ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਮਿਲੇ ਕਿਸੇ ਵੀ ਸੱਦੇ ਤੋਂ ਕੀਤਾ ਇੰਨਕਾਰ,ਦਿੱਲੀ ਘਿਰਾਓ ਜਾਰੀ ਰੱਖਣ ਦਾ ਫ਼ੈਸਲਾ

Farmers Protest Singhu border against the Central Government's Farm laws 2020
ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਮਿਲੇ ਕਿਸੇ ਵੀ ਸੱਦੇ ਤੋਂ ਕੀਤਾ ਇੰਨਕਾਰ,ਦਿੱਲੀ ਘਿਰਾਓ ਜਾਰੀ ਰੱਖਣ ਦਾ ਫ਼ੈਸਲਾ

ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਮਿਲੇ ਕਿਸੇ ਵੀ ਸੱਦੇ ਤੋਂ ਕੀਤਾ ਇੰਨਕਾਰ,ਦਿੱਲੀ ਘਿਰਾਓ ਜਾਰੀ ਰੱਖਣ ਦਾ ਫ਼ੈਸਲਾ:ਨਵੀਂ ਦਿੱਲੀ : ਦਿੱਲੀ ‘ਚ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਅੰਦੋਲਨ ਲਗਾਤਾਰ 5ਵੇਂ ਦਿਨ ਵੀ ਜਾਰੀ ਹੈ। ਵੱਡੀ ਗਿਣਤੀ ਵਿਚ ਕਿਸਾਨ ਟਿਕਰੀ ਅਤੇ ਸਿੰਘੂ ਬਾਰਡਰਾਂ ‘ਤੇ ਡਟੇ ਹੋਏ ਹਨ।  ਇਸ ਦੌਰਾਨ ਪਿਛਲੇ ਚਾਰ ਦਿਨਾਂ ਤੋਂ ਕਿਸਾਨ ਲਗਾਤਾਰ ਕੜਾਕੇ ਦੀ ਠੰਡ ‘ਚ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ ਤੇ ਦੂਜੇ ਸੂਬਿਆਂ ਤੋਂ ਕਿਸਾਨ ਵੀ ਦਿੱਲੀ ਧਰਨੇ ‘ਚ ਪਹੁੰਚੇ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ।

Farmers Protest Singhu border against the Central Government's Farm laws 2020
ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਮਿਲੇ ਕਿਸੇ ਵੀ ਸੱਦੇ ਤੋਂ ਕੀਤਾ ਇੰਨਕਾਰ,ਦਿੱਲੀ ਘਿਰਾਓ ਜਾਰੀ ਰੱਖਣ ਦਾ ਫ਼ੈਸਲਾ

ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਸਾਨੂੰ ਖਦੇੜਨ ਲਈ ਬੀਐਸਐਫ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ,ਜਿਸ ਵਿੱਚ ਫੈਸਲਾ ਲਿਆ ਗਿਆ ਹੈ ਕਿ ਅਸੀ ਕੇਂਦਰ ਦਾ ਸੱਦਾ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅਮਿਤ ਸ਼ਾਹ ਨਾਲ ਮੀਟਿੰਗ ਨਹੀਂ ਹੋ ਰਹੀ ਹੈ। ਬੁੱਟਾ ਸਿੰਘ ਨੇ ਕਿਹਾ ਅਮਿਤ ਸ਼ਾਹ ਦਾ ਕੱਲ ਦੀ ਮੀਟਿੰਗ ਲਈ ਸੱਦਾ ਆਇਆ ਹੈ।ਉਨ੍ਹਾਂ ਕਿਹਾ ਬਿਨ੍ਹਾਂ ਸ਼ਰਤ ਅਤੇ ਸਾਰੀਆਂ ਜਥੇਬੰਦੀਆਂ ਨੂੰ ਬੁਲਾਉਣਗੇ ਤਾਂ ਕੱਲ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ।

Farmers Protest Singhu border against the Central Government's Farm laws 2020
ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਮਿਲੇ ਕਿਸੇ ਵੀ ਸੱਦੇ ਤੋਂ ਕੀਤਾ ਇੰਨਕਾਰ,ਦਿੱਲੀ ਘਿਰਾਓ ਜਾਰੀ ਰੱਖਣ ਦਾ ਫ਼ੈਸਲਾ

ਜੋਗਿੰਦਰ ਯਾਦਵ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕੇਂਦਰ ਦੇ ਪੰਜ ਝੂਠ ਸਾਹਮਣੇ ਲਿਆਂਦੇ ਹਨ ਤੇ ਕੋਈ ਵੀ ਵਿਚੋਲੀਆ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਕੋਲ ਆਪਣਾ ਦਿਮਾਗ ਹੈ। ਇਹ ਸਿਰਫ਼ ਪੰਜਾਬ ਦਾ ਅੰਦੋਲਨ ਨਹੀਂ ਹੈ ,ਇਸ ਅੰਦੋਲਨ ਵਿੱਚ ਹਰਿਆਣਾ ,ਯੂਪੀ,ਇੰਦੌਰ ਅਤੇ ਉਤਰਾਖੰਡ ਦੇ ਕਿਸਾਨ ਵੀ ਆਏ ਹਨ।ਜੋਗਿੰਦਰ ਯਾਦਵ ਨੇ ਕਿਹਾ ਕਿ ਹਰਿਆਣਾ ਦੇ ਹਰ ਘਰ ਦਾ ਬੰਦਾ ਅੰਦੋਲਨ ਵਿੱਚ ਆਵੇਗਾ। ਪੰਜਾਬ ਦੇ ਕਿਸਾਨਾਂ ਨੇ ਇਸ ਕਿਸਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਅਤੇ ਸਾਡੀ ਭੀੜ ਨਹੀਂ ਸਾਡਾ ਸਮੂਹ ਹੈ।

