ਮੁੱਖ ਖਬਰਾਂ

ਕਿਸਾਨ ਅੰਦੋਲਨ ਦਾ ਅੱਜ 30ਵਾਂ ਦਿਨ : ਸਰਕਾਰ ਦੀ ਚਿੱਠੀ 'ਤੇ ਅੱਜ ਫੈਸਲਾ ਲੈ ਸਕਦੇ ਹਨ ਕਿਸਾਨ

By Shanker Badra -- December 25, 2020 12:15 pm -- Updated:December 25, 2020 12:20 pm

ਕਿਸਾਨ ਅੰਦੋਲਨ ਦਾ ਅੱਜ 30ਵਾਂ ਦਿਨ : ਸਰਕਾਰ ਦੀ ਚਿੱਠੀ 'ਤੇ ਅੱਜ ਫੈਸਲਾ ਲੈ ਸਕਦੇ ਹਨ ਕਿਸਾਨ:ਨਵੀਂ ਦਿੱਲੀ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਭੇਜੇ ਸੱਦੇ ਪੱਤਰ 'ਤੇ ਅੱਜ ਕਿਸਾਨ ਫੈਸਲਾ ਕਰ ਸਕਦੇ ਹਨ। ਦਰਅਸਲ 'ਚ ਵੀਰਵਾਰ ਨੂੰ ਸਰਕਾਰ ਨੇ ਕਿਸਾਨਾਂ ਨੂੰ ਇੱਕ ਪੱਤਰ ਲਿਖਿਆ ਸੀ ,ਜਿਸ ਵਿੱਚ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਤਾਰੀਕ ਅਤੇ ਸਮਾਂ ਤੈਅ ਕਰਨ ਬਾਰੇ ਕਿਹਾ ਗਿਆ ਸੀ ਪਰ ਮੰਗਾਂ ਪੂਰੀਆਂ ਨਾ ਹੁੰਦੀਆਂ ਵੇਖ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਹਰਿਆਣਾ 'ਚ ਕਿਸਾਨਾਂ ਵੱਲੋਂ ਅੱਜ ਤੋਂ 3 ਦਿਨਾਂ ਤੱਕ ਟੋਲ ਫ੍ਰੀ ਕੀਤੇ ਜਾਣਗੇ।

Farmers Protest : Toll plazas will be free from today till December 27 in Haryana ਕਿਸਾਨ ਅੰਦੋਲਨ ਦਾ ਅੱਜ 30ਵਾਂ ਦਿਨ : ਸਰਕਾਰ ਦੀ ਚਿੱਠੀ 'ਤੇ ਅੱਜ ਫੈਸਲਾ ਲੈ ਸਕਦੇ ਹਨ ਕਿਸਾਨ

ਪੜ੍ਹੋ ਹੋਰ ਖ਼ਬਰਾਂ : ਅਮਰਜੀਤ ਕੌਰ ਦੀ ਅਗਵਾਈ ’ਚ ਕਿਸਾਨ ਔਰਤਾਂ ਨੇ ਸੰਭਾਲੀ ਭੁੱਖ ਹੜਤਾਲ ਮੋਰਚੇ ਦੀ ਕਮਾਨ

8 ਦਿਨਾਂ ਵਿਚ ਸਰਕਾਰ ਨੇ ਕਿਸਾਨਾਂ ਨੂੰ ਤੀਜੀ ਚਿੱਠੀ ਲਿੱਖੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਤਿੰਨ ਕਾਨੂੰਨ ਘੱਟੋ -ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਪ੍ਰਭਾਵਤ ਨਹੀਂ ਕਰਨਗੇ। ਇਸ ਬਾਰੇ ਲਿਖਤੀ ਭਰੋਸਾ ਦੇਣ ਲਈ ਤਿਆਰ ਹੈ ਪਰ ਇਸ ਬਾਰੇ ਖੇਤੀਬਾੜੀ ਕਾਨੂੰਨਾਂ ਤੋਂ ਇਲਾਵਾ ਨਵੀਂ ਮੰਗ ਰੱਖਣਾ ਸਹੀ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਅਜੇ ਵੀ ਗੋਲਮਾਲ ਕਰਕੇ ਉਲਝਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦੋਫ਼ਾੜ ਕਰਨ ਲਈ ਵੱਖ-ਵੱਖ ਮੀਟਿੰਗਾਂ ਕਰਨਾ ਚਾਹੁੰਦੀ ਹੈ, ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ। ਜੇਕਰ ਕੋਈ ਠੋਸ ਫੈਸਲਾ ਨਾ ਲਿਆ ਗਿਆ ਤਾਂ ਦੇਸ਼ ਭਰ ਵਿੱਚ ਅੰਦੋਲਨ ਤੇਜ਼ ਕੀਤਾ ਜਾਵੇਗਾ।

Farmers Protest : Toll plazas will be free from today till December 27 in Haryana ਕਿਸਾਨ ਅੰਦੋਲਨ ਦਾ ਅੱਜ 30ਵਾਂ ਦਿਨ : ਸਰਕਾਰ ਦੀ ਚਿੱਠੀ 'ਤੇ ਅੱਜ ਫੈਸਲਾ ਲੈ ਸਕਦੇ ਹਨ ਕਿਸਾਨ

