ਪੁਲਿਸ ਦੀਆਂ ਸਖ਼ਤ ਰੋਕਾਂ ਦੇ ਬਾਵਜੂਦ ਕਿਸਾਨਾਂ ਦੇ ਕਾਫ਼ਲੇ ਪਹੁੰਚੇ ਦਿੱਲੀ ,ਕਿਸਾਨਾਂ ਨੇ ਦਿੱਲੀ ‘ਚ ਲਾਇਆ ਧਰਨਾ    

Farmers Protest In Delhi : Farmers Ptotest near Gurdwara Guru Majnu Ka Tila in Delhi
ਕਿਸਾਨਾਂ ਨੇ ਦਿੱਲੀ ਵਿਖੇ ਗੁਰਦੁਆਰਾ ਗੁਰੂ ਮਜਨੂ ਕਾ ਟੀਲਾ ਨੇੜੇ ਸੜਕ ਕੀਤੀ ਜਾਮ , ਪੁਲਿਸ ਦੀ ਤਿਆਰੀ ਹੋਈ ਫੇਲ੍ਹ

ਪੁਲਿਸ ਦੀਆਂ ਸਖ਼ਤ ਰੋਕਾਂ ਦੇ ਬਾਵਜੂਦ ਕਿਸਾਨਾਂ ਦੇ ਕਾਫ਼ਲੇ ਪਹੁੰਚੇ ਦਿੱਲੀ ,ਕਿਸਾਨਾਂ ਨੇ ਦਿੱਲੀ ‘ਚ ਲਾਇਆ ਧਰਨਾ :ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ‘ਚ ਵੱਡਾ ਅੰਦੋਲਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਗੁੱਸਾ ਭੜਕ ਗਿਆ ਹੈ। ਜਿਸ ਦੇ ਲਈ ਕਿਸਾਨਬੁੱਧਵਾਰ ਤੋਂ ਟਰੈਕਟਰ -ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ।

Farmers Protest In Delhi : Farmers Ptotest near Gurdwara Guru Majnu Ka Tila in Delhi
ਕਿਸਾਨਾਂ ਨੇ ਦਿੱਲੀ ਵਿਖੇ ਗੁਰਦੁਆਰਾ ਗੁਰੂ ਮਜਨੂ ਕਾ ਟੀਲਾ ਨੇੜੇ ਸੜਕ ਕੀਤੀ ਜਾਮ , ਪੁਲਿਸ ਦੀ ਤਿਆਰੀ ਹੋਈ ਫੇਲ੍ਹ

ਇਸ ਦੌਰਾਨ ਪੁਲਿਸ ਦੀਆਂ ਸਖ਼ਤ ਰੋਕਾਂ ਦੇ ਬਾਵਜੂਦ ਕੁੱਝ ਕਿਸਾਨਾਂ ਦੇ ਕਾਫ਼ਲੇ ਦਿੱਲੀ ਪਹੁੰਚ ਗਏ ਹਨ। ਕਿਸਾਨਾਂ ਨੇ ਦਿੱਲੀ ਵਿਖੇ ਗੁਰਦੁਆਰਾ ਗੁਰੂ ਮਜਨੂ ਕਾ ਟੀਲਾ ਨੇੜੇ ਮੁੱਖ ਜੀਟੀ ਰੋਡ ‘ਤੇ ਜਾਮ ਲਗਾ ਦਿੱਤਾ ਹੈ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਸਾਨਾਂ ਦਾ ਦਿੱਲੀ ਪਹੁੰਚਣਾ ਕਿਸਾਨਾਂ ਲਈ ਵੱਡੀ ਕਾਮਯਾਬੀ ਹੈ ਅਤੇ ਪੁਲਿਸ ਦੀ ਸਾਰੀ ਤਿਆਰੀ ਫੇਲ੍ਹ ਹੋ ਗਈ ਹੈ।

Farmers Protest In Delhi : Farmers Ptotest near Gurdwara Guru Majnu Ka Tila in Delhi
ਕਿਸਾਨਾਂ ਨੇ ਦਿੱਲੀ ਵਿਖੇ ਗੁਰਦੁਆਰਾ ਗੁਰੂ ਮਜਨੂ ਕਾ ਟੀਲਾ ਨੇੜੇ ਸੜਕ ਕੀਤੀ ਜਾਮ , ਪੁਲਿਸ ਦੀ ਤਿਆਰੀ ਹੋਈ ਫੇਲ੍ਹ

ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੇਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪਰ ਕਿਸਾਨਾਂ ਨੇ ਬੈਰੀਕੇਡ ਚੁੱਕ ਕੇ ਰਿਆ ‘ਚ ਸੁੱਟ ਦਿੱਤੇ ਹਨ। ਸ਼ੰਭੂ ਬਾਰਡਰ ‘ਤੇਕਿਸਾਨਾਂ ਨੇ ਸ਼ੰਭੂ ਮੋਰਚਾ ਫ਼ਤਹਿ ਕੀਤਾ ਹੈ। ਇਸ ਦੌਰਾਨ ਪੁਲਿਸ ਨਾਲ ਝੜਪ ਤੋਂ ਬਾਅਦ ਵੱਡੀ ਗਿਣਤੀ ‘ਚ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਹਰਿਆਣਾ ‘ਚ ਦਾਖ਼ਲ ਹੋ ਗਏ ਹਨ।

Farmers Protest In Delhi : Farmers Ptotest near Gurdwara Guru Majnu Ka Tila in Delhi
ਕਿਸਾਨਾਂ ਨੇ ਦਿੱਲੀ ਵਿਖੇ ਗੁਰਦੁਆਰਾ ਗੁਰੂ ਮਜਨੂ ਕਾ ਟੀਲਾ ਨੇੜੇ ਸੜਕ ਕੀਤੀ ਜਾਮ , ਪੁਲਿਸ ਦੀ ਤਿਆਰੀ ਹੋਈ ਫੇਲ੍ਹ

ਇਹ ਵੀ ਪੜ੍ਹੋ  : ਸੰਭੂ ਬਾਰਡਰ ‘ਤੇ ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਬੈਰੀਕੇਡ ਪੁੱਟ ਕੇ ਨਹਿਰ ‘ਚ ਸੁੱਟੇ , ਸਰਹੱਦ ‘ਤੇ ਸਥਿਤੀ ਤਣਾਅਪੂਰਨ

ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਸੀਲ ਕਰ ਦਿੱਤੇ ਸਨ ਪਰ ਕਈ ਥਾਵਾਂ ‘ਤੇ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ। ਹਰਿਆਣਾ ਸਰਕਾਰ ਨੇ ਵੱਡੇ-ਵੱਡੇ ਪੱਥਰਾਂ ਦੇ ਉੱਪਰ ਮਿੱਟੀ ਦੇ 10-10 ਫੁੱਟ ਢੇਰ ਲਾ ਦਿੱਤੇ ਹਨ ਤਾਂ ਕਿ ਕਿਸਾਨ ਹਰਿਆਣਾ ‘ਚ ਦਾਖਲ ਨਾ ਹੋ ਸਕਣ।

Farmers Protest In Delhi : Farmers Ptotest near Gurdwara Guru Majnu Ka Tila in Delhi
ਕਿਸਾਨਾਂ ਨੇ ਦਿੱਲੀ ਵਿਖੇ ਗੁਰਦੁਆਰਾ ਗੁਰੂ ਮਜਨੂ ਕਾ ਟੀਲਾ ਨੇੜੇ ਸੜਕ ਕੀਤੀ ਜਾਮ , ਪੁਲਿਸ ਦੀ ਤਿਆਰੀ ਹੋਈ ਫੇਲ੍ਹ

ਹਰਿਆਣਾ ਪੁਲਿਸ ਵੱਲੋਂਬੈਰੀਕੇਡ ਲਗਾ ਕੇ ਸ਼ੰਭੂ ਬਾਰਡਰ ਸੀਲ ਕੀਤਾ ਗਿਆ ਸੀ। ਜਦੋਂ ਕਿਸਾਨ ਅੱਗੇ ਦਿੱਲੀ ਵੱਲ ਵੱਧਣ ਲੱਗੇ ਤਾਂ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਕੇਨਹਿਰ ‘ਚ ਸੁੱਟ ਦਿੱਤੇ ਹਨ ਅਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਕੀਤੀ ਤੇਪੁਲਿਸ ਨੇ ਕਿਸਾਨਾਂ ‘ਤੇ ਅਥਰੂ ਗੈਸ ਦੇ ਗੋਲੇ ਛੱਡੇ ਹਨ। ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਜ਼ਬਰਦਸਤ ਹੰਗਾਮਾ ਦੇਖਿਆ ਗਿਆ ਹੈ।
-PTCNews