Farmers Protest Singhu border against the Central Government's Farm laws 2020
ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਮਿਲੇ ਕਿਸੇ ਵੀ ਸੱਦੇ ਤੋਂ ਕੀਤਾ ਇੰਨਕਾਰ,ਦਿੱਲੀ ਘਿਰਾਓ ਜਾਰੀ ਰੱਖਣ ਦਾ ਫ਼ੈਸਲਾ

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨ ਮੋਰਚੇ ਦੀ ਅਗਵਾਈ ਕਰ ਰਿਹਾ ਹੈ।ਜੋਗਿੰਦਰ ਯਾਦਵ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿਸਰਕਾਰਖਾਲਿਸਤਾਨ ਕਹਿਣਾ ਬੰਦ ਕਰੇ। ਅਸੀਂ ਲੋਕਤੰਤਰੀ ਤਰੀਕੇ ਨਾਲ ਅੰਦੋਲਨ ਕਰ ਰਹੇ ਹਾਂ, ਇਤਿਹਾਸਕ ਸਫਲਤਾ ਹੋਵੇਗੀ। ਉਨ੍ਹਾਂ ਕਿਹਾ ਕਿ ਤਿੰਨੋ ਬਿੱਲ ਵਾਪਸ ਲਓ , ਇਸ ਤੋਂ ਬਿਨ੍ਹਾਂ ਕੋਈ ਸਮਝੌਤਾ ਨਹੀਂ। ਗੁਰਨਾਮ ਸਿੰਘ ਚੰਡੋਨੀ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਕਿਸਾਨ ਆਗੂਆਂ ‘ਤੇ 307 ਦੇ ਤਿੰਨ ਪਰਚੇ ਦਰਜ ਹੋਏ ਹਨ। ਹਰਿਆਣਾ ਵਿੱਚ 30 ਤੋਂ ਵੱਧ ਕਿਸਾਨ ਆਗੂਆਂ ‘ਤੇ ਕੇਸ ਦਰਜ ਹੋਏ ਹਨ। ਗੁਰਨਾਮ ਸਿੰਘ ਚੰਡੋਨੀ ਨੇ ਕਿਹਾ ਕਿਇਹ ਜਨਤਾ ਦੀ ਲੜਾਈ ਹੈ ,ਜਨਤਾ ਵਰਸਿਸ ਕਾਰਪੋਰੇਟ ਦੀ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਦੂਜੀ ਆਜਾਦੀ ਦੀ ਲੜ੍ਹਾਈ ਹੈ।

Farmers Protest Singhu border against the Central Government's Farm laws 2020
ਕਿਸਾਨ ਜਥੇਬੰਦੀਆਂ ਨੇ ਕੇਂਦਰ ਵੱਲੋਂ ਮਿਲੇ ਕਿਸੇ ਵੀ ਸੱਦੇ ਤੋਂ ਕੀਤਾ ਇੰਨਕਾਰ,ਦਿੱਲੀ ਘਿਰਾਓ ਜਾਰੀ ਰੱਖਣ ਦਾ ਫ਼ੈਸਲਾ

ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੀ ਦਿੱਲੀ ਨੂੰ ਸੀਲ ਕੀਤਾ ਜਾਵੇਗਾ। ਸ਼ਿਵ ਕੁਮਾਰ ਕੱਕਾਨੇ ਕਿਹਾ ਕਿ ਸੰਪੂਰਨ ਕ੍ਰਾਂਤੀ ਦੀ ਦੂਜੀ ਲੜਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18 ਕਾਨੂੰਨ ਕਿਸਾਨ ਵਿਰੋਧੀ ਬਣਾਏ ਹਨ ਅਤੇ 32 ਕਾਨੂੰਨ ਮਜ਼ਦੂਰ ਵਿਰੋਧੀ ਬਣਾਏ ਹਨ ,ਮੋਦੀ ਦੇਸ਼ ਨੂੰ ਵੰਡ ਰਿਹਾ ਹੈ। ਮੋਦੀ ਹਮੇਸ਼ਾ ਮਨ ਕੀ ਬਾਤ ਕਰਦੇ ਹਨ ,ਕਦੇ ਦਿਲ ਕੀ ਬਾਤ ਨਹੀ ਕੀਤੀ। ਇਸ ਦੌਰਾਨ ਦਿੱਲੀ ਦੀ ਟਰਾਂਸਪੋਰਟ ਯੂਨੀਅਨਾਂ ਵੀ ਕਿਸਾਨਾਂ ਦੇ ਹੱਕ ‘ਚ ਨਿੱਤਰੀ ਹੈ।ਦਿੱਲੀ ਟਰੱਕ ਐਸੋਸੀਏਸ਼ਨ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾ ਮੰਨਣ ਲਈ ਅਲਟੀਮੇਟਮਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਦੋ ਦਿਨ ਬਾਅਦ ਦੇਸ਼ ਭਰ ‘ਚ ਚੱਕਾ ਜਾਮ ਕਰਾਂਗੇ।
-PTCNews