Thu, Apr 25, 2024
Whatsapp

ਜੰਡਿਆਲਾ ਗੁਰੂ ਰੇਲ ਟਰੈਕ 'ਤੇ ਡਟੇ ਕਿਸਾਨ , ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ

Written by  Shanker Badra -- November 24th 2020 09:25 AM -- Updated: November 24th 2020 09:26 AM
ਜੰਡਿਆਲਾ ਗੁਰੂ ਰੇਲ ਟਰੈਕ 'ਤੇ ਡਟੇ ਕਿਸਾਨ , ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ

ਜੰਡਿਆਲਾ ਗੁਰੂ ਰੇਲ ਟਰੈਕ 'ਤੇ ਡਟੇ ਕਿਸਾਨ , ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ

ਜੰਡਿਆਲਾ ਗੁਰੂ ਰੇਲ ਟਰੈਕ 'ਤੇ ਡਟੇ ਕਿਸਾਨ , ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ:ਬਿਆਸ : ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲਵੇ ਸਟੇਸ਼ਨ ਜੰਡਿਆਲਾ ਗੁਰੂ ਵਿਖੇ ਰੇਲ ਟਰੈਕ 'ਤੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਯਾਤਰੀ ਗੱਡੀਆਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ।  ਜਾਣਕਾਰੀ ਅਨੁਸਾਰ ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦੇਸੰਘਰਸ਼ ਦੇ ਚੱਲਦਿਆਂਮੁੰਬਈਤੋਂ ਪੁੱਜੀ ਗੋਲਡਨ ਟੈਂਪਲ ਐਕਸਪ੍ਰੈਸ ਨੂੰ ਰੇਲਵੇ ਸਟੇਸ਼ਨ ਬਿਆਸ ਵਿਖੇ ਰੋਕਿਆ ਗਿਆ ਹੈ। ਕਿਸਾਨਾਂ ਨੇ ਯਾਤਰੀ ਗੱਡੀ ਨੂੰ ਅੱਗੇ ਲੰਘਣ ਲਈ ਸਾਫ਼ ਮਨ੍ਹਾ ਕਰ ਦਿੱਤਾ ਹੈ ਅਤੇ 2 ਘੰਟੇ ਟ੍ਰੇਨ ਬਿਆਸਰੁਕੀ ਰਹੀ। [caption id="attachment_451781" align="alignnone" width="700"]Farmers Protest on Jandiala Guru railway track, Golden Temple Mail from Mumbai Beas Stop ਜੰਡਿਆਲਾ ਗੁਰੂ ਰੇਲ ਟਰੈਕ 'ਤੇ ਡਟੇ ਕਿਸਾਨ , ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ[/caption] ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ। ਪੰਜਾਬ ਨਾਲ ਸਬੰਧਿਤ ਯਾਤਰੀਆਂ ਨੇ ਕਿਸਾਨਾਂ ਦੇ ਧਰਨੇ ਨੂੰ ਜਾਇਜ਼ ਦੱਸਿਆ ਹੈ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣ ਦੀ ਅਪੀਲ ਕੀਤੀ ਹੈ। ਮਾਲ ਗੱਡੀਆਂ ਨੂੰ ਰਸਤਾ ਦੇਣ ਲਈ ਕੁਝ ਸਮੇਂ ਲਈ ਕਿਸਾਨਾਂ ਨੇ ਰੇਲ ਟਰੈਕ ਖਾਲੀ ਕੀਤਾ ਹੈ। 2 ਮਾਲ ਗੱਡੀਆਂ ਲੰਘਣ ਤੋਂ ਬਾਅਦ ਕਿਸਾਨ ਮੁੜ ਟਰੈਕ 'ਤੇ ਬੈਠਣਗੇ। ਯਾਤਰੀ ਗੱਡੀਆਂ ਨੂੰ ਲਾਂਘਾ ਨਹੀਂ ਦਿੱਤਾ ਜਾਵੇਗਾ। [caption id="attachment_451783" align="aligncenter" width="700"]Farmers Protest on Jandiala Guru railway track, Golden Temple Mail from Mumbai Beas Stop ਜੰਡਿਆਲਾ ਗੁਰੂ ਰੇਲ ਟਰੈਕ 'ਤੇ ਡਟੇ ਕਿਸਾਨ , ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ[/caption] ਬਿਆਸ ਪਹੁੰਚੀ ਗੋਲਡਨ ਟੈਂਪਲ ਮੇਲ ਹੁਣ ਵਾਇਆ ਤਰਨਾਤਰਨ ਹੋ ਕੇ ਅੰਮ੍ਰਿਤਸਰ ਜਾਵੇਗੀ। ਗੋਲਡਨ ਟੈਂਪਲ ਮੇਲ 'ਚ ਅੰਮ੍ਰਿਤਸਰ ਆਉਣ ਵਾਲੇ 427 ਯਾਤਰੀਆਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਯਾਤਰੀ ਗੱਡੀਆਂ ਦੀ ਅੰਮ੍ਰਿਤਸਰ ਤੋਂ ਆਵਾਜਾਈ 'ਤੇ ਸਵਾਲੀਆ ਨਿਸ਼ਾਨ ਲੱਗਿਆ ਹੈ। ਬਾਕੀ ਯਾਤਰੀ ਗੱਡੀਆਂ ਚਲਾਉਣ ਸਬੰਧੀ ਪ੍ਰਸਾਸ਼ਨ ਵਲੋਂ ਰੇਲਵੇ ਨਾਲ ਵਿਚਾਰ ਕੀਤਾ ਜਾਵੇਗਾ। [caption id="attachment_451782" align="aligncenter" width="700"]Farmers Protest on Jandiala Guru railway track, Golden Temple Mail from Mumbai Beas Stop ਜੰਡਿਆਲਾ ਗੁਰੂ ਰੇਲ ਟਰੈਕ 'ਤੇ ਡਟੇ ਕਿਸਾਨ , ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ[/caption] ਇਸ ਮਗਰੋਂ ਇਸ ਗੱਡੀ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ। ਅੱਜ ਸਵੇਰੇ ਕਰੀਬ 5:50 ਵਜੇ ਇਸ ਟਰੇਨ ਨੂੰ ਵਾਇਆ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਰਾਹੀਂ ਰਵਾਨਾ ਕੀਤਾ ਗਿਆ, ਕਿਉਂਕਿ ਜੰਡਿਆਲਾ ਵਿਖੇ ਅਜੇ ਵੀ ਕਿਸਾਨਾਂ ਵੱਲੋਂ ਜਾਰੀ ਧਰਨੇ ਕਾਰਨ ਇਸ ਗੱਡੀ ਨੂੰ ਇਸ ਰੂਟ 'ਤੇ ਭੇਜਣਾ ਮੁਨਾਸਿਬ ਨਹੀਂ ਸੀ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਰਾ ਅਤੇ ਐਸ.ਐਸ.ਪੀ ਦਿਹਾਤੀ ਧਰੁਵ ਦਹਿਆ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਪਹੁੰਚੇ ਹਨ। -PTCNews


Top News view more...

Latest News view more...