ਓਧਰ ਕਿਸਾਨਾਂ ਨੇ ਮੰਗਾਂ ਪੂਰੀਆਂ ਨਾ ਹੁੰਦੀਆਂ ਵੇਖ ਕੇ ਮਲੋਟ, ਸੰਗਰੂਰ, ਫਿਰੋਜ਼ਪੁਰ, ਮੋਗਾ, ਪੱਟੀ, ਛੇਹਰਟਾ ਸਮੇਤ ਕਈ ਥਾਵਾਂ ‘ਤੇ ਰਿਲਾਇੰਸ ਜਿਓ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ। ਹਰਿਆਣਾ ਦੇ ਸਿਰਸਾ ਦੇ ਪਿੰਡ ਗਦਰਾਨਾ ਵਿਖੇ ਵੀ ਟਾਵਰ ਦੀ ਬਿਜਲੀ ਕੱਟ ਦਿੱਤੀ ਗਈ ਹੈ। ਇਸ ਨੂੰ ਦੇਖਦਿਆਂ ਪੁਲਿਸ ਵੀ ਉਥੇ ਪਹੁੰਚੀ ਪਰ ਕੁਨੈਕਸ਼ਨ ਬਹਾਲ ਨਹੀਂ ਕਰਵਾ ਸਕੀ। ਇਸ ਦੇ ਨਾਲ ਹੀ ਜੀਂਦ ਦੇ ਉਚਾਨਾ ਵਿਖੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਲਈ ਬਣਾਏ ਗਏ ਹੈਲੀਪੈਡ ਨੂੰ ਕਿਸਾਨਾਂ ਨੇ ਉਖਾੜ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਉਥੇ ਕਾਲੇ ਝੰਡੇ ਲਗਾਏ। ਵਿਰੋਧ ਦੇ ਮੱਦੇਨਜ਼ਰ ਡਿਪਟੀ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।

Farmers Protest : Toll plazas will be free from today till December 27 in Haryana ਕਿਸਾਨ ਅੰਦੋਲਨ ਦਾ ਅੱਜ 30ਵਾਂ ਦਿਨ : ਸਰਕਾਰ ਦੀ ਚਿੱਠੀ 'ਤੇ ਅੱਜ ਫੈਸਲਾ ਲੈ ਸਕਦੇ ਹਨ ਕਿਸਾਨ

ਦੱਸ ਦੇਈਏ ਕਿ 25, 26 ਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ੇ ਮੁਫਤ ਕੀਤੇ ਜਾਣਗੇ। ਭਾਜਪਾ ਆਗੂਆਂ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ। ਕਿਸਾਨਾਂ ਨੇ ਰਿਲਾਇੰਸ ਤੇ ਜਿਓ ਦੇ ਸਾਰੇ ਪ੍ਰੋਡਕਟ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 26 ਤੇ 27 ਤਰੀਕ ਨੂੰ ਐਨ.ਡੀ.ਏ ਦੇ ਸਹਿਯੋਗੀਆਂ ਦਾ ਘਿਰਾਉ ਕੀਤਾ ਜਾਏਗਾ ਤਾਂ ਕਿ ਉਹ ਸਰਕਾਰ ਤੇ ਕਾਨੂੰਨ ਵਾਪਿਸ ਲੈਣ ਲਈ ਦਬਾਅ ਬਣਾਉਣ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਦਸੰਬਰ ਨੂੰ ਮਨ ਕੀ ਬਾਤ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦੌਰਾਨ ਜਦੋਂ ਤੱਕ ਮੋਦੀ ਦੀ ਮਨ ਕੀ ਬਾਤ ਚੱਲੇਗੀ ,ਓਦੋਂ ਤੱਕ ਲੋਕ ਘਰਾਂ 'ਚ ਥਾਲੀਆਂ ਖੜਕਾਕੇ ਵਿਰੋਧ ਕਰਨਗੇ।

ਪੜ੍ਹੋ ਹੋਰ ਖ਼ਬਰਾਂ : ਉਤਰਾਖੰਡ ਦੇ ਕਿਸਾਨਾਂ ਦਾ ਪ੍ਰਦਰਸ਼ਨ, ਦਿੱਲੀ ਵੱਲ ਕੂਚ ਕਰਨ ਲਈ ਕਾਸ਼ੀਪੁਰ 'ਚ ਤੋੜਿਆ ਪੁਲਿਸ ਬੈਰੀਕੇਡ

Farmers Protest : Toll plazas will be free from today till December 27 in Haryana ਕਿਸਾਨ ਅੰਦੋਲਨ ਦਾ ਅੱਜ 30ਵਾਂ ਦਿਨ : ਸਰਕਾਰ ਦੀ ਚਿੱਠੀ 'ਤੇ ਅੱਜ ਫੈਸਲਾ ਲੈ ਸਕਦੇ ਹਨ ਕਿਸਾਨ

ਇਸ ਦੇ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਕਿ ਵਿਦੇਸ਼ਾਂ ’ਚ ਅੰਬੈਂਸੀਆਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 26 ਜਨਵਰੀ ਨੂੰ ਭਾਰਤ ਆਉਣ ਵਾਲੇ ਹਨ। ਜਿਸ ਕਰਕੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਲਿਖ ਰਹੇ ਹਾਂ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਆਉਣ ’ਚ ਉਦੋਂ ਤੱਕ ਰੋਕ ਦੇਣ, ਜਦੋਂ ਤੱਕ ਕਿ ਕਿਸਾਨਾਂ ਦੀਆਂ ਮੰਗਾਂ ਭਾਰਤ ਸਰਕਾਰ ਪੂਰੀਆਂ ਨਹੀਂ ਕਰ ਦਿੰਦੀ। ਕਿਸਾਨ ਆਗੂਆਂ ਨੇ ਇੰਗਲੈਂਡ ਦੇ ਐੱਮ.ਪੀ. ਤਨਮਨਜੀਤ ਢੇਸੀ ਅਤੇ ਹੋਰ ਪੰਜਾਬੀ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 'ਤੇ ਭਾਰਤ ਨਾ ਆਉਣ ’ਤੇ ਦਬਾਅ ਪਾਉਣ।
-PTCNews

  • Share