Advertisment

ਖੇਤੀ ਕਾਨੂੰਨਾਂ 'ਤੇ ਅੱਜ ਪ੍ਰਸਤਾਵ ਭੇਜੇਗੀ ਕੇਂਦਰ ਸਰਕਾਰ, ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਮੀਟਿੰਗ

author-image
Shanker Badra
Updated On
New Update
ਖੇਤੀ ਕਾਨੂੰਨਾਂ 'ਤੇ ਅੱਜ ਪ੍ਰਸਤਾਵ ਭੇਜੇਗੀ ਕੇਂਦਰ ਸਰਕਾਰ, ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਮੀਟਿੰਗ
Advertisment
ਖੇਤੀ ਕਾਨੂੰਨਾਂ 'ਤੇ ਅੱਜ ਪ੍ਰਸਤਾਵ ਭੇਜੇਗੀ ਕੇਂਦਰ ਸਰਕਾਰ, ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਮੀਟਿੰਗ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਆਗੂਆਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਲੇ ਦੇਰ ਰਾਤ ਤੱਕ ਚੱਲੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਅਤੇ ਕਿਸਾਨਾਂ ਨੂੰ ਨਿਰਾਸ਼ਾ ਲੈ ਕੇ ਹੀ ਵਾਪਸ ਪਰਤਣਾ ਪਿਆ ਹੈ। ਇਸ ਮੀਟਿੰਗ ਵਿੱਚ 13 ਕਿਸਾਨ ਆਗੂ ਪਹੁੰਚੇ ਸਨ। ਇਸ ਮੀਟਿੰਗ ਵਿੱਚ ਸ਼ਾਹ ਤੋਂ ਇਲਾਵਾ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।
Advertisment
Farmers Protest in Delhi against the Central Government's Farm laws 2020 ਖੇਤੀ ਕਾਨੂੰਨਾਂ 'ਤੇ ਅੱਜ ਪ੍ਰਸਤਾਵ ਭੇਜੇਗੀ ਕੇਂਦਰ ਸਰਕਾਰ, ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਮੀਟਿੰਗ publive-image ਦੱਸਣਯੋਗ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਅੱਜ ਲਿਖਤੀ ਪ੍ਰਸਤਾਵ ਭੇਜਣ ਦਾ ਭਰੋਸਾ ਦਿੱਤਾ ਪਰ ਕੇਂਦਰ ਖੇਤੀ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਪੇਚ ਫਸ ਗਿਆ ਹੈ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ, ਉੱਥੇ ਹੀ ਗ੍ਰਹਿ ਮੰਤਰੀ ਨੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਅਜਿਹੇ 'ਚ ਹੁਣ 9 ਦਸੰਬਰ ਦੀ ਮੀਟਿੰਗ ਦੇ ਕੁਝ ਮਾਇਨੇ ਨਹੀਂ ਰਹਿ ਜਾਂਦੇ। Farmers Protest in Delhi against the Central Government's Farm laws 2020 ਖੇਤੀ ਕਾਨੂੰਨਾਂ 'ਤੇ ਅੱਜ ਪ੍ਰਸਤਾਵ ਭੇਜੇਗੀ ਕੇਂਦਰ ਸਰਕਾਰ, ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਮੀਟਿੰਗ
Advertisment
Farmers Protest : ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਹੋਣ ਵਾਲੀ ਮੀਟਿੰਗ ਹੁਣ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਕਿਹਾ ਗਿਆ ਕਿ ਅੱਜ 11 ਵਜੇ ਸਰਕਾਰ ਉਨ੍ਹਾਂ ਨੂੰ ਪ੍ਰਸਤਾਵ ਭੇਜੇਗੀ। ਇਸ ਤੋਂ ਬਾਅਦ ਸਿੰਘੂ ਬਾਰਡਰ 'ਤੇ ਹੀ ਕਿਸਾਨਾਂ ਵਲੋਂ ਦੁਪਹਿਰ 12 ਵਜੇ ਬੈਠਕ ਕੀਤੀ ਜਾਵੇਗੀ, ਜਿਸ 'ਚ ਤਜਵੀਜ਼ 'ਤੇ ਚਰਚਾ ਕੀਤੀ ਜਾਵੇਗੀ ਅਤੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।  ਇਸ ਤਜਵੀਜ਼ 'ਤੇ ਵਿਚਾਰ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂ ਸਰਕਾਰ ਨੂੰ ਆਪਣਾ ਫ਼ੈਸਲਾ ਦੱਸਣਗੇ। Farmers Protest in Delhi against the Central Government's Farm laws 2020 ਖੇਤੀ ਕਾਨੂੰਨਾਂ 'ਤੇ ਅੱਜ ਪ੍ਰਸਤਾਵ ਭੇਜੇਗੀ ਕੇਂਦਰ ਸਰਕਾਰ, ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਮੀਟਿੰਗ ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਭਾਰਤ ਬੰਦ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਦੁਕਾਨਾਂ ਬੰਦ ਅਤੇ ਵਪਾਰਕ ਅਦਾਰੇ ਬੰਦ ਰਹੇ ਹਨ।  ਭਾਰਤ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੁੱਖ ਸੜਕਾਂ ਅਤੇ ਰੇਲ ਮਾਰਗ ਜਾਮ ਕੀਤੇ ਸਨ। ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਲਗਾਤਾਰ ਇਹ ਕਹਿੰਦੀ ਆ ਰਹੀ ਹੈ ਕਿ ਇਹ ਖੇਤੀਬਾੜੀ ਸੁਧਾਰ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹੈ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। Farmers Protest Against Farm Bills , Farmers Protest Delhi , India Farmers protests -PTCNews publive-image-
punjab-news punjabi-news news-in-punjabi delhi-farmer-protest dilli-chalo farmbill-2020 farmers-protest-delhi
Advertisment

Stay updated with the latest news headlines.

Follow us:
Advertisment