Thu, Apr 25, 2024
Whatsapp

ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਜਾਰੀ , ਥੋੜ੍ਹੀ ਦੇਰ 'ਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ

Written by  Shanker Badra -- November 28th 2020 11:33 AM -- Updated: November 28th 2020 11:36 AM
ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਜਾਰੀ , ਥੋੜ੍ਹੀ ਦੇਰ 'ਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ

ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਜਾਰੀ , ਥੋੜ੍ਹੀ ਦੇਰ 'ਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ

ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਜਾਰੀ , ਥੋੜ੍ਹੀ ਦੇਰ 'ਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਤਾਂ ਮਿਲ ਗਈ ਪਰ ਕਿਸਾਨ ਅਜੇ ਵੀ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾਣ ਤੋਂ ਇਨਕਾਰ ਕਰ ਰਹੇ ਹਨ। [caption id="attachment_453157" align="aligncenter" width="300"]Farmers Protest In Delhi : Farmers' meeting continues at Delhi's Singhu border ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਜਾਰੀ , ਥੋੜ੍ਹੀ ਦੇਰ 'ਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ[/caption] ਦਰਅਸਲ 'ਚ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ,ਜਿਸ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਾ ਹੈ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਅੰਦੋਲਨ ਸਿੰਘੂ ਬਾਰਡਰ 'ਤੇ ਜਾਰੀ ਰਹੇਗਾ ਜਾਂ ਉਹ ਬੁਰਾੜੀ ਜਾਣਗੇ, ਇਸ ਦਾ ਫੈਸਲਾ ਕਿਸਾਨ ਜਥੇਬੰਦੀਆਂ ਦੀਮੀਟਿੰਗ 'ਚ ਲਿਆ ਜਾਵੇਗਾ। ਅੱਜ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ 'ਚ ਅਗਲੀ ਰਣਨੀਤੀ ਤੈਅ ਕੀਤੀ ਜਾਵੇ। [caption id="attachment_453158" align="aligncenter" width="300"]Farmers Protest In Delhi : Farmers' meeting continues at Delhi's Singhu border ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਜਾਰੀ , ਥੋੜ੍ਹੀ ਦੇਰ 'ਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ[/caption] ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਬੀਤੀ ਰਾਤ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਠੰਢ 'ਚ ਰਾਤ ਬਿਤਾਈ ਹੈ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਐਮਐਸਪੀ ਬਾਰੇ ਕੁਝ ਸਪੱਸ਼ਟ ਨਹੀਂ ਕਰਦੀ,ਓਦੋਂ  ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। ਇਸ ਦੇ ਇਲਾਵਾ ਪੰਜਾਬ ਤੋਂ ਕਿਸਾਨਾਂ ਦੇ ਹੋਰ ਕਾਫ਼ਲੇ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ। [caption id="attachment_453154" align="aligncenter" width="300"]Farmers Protest In Delhi : Farmers' meeting continues at Delhi's Singhu border ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਜਾਰੀ , ਥੋੜ੍ਹੀ ਦੇਰ 'ਚ ਅਗਲੀ ਰਣਨੀਤੀ ਦਾ ਕਰਨਗੇ ਐਲਾਨ[/caption] ਦੱਸ ਦੇਈਏ ਕਿ ਬੀਤੇ ਦਿਨ ਸਿੰਘੂ ਬਾਰਡਰ 'ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪੂਰੀ ਵਾਹ ਲਾਈ ਗਈ ਸੀ। ਪੁਲਿਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਸਨ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੱਗੇ ਝੁਕਦਿਆਂ ਉਨ੍ਹਾਂ ਨੂੰ ਬੁਰਾੜੀ ਦੇ ਨਿਰੰਕਾਰੀ ਗਰਾਊਂਡ 'ਚਸ਼ਾਂਤੀਪੂਰਵਕ ਤਰੀਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਕੁੱਝ ਕਿਸਾਨ ਬੁਰਾੜੀ ਜਾਣ ਦੀ ਬਜਾਏ ਬਾਰਡਰ 'ਤੇ ਧਰਨਾ ਦੇਣ ਲਈ ਬਜ਼ਿੱਦ ਹਨਅਤੇ ਉਨ੍ਹਾਂ ਨੇ ਜੀ.ਟੀ. ਰੋਡ 'ਤੇ ਹੀ ਧਰਨਾ ਲਗਾ ਦਿੱਤਾ। -PTCNews


Top News view more...

Latest News view more...