Sat, Apr 20, 2024
Whatsapp

ਦਿੱਲੀ ਕਿਸਾਨ ਧਰਨੇ ਤੋਂ ਵਾਪਸ ਪਰਤਦੇ ਸਮੇਂ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ

Written by  Shanker Badra -- December 28th 2020 12:44 PM -- Updated: December 28th 2020 12:50 PM
ਦਿੱਲੀ ਕਿਸਾਨ ਧਰਨੇ ਤੋਂ ਵਾਪਸ ਪਰਤਦੇ ਸਮੇਂ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ

ਦਿੱਲੀ ਕਿਸਾਨ ਧਰਨੇ ਤੋਂ ਵਾਪਸ ਪਰਤਦੇ ਸਮੇਂ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ

ਦਿੱਲੀ ਕਿਸਾਨ ਧਰਨੇ ਤੋਂ ਵਾਪਸ ਪਰਤਦੇ ਸਮੇਂ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ:ਮਾਨਸਾ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 33ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਠੰਡ ਵੀ ਭਾਰੀ ਪੈ ਰਹੀ ਹੈ ਤੇ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੌਰਾਨ ਮਾਨਸਾ ਤੋਂ ਮਹਿਲਾ ਮਜ਼ਦੂਰ ਆਗੂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_461443" align="aligncenter" width="300"]Farmers Protest : Farmers organizations Meeting today at 4 PM ਦਿੱਲੀ ਕਿਸਾਨ ਧਰਨੇ ਤੋਂ ਵਾਪਸ ਪਰਤਦੇ ਸਮੇਂ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦੀ ਅੱਜ ਹੋਵੇਗੀ ਅਹਿਮ ਮੀਟਿੰਗ, ਤਿਆਰ ਕੀਤੀ ਜਾਵੇਗੀ ਅਗਲੀ ਰਣਨੀਤੀ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਧਰਨੇ ਤੋਂ ਵਾਪਸ ਪਰਤਦੇ ਸਮੇਂ ਫ਼ਤਿਆਬਾਦ ਵਿਖੇ ਲੰਗਰ ਛਕਣ ਲੱਗਿਆ ਕਾਰ ਦੀ ਫੇਟ ਵੱਜਣ ਕਾਰਨ ਮਹਿਲਾ ਮਜ਼ਦੂਰ ਆਗੂ ਦੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਆਗੂ ਦੀ ਪਛਾਣ 72 ਸਾਲਾ ਮਲਕੀਤ ਕੌਰ ਦੇ ਰੂਪ 'ਚ ਹੋਈ ਹੈ ਅਤੇ ਉਹ ਮਾਨਸਾ ਦੀ ਰਹਿਣ ਵਾਲੀ ਸੀ। ਉਸ ਦੇ ਪਰਿਵਾਰ 'ਚ ਦੋ ਬੇਟੀਆਂ ਅਤੇ ਇਕ ਬੇਟਾ ਸੀ। [caption id="attachment_461440" align="aligncenter" width="241"]Farmers Protest : Farmers organizations Meeting today at 4 PM ਦਿੱਲੀ ਕਿਸਾਨ ਧਰਨੇ ਤੋਂ ਵਾਪਸ ਪਰਤਦੇ ਸਮੇਂ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ[/caption] ਦਿੱਲੀ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੀ ਮਜ਼ਦੂਰ ਮੁਕਤੀ ਮੋਰਚੇ ਦੀ ਮਹਿਲਾ ਆਗੂ ਮਲਕੀਤ ਕੌਰ ਦੀ ਫਤਿਆਬਾਦ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕਿਸਾਨ ਅੰਦੋਲਨ ਤੋਂ ਵਾਪਸ ਆ ਰਹੇ ਸਨ ਤਾਂ ਇੱਕ ਅਣਪਛਾਤੇ ਵਾਹਨ ਨੇ ਵਰਕਰ ਆਗੂ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। [caption id="attachment_461442" align="aligncenter" width="300"]Farmers Protest : Farmers organizations Meeting today at 4 PM ਦਿੱਲੀ ਕਿਸਾਨ ਧਰਨੇ ਤੋਂ ਵਾਪਸ ਪਰਤਦੇ ਸਮੇਂ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਰਾਹਤ ਬਿੱਲ 'ਤੇ ਕੀਤੇ ਦਸਤਖ਼ਤ ਦੱਸ ਦੇਈਏ ਕਿ ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ 'ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ,ਉਹ ਅੰਦੋਲਨ ਨੂੰ ਖ਼ਤਮ ਨਹੀਂ ਕਰਨਗੇ। -PTCNews


Top News view more...

Latest News view more...