ਮੁੱਖ ਖਬਰਾਂ

ਅੰਮ੍ਰਿਤਸਰ ਦੇ ਪੁਤਲੀਘਰ 'ਚ ਜਿਮ ਦਾ ਉਦਘਾਟਨ ਕਰਨ ਆਏ ਸ਼ਵੇਤ ਮਲਿਕ ਦਾ ਲੋਕਾਂ ਨੇ ਕੀਤਾ ਘਿਰਾਓ

By Shanker Badra -- January 15, 2021 6:09 pm

ਅੰਮ੍ਰਿਤਸਰ : ਸੁਪਰੀਮ ਕੋਰਟ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ 'ਤੇ ਰੋਕ ਲਾਏ ਜਾਣ ਦੇ ਬਾਵਜੂਦ ਵੀ ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਜਿੱਥੇ ਕਿਸਾਨ ਪਿਛਲੇ 50 ਦਿਨਾਂ ਤੋਂ ਦਿੱਲੀ ਦੀਆਂ ਵੱਖ -ਵੱਖ ਸਰਹੱਦਾਂ 'ਤੇ ਡਟੇ ਹੋਏ ਹਨ ,ਓਥੇ ਹੀ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਘਿਰਾਓ ਲਗਾਤਾਰ ਜਾਰੀ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ

Farmers Protest : Shwait Malik Against Protest in Putlighar , Amritsar ਅੰਮ੍ਰਿਤਸਰ ਦੇ ਪੁਤਲੀਘਰ 'ਚ ਜਿਮ ਦਾ ਉਦਘਾਟਨ ਕਰਨ ਆਏ ਸ਼ਵੇਤ ਮਲਿਕ ਦਾ ਲੋਕਾਂ ਨੇ ਕੀਤਾ ਘਿਰਾਓ

ਇਸ ਦੌਰਾਨ ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਦੇ ਜ਼ੋਨ ਨੰਬਰ ਪੰਜ ਦੀ ਪਾਰਕ ਵਿਚ ਜਿਮ ਦਾ ਉਦਘਾਟਨ ਕਰਨ ਆਏ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਇਲਾਕਾ ਵਾਸੀਆਂ ਦੇ ਵਿਰੋਧ ਕਾਰਨ ਬੇਰੰਗ ਮੁੜਨਾ ਪਿਆ ਹੈ। ਇਸ ਦੌਰਾਨ ਇਲਾਕਾ ਵਾਸੀਆਂ ਨੇ ਇਹ ਵਿਰੋਧ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੀਤਾ ਹੈ।

Farmers Protest : Shwait Malik Against Protest in Putlighar , Amritsar ਅੰਮ੍ਰਿਤਸਰ ਦੇ ਪੁਤਲੀਘਰ 'ਚ ਜਿਮ ਦਾ ਉਦਘਾਟਨ ਕਰਨ ਆਏ ਸ਼ਵੇਤ ਮਲਿਕ ਦਾ ਲੋਕਾਂ ਨੇ ਕੀਤਾ ਘਿਰਾਓ

ਇਸ ਵਿਰੋਧ ਦੀ ਸੂਚਨਾ ਮਿਲਦੇ ਸਾਰ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਕੇ ਉਤੇ ਪਹੁੰਚ ਗਈ। ਐੱਮਪੀ ਸ਼ਵੇਤ ਮਲਿਕ ਨਾਲ ਇਸ ਮੌਕੇ ਹਲਕਾ ਪੱਛਮੀ ਦੇ ਇੰਚਾਰਜ ਰਾਕੇਸ਼ ਗਿੱਲ, ਸਾਬਕਾ ਕੌਂਸਲਰ ਮੀਨੂੰ ਸਹਿਗਲ, ਜਤਿੰਦਰਪਾਲ ਸਿੰਘ ਗੋਲੂ, ਰਣਧੀਰ ਸਿੰਘ ਗੋਰਾ ਰੰਧਾਵਾ ਆਦਿ ਮੌਜੂਦ ਸਨ।

Farmers Protest : Shwait Malik Against Protest in Putlighar , Amritsar ਅੰਮ੍ਰਿਤਸਰ ਦੇ ਪੁਤਲੀਘਰ 'ਚ ਜਿਮ ਦਾ ਉਦਘਾਟਨ ਕਰਨ ਆਏ ਸ਼ਵੇਤ ਮਲਿਕ ਦਾ ਲੋਕਾਂ ਨੇ ਕੀਤਾ ਘਿਰਾਓ

ਦੱਸ ਦੇਈਏ ਕਿ ਕੇਂਦਰ ਸਰਕਾਰ ਵਿਚਾਲੇ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕਾਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ। ਕਿਸਾਨਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪਿੰਡ -ਪਿੰਡ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਵੱਲੋਂ 26 ਜਨਵਰੀ ਭਾਵ ਗਣਤੰਤਰ ਦਿਵਸ 'ਤੇ ਸ਼ਾਂਤੀਪੂਰਵਕ ਟਰੈਕਟਰ ਪਰੇਡ ਕੀਤੀ ਜਾਵੇਗੀ।
-PTCNews

  • Share