Advertisment

ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਖਾਲ੍ਹੀ ਕਰਨ ਦਾ ਫੈਸਲਾ

author-image
Shanker Badra
Updated On
New Update
ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਖਾਲ੍ਹੀ ਕਰਨ ਦਾ ਫੈਸਲਾ
Advertisment
ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਕਿਸਾਨਾਂ ਨੇ 20 ਨਵੰਬਰ ਤੱਕ ਪੰਜਾਬ 'ਚ ਮਾਲ ਗੱਡੀਆਂ ਨੂੰ ਦਿੱਤੀ ਛੋਟ:ਚੰਡੀਗੜ੍ਹ : ਚੰਡੀਗੜ੍ਹ ਵਿਖੇ
Advertisment
ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਖਾਲ੍ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਹੁਣ ਰੇਲਵੇ ਸਟੇਸ਼ਨਾਂ ਨੂੰ ਖਾਲ੍ਹੀ ਕਰਕੇ ਬਾਹਰ ਧਰਨੇ ਮਾਰਨਗੇ।  Farmers Protest In Punjab : Farmers 'chakka jam In Punjab on November 5 ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਕਿਸਾਨਾਂ ਨੇ20 ਨਵੰਬਰ ਤੱਕ ਪੰਜਾਬ 'ਚ ਮਾਲ ਗੱਡੀਆਂ ਨੂੰ ਦਿੱਤੀ ਛੋਟ ਕਿਸਾਨ ਜਥੇਬੰਦੀਆਂ ਨੇ ਇਕ ਅਹਿਮ ਮੀਟਿੰਗ ਦੌਰਾਨ ਸੂਬੇ 'ਚ ਮਾਲ ਗੱਡੀਆਂ ਦੀ ਆਵਾਜਾਈ 'ਚ 20 ਨਵੰਬਰ ਤੱਕ ਛੋਟ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਸੂਬੇ 'ਚ ਪਹਿਲਾਂ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਲੈ ਕੇ 5 ਨਵੰਬਰ ਤੱਕ ਛੋਟ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਇਸ ਛੋਟ ਨੂੰ 15 ਦਿਨ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਹੈ।
Advertisment
 Farmers Protest In Punjab : Farmers 'chakka jam In Punjab on November 5 ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਕਿਸਾਨਾਂ ਨੇ20 ਨਵੰਬਰ ਤੱਕ ਪੰਜਾਬ 'ਚ ਮਾਲ ਗੱਡੀਆਂ ਨੂੰ ਦਿੱਤੀ ਛੋਟ ਉਨ੍ਹਾਂ ਕਿਹਾ ਕਿ 20 ਨਵੰਬਰ ਤੱਕ ਕਿਸਾਨ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਖਾਲ੍ਹੀ ਕਰਕੇ ਬਾਹਰ ਪਾਰਕਾਂ 'ਚ ਧਰਨੇ ਲਾਉਣਗੇ। ਉਨ੍ਹਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਸੂਬੇ 'ਚ ਕਿਸਾਨਾਂ ਵਲੋਂ ਸਿਰਫ਼ ਮਾਲ ਗੱਡੀਆਂ ਦੀ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਸਵਾਰੀ ਗੱਡੀਆਂ ਨੂੰ ਚੱਲਣ ਦੀ ਇਜਾਜਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭਲਕੇ ਦੇਸ਼ ਭਰ 'ਚ ਕਿਸਾਨਾਂ ਵਲੋਂ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ।  Farmers Protest In Punjab : Farmers 'chakka jam In Punjab on November 5 ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਕਿਸਾਨਾਂ ਨੇ20 ਨਵੰਬਰ ਤੱਕ ਪੰਜਾਬ 'ਚ ਮਾਲ ਗੱਡੀਆਂ ਨੂੰ ਦਿੱਤੀ ਛੋਟ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਵਤੀਰਾ ਗੈਰ-ਜ਼ਮਹੂਰੀ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਟੋਲ ਪਲਾਜਿਆਂ ਤੇ ਮਾਲਜ ਦੇ ਘਿਰਾਓ ਜਾਰੀ ਰਹਿਣਗੇ।  ਉਨ੍ਹਾਂ ਇਹ ਵੀ ਕਿਹਾ ਕਿ ਸੂਬੇ 'ਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਦੀਪ ਸਿੱਧੂ ਦਾ ਸ਼ੰਭੂ ਵਿਖੇ ਲਾਇਆ ਮੋਰਚਾ ਭਾਜਪਾ ਦਾ ਹੈ। -PTCNews educare-
farmers-protest-in-punjab farmers-chakka-jam-in-punjab farm-bill-2020 %e0%a8%95%e0%a8%bf%e0%a8%b8%e0%a8%be%e0%a8%a8-%e0%a8%9c%e0%a8%a5%e0%a9%87%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%a6%e0%a8%be-%e0%a8%b5%e0%a9%b1%e0%a8%a1%e0%a8%be-%e0%a8%90
Advertisment

Stay updated with the latest news headlines.

Follow us:
Advertisment