Tue, Apr 23, 2024
Whatsapp

ਪੰਜਾਬ 'ਚ ਲੋਕਾਂ ਨੇ ਕੱਟੇ Jio ਟਾਵਰਾਂ ਦੇ ਬਿਜਲੀ ਕੁਨੈਕਸ਼ਨ , ਦਫ਼ਤਰ ਵੀ ਕਰਵਾਏ ਬੰਦ

Written by  Shanker Badra -- December 23rd 2020 03:09 PM
ਪੰਜਾਬ 'ਚ ਲੋਕਾਂ ਨੇ ਕੱਟੇ Jio ਟਾਵਰਾਂ ਦੇ ਬਿਜਲੀ ਕੁਨੈਕਸ਼ਨ , ਦਫ਼ਤਰ ਵੀ ਕਰਵਾਏ ਬੰਦ

ਪੰਜਾਬ 'ਚ ਲੋਕਾਂ ਨੇ ਕੱਟੇ Jio ਟਾਵਰਾਂ ਦੇ ਬਿਜਲੀ ਕੁਨੈਕਸ਼ਨ , ਦਫ਼ਤਰ ਵੀ ਕਰਵਾਏ ਬੰਦ

ਪੰਜਾਬ 'ਚ ਲੋਕਾਂ ਨੇ ਕੱਟੇ Jio ਟਾਵਰਾਂ ਦੇ ਬਿਜਲੀ ਕੁਨੈਕਸ਼ਨ , ਦਫ਼ਤਰ ਵੀ ਕਰਵਾਏ ਬੰਦ : ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਸੇਕ ਹੁਣ ਕਾਰਪੋਰੇਟ ਘਰਾਣਿਆਂ ਨੂੰ ਲੱਗਣ ਲੱਗਾ ਹੈ। ਕਿਸਾਨ ਅੰਦੋਲਨ ਕਰਕੇ ਲੋਕ ਪੰਜਾਬ ਦੇ ਪਿੰਡਾਂ ਵਿੱਚ ਜੀਓ ਮੋਬਾਈਲ ਕੰਪਨੀ ਦੇ ਕੁਨੈਕਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹੋਰ ਸਾਮਾਨ ਦਾ ਬਾਈਕਾਟ ਕਰਨ ਲੱਗੇ ਹਨ। ਪੰਜਾਬ 'ਚ ਲੱਗੇ ਜੀਓ ਮੋਬਾਈਲ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਸਿਲਸਿਲਾ ਆਮ ਹੋ ਗਿਆ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਲੋਕਾਂ ਵੱਲੋਂ ਜੀਓ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ ਤੇ ਜੀਓ ਕੰਪਨੀ ਦੇ ਕਸਟਮਰ ਕੇਅਰ ਸੈਂਟਰ ਵੀ ਬੰਦ ਕਰਵਾਏ ਜਾ ਰਹੇ ਹਨ। [caption id="attachment_460247" align="aligncenter" width="300"]Farmers Protest : People cut off power connections to Jio towers and shut down offices in Punjab ਪੰਜਾਬ 'ਚ ਲੋਕਾਂ ਨੇ ਕੱਟੇ Jio ਟਾਵਰਾਂ ਦੇ ਬਿਜਲੀ ਕੁਨੈਕਸ਼ਨ , ਦਫ਼ਤਰ ਵੀ ਕਰਵਾਏ ਬੰਦ[/caption] ਹੋਰ ਖ਼ਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :  ਇਸੇ ਦੌਰਾਨ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਤੇ ਸੀਮਾਵਰਤੀ ਪਿੰਡ ਹਜਾਰਾ ਸਿੰਘ ਵਾਲਾ 'ਚ ਕਿਸਾਨ ਮਜ਼ਦੂਰਾਂ ਨੇ ਜੀਓ ਦੇ ਟਾਵਰਾਂ ਦੇ ਕੁਨੈਕਸ਼ਨ ਕੱਟੇ ਅਤੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਕਕਾਰ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ , ਓਦੋਂ ਤੱਕ ਉਹ ਜੀਓ ਦੇ ਟਾਵਰ ਨਹੀਂ ਚੱਲਣ ਦੇਣਗੇ। ਕਿਸਾਨ ਆਗੂਆਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਲੋਕਾਂ ਨੂੰ ਆਪਣਾ ਸੰਦੇਸ਼ ਵੀ ਦਿੱਤਾ ਹੈ ਕਿ ਸਾਰੇ ਵਰਗਾਂ ਦੇ ਲੋਕ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੂੰਹਤੋੜ ਜਵਾਬ ਦੇਣ। [caption id="attachment_460246" align="aligncenter" width="300"]Farmers Protest : People cut off power connections to Jio towers and shut down offices in Punjab ਪੰਜਾਬ 'ਚ ਲੋਕਾਂ ਨੇ ਕੱਟੇ Jio ਟਾਵਰਾਂ ਦੇ ਬਿਜਲੀ ਕੁਨੈਕਸ਼ਨ , ਦਫ਼ਤਰਵੀ ਕਰਵਾਏਬੰਦ[/caption] ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਜੀਓ ਕੰਪਨੀ ਦਾ ਟਾਵਰ ਬੰਦ ਕਰਕੇ ਆਪਣਾ ਜਿੰਦਾ ਲਗਾ ਦਿੱਤਾ ਹੈ ਤੇ ਕਾਰਪੋਰੇਟ ਘਰਾਣਿਆਂ ਅਤੇ ਕੇਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਬਠਿੰਡਾ ਦੇ ਪਿੰਡ ਕੋਟਾ ਨੱਠਾ ਸਿੰਘ ਵਿੱਚ ਵੀ ਕਿਸਾਨਾਂ ਨੇ ਜੀਓ ਕੰਪਨੀ ਦਾ ਟਾਵਰ ਬੰਦ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਮਾਨਸਾ 'ਚ ਵੀਜੀਓ ਕੰਪਨੀ ਦਾ ਦਫ਼ਤਰ ਤੇ ਸਟੋਰ ਨੂੰ ਬੰਦ ਕਰਕੇਕਾਰਪੋਰੇਟ ਘਰਾਣਿਆਂ ਅਤੇ ਕੇਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। [caption id="attachment_460248" align="aligncenter" width="300"]Farmers Protest : People cut off power connections to Jio towers and shut down offices in Punjab ਪੰਜਾਬ 'ਚ ਲੋਕਾਂ ਨੇ ਕੱਟੇ Jio ਟਾਵਰਾਂ ਦੇ ਬਿਜਲੀ ਕੁਨੈਕਸ਼ਨ , ਦਫ਼ਤਰਵੀ ਕਰਵਾਏਬੰਦ[/caption] ਹੋਰ ਖ਼ਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਕਿਸਾਨ ਅੰਦੋਲਨ ਵਿਚਾਲੇ ਹੁਣ ਰਿਲਾਇੰਸ ਜੀਓ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਰੋਜ਼ਾਨਾ ਜੀਓ ਦੇ ਕਨੈਕਸ਼ਨ ਹੋਰ ਕੰਪਨੀਆਂ ਵਿੱਚ ਪੋਰਟ ਕਰਵਾ ਰਹੇ ਹਨ। ਹੁਣ ਜਿਹੜੇ ਲੋਕਾਂ ਕੋਲ ਜੀਓ ਕੁਨੈਕਸ਼ਨ ਸਨ, ਉਨ੍ਹਾਂ ਦੀਆਂ ਸੇਵਾਵਾਂ ਵੀ ਠੱਪ ਹੁੰਦੀਆਂ ਜਾ ਰਹੀਆਂ ਹਨ। ਇਸ ਦੇ ਇਲਾਵਾ ਪਿੰਡਾਂ ਦੇ ਗੁਰਦੁਆਰੇ ਤੋਂ ਜੀਓ ਮੋਬਾਈਲ ਕੁਨੈਕਸ਼ਨ ਧਾਰਕਾਂ ਨੂੰ ਨੰਬਰ ਕਿਸੇ ਹੋਰ ਕੰਪਨੀ ਵਿੱਚ ਪੋਰਟ ਕਰਵਾਉਣ ਤੇ ਘਰਾਂ 'ਚ ਲੱਗੇ ਰਿਲਾਇੰਸ ਕੰਪਨੀ ਦੇ ਕੁਨੈਕਸ਼ਨ ਵੀ ਕਟਵਾਉਣ ਲਈ ਅਨਾਊਂਸਮੈਂਟ ਕਾਰਵਾਈ ਜਾ ਰਹੀ ਹੈ। -PTCNews


Top News view more...

Latest News view more...