ਮੁੱਖ ਖਬਰਾਂ

ਕੇਂਦਰ ਦੇ ਪ੍ਰਪੋਜ਼ਲ 'ਤੇ ਕਿਸਾਨਾਂ ਦੀ ਕੋਰੀ 'ਨਾਂਹ',ਕੀਤੇ ਵੱਡੇ ਐਲਾਨ

By Jagroop Kaur -- December 09, 2020 5:28 pm -- Updated:December 09, 2020 5:33 pm

ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਅੱਜ ਯਾਨੀ ਬੁੱਧਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਸਿੰਘੂ ਬਾਰਡਰ ਤੋਂ ਕਾਨਫਰੰਸ 'ਚ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਪੂਰੇ ਦੇਸ਼ 'ਚ 14 ਦਸੰਬਰ ਨੂੰ ਧਰਨਾ ਦਿੱਤਾ ਹੈ। ਭਾਜਪਾ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਸਰਕਾਰ ਦਾ ਪ੍ਰਸਤਾਵ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਪੂਰੇ ਦੇਸ਼ 'ਚ ਅੰਦੋਲਨ ਤੇਜ਼ ਕੀਤਾ ਜਾਵੇਗਾ। ਜੈਪੁਰ-ਦਿੱਲੀ ਹਾਈਵੇਅ 12 ਦਸੰਬਰ ਰੋਕਿਆ ਜਾਵੇਗਾ। 12 ਦਸੰਬਰ ਨੂੰ ਟੋਲ ਪਲਾਜ਼ਾ ਵੀ ਫਰੀ ਕੀਤੇ ਜਾਣਗੇ। ਕਿਸਾਨਾਂ ਨੇ ਸਰਕਾਰੀ ਪ੍ਰਸਤਾਵ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਜੰਗ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਦੁਬਾਰਾ ਪ੍ਰਸਤਾਵ ਆਏਗਾ ਤਾਂ ਵਿਚਾਰ ਕਰਾਂਗਾ। ਕਿਸਾਨ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਗਾਰੰਟੀ ਕਾਨੂੰਨ ਬਣੇ।
ਅਡਾਨੀ ਬਣੀ ਦੇ ਮਾਲ ਅਤੇ ਟੋਲ ਦਾ ਕੀਤਾ ਜਾਵੇਗਾ ਪੂਰਨ ਤੌਰ ਤੇ ਬੰਦ

ਜੈਪੁਰ ਦਿੱਲੀ ਹਾਈਵੇ 12 ਦਸੰਬਰ ਤੱਕ ਰੋਕ ਦਿੱਤਾ ਜਾਵੇਗਾ

Farmer meeting amid Farmers Protest against farm laws 2020: Farmers rejected proposal and decided that protests across nation would continue.
ਅੰਬਾਨੀ ਅੰਡਾਨੀ ਨਾਲ ਜੁੜੇ ਵਪਾਰਾਂ ਦਾ ਹੋਵੇਗਾ ਬਾਈਕਾਟ

ਕੱਕਾ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਚ ਹਲ ਨਹੀਂ ਨਿਕਲਿਆ

ਇਕ ਤੋਂ ਬਾਅਦ ਇਕ ਅੰਦੋਲਨ ਜਾਰੀ ਰਹੇਗਾ

14 ਦਸੰਬਰ ਨੂੰ ਕੀਤਾ ਜਾਵੇਗਾ ਦੇਸ਼ ਭਰ 'ਚ ਧਰਨਾ ਪ੍ਰਦਸ਼ਨ

ਜੀਓ ਨੈਟਵਰਕ ਬੰਦ ਕਰਨ ਲਈ ਕੀਤੇ ਜਾਣਗੇ ਘਿਰਾਓ

ਦੇਸ਼ ਭਰ ਦੇ ਭਾਜਪਾ ਆਗੂਆਂ ਦਾ ਕੀਤਾ ਜਾਵੇਗਾ ਵਿਰੋਧ

ਦੱਸਣਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਲਿਖਤੀ ਪ੍ਰਸਤਾਵ ਭੇਜਿਆ ਸੀ। ਜਿਸ ਸਰਕਾਰ 'ਤੇ 40 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਮੰਥਨ ਕੀਤਾ। ਕਿਸਾਨਾਂ ਵਲੋਂ ਇਸ ਲਿਖਤੀ ਪ੍ਰਸਤਾਵ ਨੂੰ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ। ਕਿਸਾਨਾਂ ਦੀ ਨਾਂਹ ਤੋਂ ਸਾਫ਼ ਹੋ ਗਿਆ ਹੈ ਕਿ ਉਹ ਅੰਦੋਲਨ ਦਾ ਰਾਹ ਨਹੀਂ ਛੱਡਣਗੇ। ਉੱਥੇ ਹੀ ਸਰਕਾਰ ਵੀ ਕਾਨੂੰਨ ਵਾਪਸ ਨਾ ਲੈਣ 'ਤੇ ਅਡਿੱਗ ਹੈ | ਹੁਣ ਦੇਖਣਾ ਹਵੇਗਾ ਕਿ ਆਉਣ ਵਾਲੇ ਸਮੇਂ 'ਚ ਕਿਸਾਨਾਂ ਦਾ ਸੰਘਰਸ਼ ਕੀ ਰੁੱਖ ਅਖਤਿਆਰ ਕਰਦਾ ਹੈ।

  • Share