Wed, Apr 17, 2024
Whatsapp

ਕਿਸਾਨੀ ਅੰਦੋਲਨ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਦਿੱਤਾ ਇਹ ਹਵਾਲਾ

Written by  Shanker Badra -- December 04th 2020 06:27 PM
ਕਿਸਾਨੀ ਅੰਦੋਲਨ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਦਿੱਤਾ ਇਹ ਹਵਾਲਾ

ਕਿਸਾਨੀ ਅੰਦੋਲਨ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਦਿੱਤਾ ਇਹ ਹਵਾਲਾ

ਕਿਸਾਨੀ ਅੰਦੋਲਨ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਦਿੱਤਾ ਇਹ ਹਵਾਲਾ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ‘ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਇਸ ਦੌਰਾਨ ਪਿਛਲੇ 7 ਦਿਨਾਂ ਤੋਂ ਕਿਸਾਨ ਲਗਾਤਾਰ ਕੜਾਕੇ ਦੀ ਠੰਡ 'ਚ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ ਤੇ ਦੂਜੇ ਸੂਬਿਆਂ ਤੋਂ ਕਿਸਾਨ ਵੀ ਦਿੱਲੀ ਕੂਚ ਕਰ ਰਹੇ ਹਨ।  ਇਸ ਦੌਰਾਨ ਕਿਸਾਨੀ ਅੰਦੋਲਨ ਦਾ ਮਾਮਲਾ ਹੁਣ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ। [caption id="attachment_454929" align="aligncenter" width="750"]Farmers Protest : Petition files in Supreme Court against farmers' protest ਕਿਸਾਨੀ ਅੰਦੋਲਨ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਦਿੱਤਾ ਇਹ ਹਵਾਲਾ[/caption] ਦਰਅਸਲ 'ਚ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ, ਜਿਸ 'ਚ ਦਿੱਲੀ-ਐਨ.ਸੀ.ਆਰ. ਦੇ ਸਰਹੱਦੀ ਇਲਾਕਿਆਂ 'ਚ ਡਟੇ ਕਿਸਾਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਰਿਸ਼ਭ ਸ਼ਰਮਾ ਨਾਂ ਦੇ ਵਿਅਕਤੀ ਨੇ ਦਰਜ ਕਰਾਈ ਹੈ। ਇਸ ਪਟੀਸ਼ਨ ਵਿਚ ਦਿੱਲੀ ਐਨ.ਸੀ.ਆਰ. ਵਿਚ ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਕਿਸਾਨ ਪ੍ਰਦਰਸ਼ਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। [caption id="attachment_454928" align="aligncenter" width="1200"]Farmers Protest : Petition files in Supreme Court against farmers' protest ਕਿਸਾਨੀ ਅੰਦੋਲਨ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਦਿੱਤਾ ਇਹ ਹਵਾਲਾ[/caption] ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਪ੍ਰਦਰਸ਼ਨ ਨਾਲ ਕੋਰੋਨਾ ਦੇ ਪ੍ਰਸਾਰ ਦਾ ਖ਼ਤਰਾ ਪੈਦਾ ਹੋ ਗਿਆ ਹੈ ਅਤੇਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਨਾਲ ਐਮਰਜੈਂਸੀ/ਮੈਡੀਕਲ ਸੇਵਾ ਵੀ ਪ੍ਰਭਾਵਿਤ ਹੋਈ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉੱਚ ਅਧਿਕਾਰੀਆਂ ਨੂੰ ਤੁਰੰਤ ਬਾਰਡਰ ਖੁਲ੍ਹਵਾਉਣ ਦੇ ਹੁਕਮ ਦਿੱਤੇ ਜਾਣ। ਨਾਲ ਹੀ ਕਿਸੇ ਨਿਰਧਾਰਿਤ 'ਤੇ ਸਮਾਜਿਕ ਦੂਰੀ ਅਤੇ ਮਾਸਕ ਆਦਿ ਦੇ ਨਾਲ ਪ੍ਰਦਰਸ਼ਨ ਨੂੰ ਸ਼ਿਫ਼ਟ ਕੀਤਾ ਜਾਵੇ। [caption id="attachment_454931" align="aligncenter" width="700"]Farmers Protest : Petition files in Supreme Court against farmers' protest ਕਿਸਾਨੀ ਅੰਦੋਲਨ ਖਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਦਿੱਤਾ ਇਹ ਹਵਾਲਾ[/caption] ਦੱਸ ਦੇਈਏ ਕਿ 5 ਦਸੰਬਰ ਨੂੰ ਕਿਸਾਨਾਂ ਦੀ ਮੁੜ ਕੇਂਦਰ ਸਰਕਾਰ ਨਾਲ ਮੀਟਿੰਗ ਹੋਵੇਗੀ। ਕਿਸਾਨ ਜਥੇਬੰਦੀਆਂ ਨੇ 5 ਦਸੰਬਰ ਦੀ ਮੀਟਿੰਗ ਵਿਚ ਜਾਣ ਦਾ ਫੈਸਲਾ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ 8 ਦਸੰਬਰ ਨੂੰ ਭਾਰਤ ਬੰਦ ਕਰਨ ਦਾ ਫੈਸਲਾ ਵੀ ਲਿਆ ਹੈ। ਇਸ ਦੇ ਇਲਾਵਾ 5 ਦਸੰਬਰ ਨੂੰ ਕਾਰਪੋਰੇਟ ਘਰਾਣਿਆਂ ਸਮੇਤ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ।  7 ਦਸੰਬਰ ਨੂੰ ਖਿਡਾਰੀਆਂ ਸਮੇਤ ਹਰੇਕ ਵਰਗ ਦੀਆਂ ਸਖਸ਼ੀਅਤਾਂ ਆਪਣੇ ਸਨਮਾਨ ਮੈਡਲ ਵਾਪਸ ਕਰਨਗੇ। -PTCNews


Top News view more...

Latest News view more...