Advertisment

ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਵਿੱਢਿਆ ਵੱਡਾ ਅੰਦੋਲਨ , ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ

author-image
Shanker Badra
Updated On
New Update
ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਵਿੱਢਿਆ ਵੱਡਾ ਅੰਦੋਲਨ , ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ
Advertisment
ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਵਿੱਢਿਆ ਵੱਡਾ ਅੰਦੋਲਨ , ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ:ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਕਿਸਾਨਾਂ ਦਾ ਅੰਦੋਲਨ ਦਾ ਅੱਜ 15ਵੇਂ ਦਿਨ ਵੀ ਜਾਰੀ ਹੈ। ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਟਕਰਾਅ ਹੋਰ ਵਧ ਗਿਆ ਹੈ। ਕੇਂਦਰ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸਾਨਾਂ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ।
Advertisment
Farmers protest on December 14 against Central Government's Farm laws 2020 ਕਿਸਾਨਾਂ ਨੇਮੋਦੀ ਸਰਕਾਰ ਖਿਲਾਫ਼ ਵਿੱਢਿਆ ਵੱਡਾ ਅੰਦੋਲਨ , ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਇਸ ਦੌਰਾਨ ਕਿਸਾਨ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਦੇਸ਼ 'ਚ ਅੰਦੋਲਨ ਤੇਜ਼ ਹੋਵੇਗਾ ਅਤੇ 12 ਦਸੰਬਰਤੋਂ ਪੂਰੇ ਦੇਸ਼ 'ਚ ਟੋਲ ਪਲਾਜ਼ੇ ਘੇਰੇ ਜਾਣਗੇ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪੂਰੇ ਭਾਰਤ ਵਿੱਚ ਰੇਲਵੇ ਟਰੈਕ ਰੋਕੇ ਜਾਣਗੇ,ਜਿਸ ਦੀ ਤਰੀਖ ਜਲਦ ਐਲਾਨ ਹੋਵੇਗੀ। ਕਿਸਾਨਾਂ ਵੱਲੋਂ ਰੇਲਵੇ ਲਾਇਨਾਂ 'ਤੇ ਮੁੜ ਧਰਨੇ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। publive-image Farmers protest on December 14 against Central Government's Farm laws 2020 ਕਿਸਾਨਾਂ ਨੇਮੋਦੀ ਸਰਕਾਰ ਖਿਲਾਫ਼ ਵਿੱਢਿਆ ਵੱਡਾ ਅੰਦੋਲਨ , ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਵੱਖਰਾ -ਵੱਖਰਾ ਬਿਆਨ ਦੇ ਰਹੇ ਹਨ। ਪ੍ਰਧਾਨ ਮੰਤਰੀ ਸੰਵਾਦ ਦੀ ਗੱਲ ਕਰ ਰਹੇ ਹਨ ,ਜਦਕਿ ਕੇਂਦਰੀ ਮੰਤਰੀ ਸ਼ਰਤਾਂ ਰੱਖ ਕੇ ਗੱਲਬਾਤ ਦੇ ਦਰਵਾਜ਼ੇ ਬੰਦਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੱਲ ਮੰਨੀ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਲਈ ਬਣਾਏ ਗਏ ਹਨ। ਵੱਖਰੀ ਮੰਡੀ ਵਿਵਸਥਾ ਬਾਰੇ ਵੀ ਸਰਕਾਰ ਦੀ ਨੀਅਤ ਸਾਹਮਣੇ ਆਈ ਹੈ।
Advertisment
Farmers protest on December 14 against Central Government's Farm laws 2020 ਕਿਸਾਨਾਂ ਨੇਮੋਦੀ ਸਰਕਾਰ ਖਿਲਾਫ਼ ਵਿੱਢਿਆ ਵੱਡਾ ਅੰਦੋਲਨ , ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਕਿਸਾਨ ਆਗੂਆਂ ਨੇ ਕਿਹਾ ਕਿ ਰੇਲ ਮੰਤਰੀ ਪਿਊਸ਼ ਗੋਇਲ ਨੇ ਕਾਨੂੰਨਾਂ ਨੂੰ ਵਪਾਰੀਆਂ ਲਈ ਬਣਾਏ ਜਾਣ ਦੀ ਗੱਲ ਮੰਨੀ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੁਰਕੀ ਬਾਰੇ ਵੀ ਗਲਤ ਬਿਆਨ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਮੀਨ ਦੀ ਕੁਰਕੀ ਕੀਤੇ ਜਾਣ ਦੀ ਗੱਲ ਐਕਟ 'ਚ ਸ਼ਾਮਿਲ ਹੈ। ਕਿਸਾਨ ਆਗੂਆਂ ਨੇ ਕੇਂਦਰ ਨੂੰ ਸਵਾਲ ਕਰਦਿਆਂ ਕਿਹਾ ਕਿ ਕਾਨੂੰਨ ਰੱਦ ਕਰਨ 'ਚ ਸਰਕਾਰ ਦਾ ਨੁਕਸਾਨ ਕੀ ਹੈ ,ਸਾਨੂੰ ਜਵਾਬ ਦਿੱਤਾ ਜਾਵੇ। Farmers protest on December 14 against Central Government's Farm laws 2020 ਕਿਸਾਨਾਂ ਨੇਮੋਦੀ ਸਰਕਾਰ ਖਿਲਾਫ਼ ਵਿੱਢਿਆ ਵੱਡਾ ਅੰਦੋਲਨ , ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਹਾ ਸੀ ਕਿ 12 ਦਸੰਬਰ ਨੂੰ ਦਿੱਲੀ-ਜੈਪੁਰ, ਦਿੱਲੀ-ਆਗਰਾ ਹਾਈਵੇਅ ਨੂੰ ਬੰਦ ਕੀਤਾ ਜਾਵੇਗਾ। 12 ਦਸੰਬਰ ਨੂੰ ਪੂਰੇ ਦੇਸ਼ 'ਚ ਟੋਲ ਪਲਾਜ਼ੇ ਫਰੀ ਕਰ ਦਿੱਤੇ ਜਾਣਗੇ ਅਤੇ 14 ਦਸੰਬਰ ਨੂੰ ਕਿਸਾਨਾਂ ਵੱਲੋਂ ਦੇਸ਼ ਭਰ 'ਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ 14 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਾਰੇ ਮਾਰਗਾਂ ਨੂੰ ਬੰਦ ਕਰ ਦੇਣਗੇ ਅਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਨਾਲ-ਨਾਲ ਭਾਜਪਾ ਦੇ ਜ਼ਿਲ੍ਹਾ ਦਫ਼ਤਰਾਂ ਦਾ ਘਿਰਾਓ ਕਰਨਗੇ। -PTCNews publive-image-
punjab-news punjabi-news news-in-punjabi delhi-farmer-protest dilli-chalo farmbill-2020 farmers-protest-delhi
Advertisment

Stay updated with the latest news headlines.

Follow us:
Advertisment