ਼ FIR ਦਰਜ ਅਸੀਂ ਆਮ ਲੋਕਾਂ ਨੂੰ ਵੀ ਦੁਪਹਿਰ 3 ਵਜੇ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ ਤਾਂ ਜੋ ਉਹ ਅੰਨਦਾਤਾ ਨਾਲ ਆਪਣਾ ਸਮਰਥਨ ਅਤੇ ਏਕਤਾ ਦਾ ਇਜ਼ਹਾਰ ਕਰਨ। ਕੱਲ੍ਹ (6 ਫਰਵਰੀ) ਨੂੰ ਸਿਰਫ 2 ਰਾਜਾਂ , ਉੱਤਰ ਪ੍ਰਦੇਸ਼ ਅਤੇ ਉਤਰਾਖੰਡਵਿਚਚੱਕਾ ਜਾਮ ਨਹੀਂ ਹੋਏਗਾ। ਇਨ੍ਹਾਂ 2 ਰਾਜਾਂ ਅਤੇ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ਵਿਚ ਜਾਮ ਲੱਗੇਗਾ। -PTCNews


Top News view more...

Latest News view more...