ਮੁੱਖ ਖਬਰਾਂ

ਸੰਸਦ ਭਵਨ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਹੋਵੇਗਾ ਪ੍ਰਦਰਸ਼ਨ: ਰਾਕੇਸ਼ ਟਿਕੈਤ

By Baljit Singh -- July 14, 2021 5:07 pm -- Updated:Feb 15, 2021

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਲੀਡਰ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਕਿ ਮੌਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਣ ਤੋਂ ਬਾਅਦ ਕਿਸਾਨ ਸੰਸਦ ਵਿੱਚ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, “ਉੱਥੇ (ਸੰਸਦ) 200 ਲੋਕ ਬੱਸ ਰਾਹੀਂ ਜਾਣਗੇ। ਅਸੀਂ ਇਸ ਲਈ ਭੁਗਤਾਨ ਕਰਾਂਗੇ। ਜਦੋਂ ਤੱਕ ਸਦਨ ਦੀ ਕਾਰਵਾਈ ਚੱਲੇਗੀ ਅਸੀਂ ਸੰਸਦ ਬਾਹਰ ਬੈਠਾਂਗੇ। ਇਹ ਸ਼ਾਂਤਮਈ ਪ੍ਰਦਰਸ਼ਨ ਹੋਏਗਾ। ਅੱਜ ਸਾਡੀ ਮੀਟਿੰਗ ਹੋਵੇਗੀ ਤੇ ਅਸੀਂ ਇੱਕ ਰਣਨੀਤੀ ਤਿਆਰ ਕਰਾਂਗੇ।"

ਪੜੋ ਹੋਰ ਖਬਰਾਂ: ਕੇਂਦਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਗਿਫਟ, DA 17 ਫੀਸਦੀ ਤੋਂ ਵਧਾ ਕੇ ਕੀਤਾ 28 ਫੀਸਦੀ

ਸਾਂਝੇ ਕਿਸਾਨ ਮੋਰਚੇ (ਐਸਕੇਐਮ) ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਛੱਤੀਸਗੜ੍ਹ ਤੇ ਕਰਨਾਟਕ ਦੇ ਕਿਸਾਨ ਤੇ ਆਗੂ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੰਸਦ ਦੇ ਬਾਹਰ 'ਕਾਨੂੰਨੀ ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ' ਵਿੱਚ ਹਿੱਸਾ ਲੈਣਗੇ।"ਐਸਕੇਐਮ ਨੇ ਗੈਰ ਐਨਡੀਏ ਸੰਸਦ ਮੈਂਬਰਾਂ ਨੂੰ 17 ਜੁਲਾਈ ਨੂੰ ਆਪਣੇ ਦਫ਼ਤਰਾਂ ਜਾਂ ਸਰਕਾਰੀ ਰਿਹਾਇਸ਼ਾਂ ਲਈ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਦਨ ਅੰਦਰ ਕਿਸਾਨਾਂ ਦੇ ਮੁੱਦੇ ਨੂੰ ਉਠਾਉਣ। ਐਸਕੇਐਮ ਨੇ ਕਿਹਾ, "ਜੇ ਵਿਰੋਧੀ ਪਾਰਟੀਆਂ ਕਿਸਾਨੀ ਦੀ ਹਮਾਇਤ ਲਈ ਗੰਭੀਰ ਹਨ, ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਵਿਰੁੱਧ ਬੋਲਣਾ ਚਾਹੀਦਾ ਹੈ।" ਉਨ੍ਹਾਂ ਨੂੰ ਇਹ ਮੁੱਦਾ ਉਸੇ ਭਾਵਨਾ ਨਾਲ ਉਠਾਉਣਾ ਚਾਹੀਦਾ ਹੈ ਜਿਵੇਂ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਸਰਹੱਦਾਂ ਤੇ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।"

ਪੜੋ ਹੋਰ ਖਬਰਾਂ: ਕੇਂਦਰ ਦੀ ਸੂਬਿਆਂ ਲਈ ਐਡਵਾਈਜ਼ਰੀ, ਕਿਹਾ-ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਕਰੋ ਸਖ਼ਤੀ

ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਤਿੰਨ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ, ਮੌਨਸੂਨ ਮਹੀਨੇ 'ਚ ਵੀ ਇੱਥੇ ਹੀ ਡਟੇ ਹੋਏ ਹਨ। ਕਿਸਾਨਾਂ ਦੇ ਤੰਬੂ ਦੀਆਂ ਛੱਤਾਂ ਮੈਟਲ ਨਾਲ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ, ਬੈਟਰੀ ਨਾਲ ਚੱਲਣ ਵਾਲੀਆਂ ਲਾਈਟਾਂ ਦੀ ਖਰੀਦ ਕੀਤੀ ਗਈ ਹੈ। ਕਿਸਾਨ ਪਾਣੀ ਦੀ ਖੜੋਤ ਤੋਂ ਬਚਣ ਲਈ ਸਫਾਈ ਅਭਿਆਨ ਚਲਾ ਰਹੇ ਹਨ। ਕਿਸਾਨ ਆਪਣਾ ਵਿਰੋਧ ਪ੍ਰਦਰਸ਼ਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਲਿਜਾਣ ਦੀ ਯੋਜਨਾ ਬਣਾ ਰਹੇ ਹਨ।

ਪੜੋ ਹੋਰ ਖਬਰਾਂ: ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਹਨੀ ਟਰੈਪ ’ਚ ਫਸਾ ਮਹਿਲਾ ਕਰ ਰਹੀ ਸੀ ਬਲੈਕਮੇਲ

-PTC News