ਅੰਮ੍ਰਿਤਸਰ -ਦਿੱਲੀ ਰੇਲਵੇ ਟਰੈਕ 'ਤੇ ਕਿਸਾਨਾਂ ਨੇ ਲਾਇਆ ਧਰਨਾ, ਆਵਾਜਾਈ ਠੱਪ

By Riya Bawa - September 27, 2021 3:09 pm

ਅੰਮ੍ਰਿਤਸਰ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਏ ਨੂੰ ਅਪਣਾਉਂਦੇ ਹੋਏ ਪਿਛਲੇ ਸਾਲ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ। ਸੰਯੁਕਤ ਕਿਸਾਨ ਮੋਰਚੇ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ 'ਤੇ ਅੱਜ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦਾ ਸੱਦਾ ਦਿੱਤਾ ਸੀ , ਜਿਸ ਨੂੰ ਪੰਜਾਬ ਸਮੇਤ ਦੇਸ਼ ਭਰ 'ਚ ਭਰਵਾਂ ਸਮਰਥਨ ਮਿਲਿਆ ਹੈ।

ਇਸ ਵਿਚਕਾਰ ਭਾਰਤ ਬੰਦ ਦੀ ਕਾਲ ਤੇ ਜਿਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਬਾਜ਼ਾਰ , ਸਰਕਾਰੀ ਅਦਾਰੇ ਅਤੇ ਸੜਕੀ ਆਵਾਜਾਈ ਬੰਦ ਕਰਵਾਈ ਗਈ ਹੈ, ਉਥੇ ਦੇਵੀਦਾਸ ਰੇਲਵੇ ਟਰੇਕ 'ਤੇ ਮੋਰਚਾ ਲਾ ਕੇ ਰੇਲ ਸੇਵਾ ਪ੍ਰਭਾਵਿਤ ਕੀਤੀ ਗਈ ਜਿਸ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਯਾਤਰੂਆ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ ਸਟੇਸ਼ਨ ਤੇ ਪਰੇਸ਼ਾਨ ਯਾਤਰੂਆਂ ਨੇ ਦੱਸਿਆ ਕਿ ਉਹ ਆਪਣੇ ਸ਼ਹਿਰਾਂ ਵਿਚ ਜਾਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਹਨ ਪਰ ਕਿਸਾਨ ਭਾਈਚਾਰੇ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਤੇ ਦੇਵੀ ਦਾਸ ਪੁਰਾ ਰੇਲਵੇ ਟਰੇਕ ਬੰਦ ਕਰਨ ਤੇ ਰੇਲ ਸੇਵਾ ਪ੍ਰਭਾਵਿਤ ਹੋਈ ਹੈ ਜਿਸਦੇ ਚਲਦੇ ਅਸੀਂ ਅੱਜ ਪਰੇਸ਼ਾਨ ਹੋ ਰਹੇ ਹਾਂ।

ਪਹਿਲਾ ਵੀ ਕਈ ਵਾਰੀ ਕਿਸਾਨ ਅੰਦੋਲਨ ਦੇ ਚਲਦਿਆਂ ਰੇਲ ਸੇਵਾ ਕਈ ਵਾਰ ਪ੍ਰਭਾਵਿਤ ਹੋਈ ਹੈ ਜਿਸਦੇ ਚਲਦੇ ਲੋਕ ਕਾਫੀ ਲੰਮੇ ਸਮੇਂ ਤੋਂ ਰੇਲ ਸਫਰ ਤੋਂ ਬਿਨਾ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਸਨ। ਅੱਜ ਮੁੜ ਕਿਸਾਨੀ ਅੰਦੋਲਨ ਦੇ ਚਲਦੇ ਕਿਸਾਨਾ ਵੱਲੋਂ ਦੇਵੀ ਦਾਸ ਪੁਰਾ ਰੇਲਵੇ ਟਰੇਕ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-PTC News

adv-img
adv-img