Sat, Apr 20, 2024
Whatsapp

ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਹੱਥਕੰਡੇ

Written by  Shanker Badra -- November 26th 2020 05:10 PM -- Updated: November 26th 2020 05:13 PM
ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਹੱਥਕੰਡੇ

ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਹੱਥਕੰਡੇ

ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਹੱਥਕੰਡੇ:ਨਵੀਂ ਦਿੱਲੀ  : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ 'ਚ ਵੱਡਾ ਅੰਦੋਲਨ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪਰ ਕਿਸਾਨਾਂ ਨੇ ਬੈਰੀਕੇਡ ਚੁੱਕ ਕੇ ਦਰਿਆ 'ਚ ਸੁੱਟ ਦਿੱਤੇ ਹਨ ਅਤੇ ਕਈ ਥਾਵਾਂ 'ਤੇ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ। [caption id="attachment_452760" align="aligncenter" width="300"]Farmers Protest : Lohe de Kil , tippers, stones, heavy police force on Delhi's Singhu border ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਖ਼ਤਰਨਾਕ ਹੱਥਕੰਡੇ[/caption] ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਬੁਖਲਾਹਟ ਵਿੱਚ ਆ ਗਈ ਹੈ ਤੇ ਕਿਸਾਨਾਂ ਨੂੰ ਰੋਕਣ ਲਈ ਹਰ ਹੱਥਕੰਡੇ ਅਪਣਾਏ ਜਾ ਰਹੇ ਹਨ। ਦਿੱਲੀ ਪੁਲਿਸ ਵੱਲੋਂ ਦਿੱਲੀ ਦਾ ਸਿੰਘੂ ਬਾਰਡਰ ਸੀਲਕੀਤਾ ਗਿਆ ਹੈ ਅਤੇ ਤਿੰਨ ਲੇਅਰ ਸੁਰੱਖਿਆ ਤਾਇਨਾਤਕੀਤੀ ਗਈ ਹੈ। ਇਸ ਦੌਰਾਨਸਿੰਘੂ ਬਾਰਡਰ ਵਿਖੇ ਸੜਕ 'ਤੇ ਮੋਟੀਆਂ ਕਿੱਲਾਂ, ਮਿੱਟੀ ਦੇ ਟਿੱਪਰ, ਪੱਥਰ, ਭਾਰੀ ਪੁਲਿਸ ਬਲ ਨਾਲਤਾਇਨਾਤ ਕੀਤੇ ਗਏ ਹਨ। ਚੰਡੀਗੜ੍ਹ ਤੋਂ ਦਿੱਲੀ ‘ਚ ਐਂਟਰ ਕਰਦੇ ਲਈ ਕੁੰਡਲੀ ਕੋਲ ਸਿੰਘੂ ਬਾਰਡਰ ਪੈਂਦਾ ਹੈ।ਪੰਜਾਬ ਦੇ ਕਿਸਾਨ ਹਰਿਆਣਾ ਸਰਕਾਰ ਵੱਲੋਂ ਲਾਈਆਂ ਰੋਕਾਂ ਤੋੜ ਕੇ ਦਿੱਲੀ ਵੱਲ ਵੱਧ ਰਹੇ ਹਨ। [caption id="attachment_452758" align="aligncenter" width="300"]Farmers Protest : Lohe de Kil , tippers, stones, heavy police force on Delhi's Singhu border ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਖ਼ਤਰਨਾਕ ਹੱਥਕੰਡੇ[/caption] ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਪੰਜਾਬ -ਹਰਿਆਣਾ -ਦਿੱਲੀ ਦੇ ਬਾਰਡਰ ਸੀਲ ਕੀਤੇ ਗਏ ਪਰ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ। ਕਿਸਾਨਾਂ ਨੂੰ ਰੋਕਣ ਲਈ ਖੱਟਰ ਸਰਕਾਰ ਨੇ ਰਾਤੋ- ਰਾਤ ਵੱਡੀਆਂ ਤਿਆਰੀਆਂ ਕੀਤੀਆਂ ਸਨ। ਹਰਿਆਣਾ ਸਰਕਾਰ ਨੇ ਵੱਡੇ-ਵੱਡੇ ਪੱਥਰਾਂ ਦੇ ਉੱਪਰ ਮਿੱਟੀ ਦੇ 10-10 ਫੁੱਟ ਢੇਰ ਲਾ ਦਿੱਤੇ ਹਨ ਤਾਂ ਕਿ ਕਿਸਾਨ ਹਰਿਆਣਾ 'ਚ ਦਾਖਲ ਨਾ ਹੋ ਸਕਣ। ਹਰਿਆਣਾ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਕਿਸਾਨਾਂ ਨੂੰ ਰੋਕਣ ਲਈ ਪਰ ਸਖ਼ਤ ਰੋਕਾਂ ਦੇ ਬਾਵਜੂਦ ਵੀ ਕਿਸਾਨ ਦਿੱਲੀ ਵੱਲ ਵੱਧ ਗਏ ਹਨ। ਇਹ ਵੀ ਪੜ੍ਹੋ  : ਸੰਭੂ ਬਾਰਡਰ 'ਤੇ ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਬੈਰੀਕੇਡ ਪੁੱਟ ਕੇ ਨਹਿਰ 'ਚ ਸੁੱਟੇ [caption id="attachment_452757" align="aligncenter" width="300"]Farmers Protest : Lohe de Kil , tippers, stones, heavy police force on Delhi's Singhu border ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਖ਼ਤਰਨਾਕ ਹੱਥਕੰਡੇ[/caption] ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਖਨੌਰੀ ਬਾਰਡਰ 'ਤੇ ਰੋਕਿਆ ਗਿਆ ,ਜਿੱਥੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਰਹੀ ਹੈ। ਜਦੋਂ ਪੁਲਿਸ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਤਾਂ ਕਿਸਾਨ ਬੈਰੀਕੈਡ ਤੋੜ ਕੇ ਅੱਗੇ ਵੱਧ ਗਏ ਹਨ। ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਕੀਤੀਆਂ ਜਾ ਰਹੀਆਂ ਹਨ।ਸ਼ੰਭੂ ਬਾਰਡਰ 'ਤੇ ਵੀ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਕੇ ਨਹਿਰ 'ਚ ਸੁੱਟ ਦਿੱਤੇ ਹਨ ਅਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀ ਤੇ ਪੁਲਿਸ ਨੇ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਹਨ। [caption id="attachment_452759" align="aligncenter" width="300"]Farmers Protest : Lohe de Kil , tippers, stones, heavy police force on Delhi's Singhu border ਕਿਸਾਨਾਂ ਦੇ ਰੋਹ ਤੋਂ ਡਰੀ ਕੇਂਦਰ ਸਰਕਾਰ , ਦੇਖੋ ਕਿਸਾਨਾਂ ਨੂੰ ਰੋਕਣ ਲਈ ਸਰਕਾਰਾਂ ਨੇ ਵਰਤੇ ਅਜਿਹੇ ਖ਼ਤਰਨਾਕ ਹੱਥਕੰਡੇ[/caption] ਸ਼ੰਭੂ ਬਾਰਡਰ 'ਤੇ ਮੋਰਚਾ ਫ਼ਤਹਿ ਕਰਨ ਤੋਂ ਬਾਅਦ ਕਿਸਾਨਾਂ ਨੇ ਪਿਹੋਵਾ ਬਾਰਡਰ 'ਤੇ ਵੀ ਪੁਲਿਸ ਰੋਕਾਂ ਤੋੜ ਦਿੱਤੀਆਂ ਹਨ। ਪਟਿਆਲਾ ਤੇ ਪਿਹੋਵਾ ਬਾਰਡਰ ਜੋ ਹਰਿਆਣੇ ਦੇ ਨਾਲ ਲੱਗਦਾ ਹੈ, ਉੱਥੇ ਵੀ ਕਿਸਾਨਾਂ ਵੱਲੋਂ ਬੈਰੀਕੇਡ ਤੋੜ ਕੇ ਅੱਗੇ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ-ਹਰਿਆਣਾ ਤੋਂ ਹਜ਼ਾਰਾਂ ਕਿਸਾਨ ਅੱਜ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦੀ ਤਿਆਰੀ ਹੈ। ਇਸ ਨੂੰ ਵੇਖਦਿਆਂ ਦਿੱਲੀ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਪੁਲਿਸ ਨੂੰ ਸਾਫ ਨਿਰਦੇਸ਼ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਨਾ ਹੋਣ ਦਿੱਤਾ ਜਾਵੇ ਪਰ ਕਿਸਾਨ ਦਿੱਲੀ ਜਾਣ ਲਈ ਬਜ਼ਿੱਦ ਹਨ। -PTCNews


Top News view more...

Latest News view more...