ਮੁੱਖ ਖਬਰਾਂ

ਹੁਣ 7 ਜਨਵਰੀ ਨੂੰ ਕਿਸਾਨ ਦਿੱਲੀ ਦੇ ਕੇ.ਐਮ.ਪੀ ਐਕਸਪ੍ਰੈਸ ਵੇਅ 'ਤੇ ਕਰਨਗੇ ਟਰੈਕਟਰ ਮਾਰਚ

By Shanker Badra -- January 05, 2021 6:01 pm

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 41ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਹੱਡ ਠਾਰਵੀਂ ਠੰਢ 'ਚ ਵੀ ਲੱਖਾਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਫਿਲਹਾਲ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।

Farmers Protest : Farmers tractor march on 7 January Delhi's KMP Expressway ਹੁਣ 7 ਜਨਵਰੀ ਨੂੰ ਕਿਸਾਨ ਦਿੱਲੀ ਦੇ ਕੇ.ਐਮ.ਪੀ ਐਕਸਪ੍ਰੈਸ ਵੇਅ 'ਤੇਕਰਨਗੇਟਰੈਕਟਰ ਮਾਰਚ

ਪੜ੍ਹੋ ਹੋਰ ਖ਼ਬਰਾਂ : ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਤਸਵੀਰ ਵਾਇਰਲ

ਇਸ ਦੌਰਾਨ ਪ੍ਰੈਸ ਕਾਨਫਰੰਸ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 7 ਮਹੀਨੇ 'ਚ 7 ਮੀਟਿੰਗਾਂ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀ ਮੰਨਿਆ ਅਤੇ ਹੁਣ ਅੰਦੋਲਨ ਨੂੰ ਹੋਰਤੇਜ਼ ਕੀਤਾ ਜਾਵੇਗਾ। ਦੇਸ਼ ਭਰ ਵਿਚ ਅੰਦੋਲਨ ਨੂੰ ਤੇਜ਼ ਕਰਨ ਲਈ, ਸਰਕਾਰੀ ਝੂਠ ਅਤੇ ਪ੍ਰਚਾਰ ਨੂੰ ਬੇਨਕਾਬ ਕਰਨ ਲਈ "ਦੇਸ਼ ਜਾਗ੍ਰਿਤੀ ਪਦਵਾੜਾ" 6 ਜਨਵਰੀ ਤੋਂ 20 ਜਨਵਰੀ ਤੱਕ ਮਨਾਇਆ ਜਾਵੇਗਾ। ਇਸ ਪੰਦਰਵਾੜੇ ਵਿਚ ਦੇਸ਼ ਦੇ ਹਰ ਜ਼ਿਲ੍ਹੇ ਵਿਚ ਧਰਨਾ ਅਤੇ ਪੱਕੇ ਮੋਰਚੇ ਲਗਾਏ ਜਾਣਗੇ। ਕਿਸਾਨਾਂ ਅਤੇ ਬਾਕੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਅਤੇ ਕਾਨਫਰੰਸਾਂ ਕੀਤੀਆਂ ਜਾਣਗੀਆਂ।

Farmers Protest : Farmers tractor march on 7 January Delhi's KMP Expressway ਹੁਣ 7 ਜਨਵਰੀ ਨੂੰ ਕਿਸਾਨ ਦਿੱਲੀ ਦੇ ਕੇ.ਐਮ.ਪੀ ਐਕਸਪ੍ਰੈਸ ਵੇਅ 'ਤੇਕਰਨਗੇਟਰੈਕਟਰ ਮਾਰਚ

ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ6 ਦੀ ਬਜਾਏ 7 ਜਨਵਰੀ ਨੂੰ ਕਿਸਾਨ ਕੇ.ਐਮ.ਪੀ ਐਕਸਪ੍ਰੈਸ ਵੇਅ 'ਤੇ ਟਰੈਕਟਰ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਤੋਂ ਟਿਕਰੀ, ਟਿਕਰੀ ਬਾਰਡਰ ਤੋਂ ਸ਼ਾਹਜਾਪੁਰ, ਗਾਜ਼ੀਪੁਰ ਬਾਰਡਰ ਤੋਂ ਪਲਵਲ, ਪਲਵਲ ਤੋਂ ਗਾਜ਼ੀਪੁਰ ਬਾਰਡਰ 'ਤੇ ਟਰੈਕਟਰ ਮਾਰਚ ਹੋਵੇਗਾ। 9 ਜਨਵਰੀ ਨੂੰ ਸਰ ਛੋਟੂ ਰਾਮ ਦੀ ਜੈਯੰਤੀ 'ਤੇ ਕਿਸਾਨ ਪ੍ਰੋਗਰਾਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

Farmers Protest : Farmers tractor march on 7 January Delhi's KMP Expressway ਹੁਣ 7 ਜਨਵਰੀ ਨੂੰ ਕਿਸਾਨ ਦਿੱਲੀ ਦੇ ਕੇ.ਐਮ.ਪੀ ਐਕਸਪ੍ਰੈਸ ਵੇਅ 'ਤੇਕਰਨਗੇਟਰੈਕਟਰ ਮਾਰਚ

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਮੌਸਮ ਦਾ ਵਿਗੜਿਆ ਮਿਜਾਜ਼, ਤੇਜ਼ ਮੀਂਹ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ

ਕਿਸਾਨ ਨੁਮਾਇੰਦਿਆਂ ਨੇ ਕਿਹਾ ਕਿ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ। 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਉਣਾ ਦੇਸ਼ ਦੀ ਖੇਤੀ ਵਿੱਚ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ। ਉਨ੍ਹਾਂ ਕਿਹਾ ਕਿ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ "ਆਜ਼ਾਦ ਹਿੰਦ ਕਿਸਾਨ ਦਿਵਸ" ਮਨਾ ਕੇ ਪੂਰੇ ਦੇਸ਼ 'ਚ ਗਵਰਨਰ ਹਾਊਸਾਂ ਤੱਕ ਮਾਰਚ ਕੀਤਾ ਜਾਵੇਗਾ। ਕਿਸਾਨਾਂ ਵੱਲੋਂ 26 ਜਨਵਰੀ ਨੂੰਰਾਜਪਥ 'ਤੇ ਟਰੈਕਟਰ ਪਰੇਡ ਕੱਢੀ ਜਾਵੇਗੀ। ਇਸ ਨੂੰ 'ਟਰੈਕਟਰ ਕਿਸਾਨ ਪਰੇਡ' ਦਾ ਨਾਂ ਦਿੱਤਾ ਗਿਆ ਹੈ।
-PTCNews

  • Share